ਜਗਬਾਣੀ ਨੇ ਡਰੱਗ ਜਾਗਰੂਕਤਾ ਮੁਹਿੰਮ ਲਈ ਜ਼ੀ ਪੰਜਾਬੀ ਦਾ ਕੀਤਾ ਸਹਿਯੋਗ, ਦੇਖਣਾ ਨਾ ਭੁਲੋ ਅੱਜ ਰਾਤ 8:00 ਵਜੇ!
Saturday, Dec 21, 2024 - 02:47 PM (IST)
ਜਲੰਧਰ (ਬਿਊਰੋ) - ਜ਼ੀ ਪੰਜਾਬੀ ਅਤੇ ਜਗ ਬਾਣੀ, ਦੋ ਮੋਹਰੀ ਚੈਨਲਾਂ ਨੇ ਨਸ਼ਿਆਂ ਦੇ ਸੇਵਨ ਅਤੇ ਵਿਅਕਤੀਆਂ ਅਤੇ ਸਮਾਜ 'ਤੇ ਇਨ੍ਹਾਂ ਦੇ ਵਿਨਾਸ਼ਕਾਰੀ ਪ੍ਰਭਾਵਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਇੱਕ ਮਹੱਤਵਪੂਰਨ ਸਹਿਯੋਗ ਕੀਤਾ ਹੈ, ਜੋ ਕਿ 21 ਦਸੰਬਰ, 2024 ਨੂੰ ਰਾਤ 8:00 ਵਜੇ ਟੈਲੀਵਿਜ਼ਨ ਸਕਰੀਨਾਂ 'ਤੇ ਪ੍ਰਸਾਰਿਤ ਹੋਵੇਗਾ। ਇਸ ਐਪੀਸੋਡ ਵਿਚ ਡਾ. ਈਸ਼ਾਨ ਇੱਕ ਪ੍ਰਭਾਵਸ਼ਾਲੀ ਕਹਾਣੀ ਦੇ ਜ਼ਰੀਏ, ਨਸ਼ੀਲੇ ਪਦਾਰਥਾਂ ਦੀ ਦੁਰਵਰਤੋਂ ਅਤੇ ਸਮਾਜਿਕ ਖ਼ਤਰਿਆਂ 'ਤੇ ਰੌਸ਼ਨੀ ਪਾਵੇਗਾ ਅਤੇ ਸਮਾਜ ਵਿਚ ਇਸ ਦੇ ਵਧ ਰਹੇ ਖ਼ਤਰੇ ਦਾ ਪਰਦਾਫਾਸ਼ ਕਰੇਗਾ। ਇਸ ਦੇ ਨਾਲ ਹੀ ਜਗਬਾਣੀ ਦੇ ਪੱਤਰਕਾਰ ਨਾਲ ਗੱਲ ਕਰਦੇ ਹੋਏ ਇਸ ਦੇ ਰੋਕਥਾਮ ਉਪਾਵਾਂ ਬਾਰੇ ਜਾਣੂ ਕਰਵਾਏਗਾ।
ਇਹ ਵੀ ਪੜ੍ਹੋ - ਆਪਣੇ ਸਿਰ 'ਤੇ ਮੱਗ ਮਾਰ ਕੇ ਆਖ਼ਰ ਕਿਉਂ ਜਖ਼ਮੀ ਹੋਏ ਯੋ ਯੋ ਹਨੀ ਸਿੰਘ?
ਪੁਨੀਤ ਭਾਟੀਆ, ਜੋ ਕਿ ਸ਼ੋਅ "ਸ਼ਿਵਿਕਾ - ਸਾਥ ਯੁਗਾਂ ਯੁਗਾਂ ਦਾ" ਵਿਚ ਡਾ. ਈਸ਼ਾਨ ਦੀ ਭੂਮਿਕਾ ਵਿਚ ਹਨ, ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ, "ਨਸ਼ਾ ਇੱਕ ਅਜਿਹੀ ਬਿਮਾਰੀ ਹੈ, ਜੋ ਅਣਗਿਣਤ ਜ਼ਿੰਦਗੀਆਂ ਨੂੰ ਤਬਾਹ ਕਰ ਰਿਹਾ ਹੈ। ਮੈਂ ਸਮਾਜ ਵਿਚ ਇੱਕ ਅਜਿਹੀ ਕ੍ਰਾਂਤੀ ਲਿਆਉਣਾ ਚਾਹੁੰਦਾ ਹਾਂ, ਜਿਸ ਨਾਲ ਲੋਕਾਂ ਵਿਚ ਨਸ਼ੇ ਵਿਰੁੱਧ ਜਾਗਰੂਕਤਾ ਫੈਲੇਗੀ, ਮੈਂ ਉਮੀਦ ਕਰਦਾ ਹਾਂ ਕਿ ਸਾਡੀ ਇੱਕ ਕੋਸ਼ਿਸ਼ ਨਸ਼ੇ ਨੂੰ ਜੜ੍ਹ ਤੋਂ ਖ਼ਤਮ ਕਰ ਦੇਵੇਗੀ।"
ਇਹ ਵੀ ਪੜ੍ਹੋ - AP ਢਿੱਲੋਂ ਅੱਜ ਨਚਾਉਣਗੇ ਚੰਡੀਗੜ੍ਹ ਵਾਲੇ, ਸ਼ੋਅ ਕਾਰਨ ਇਹ ਰਸਤੇ ਰਹਿਣਗੇ ਬੰਦ
ਸ਼ੋਅ ਵਿਚ ਸ਼ਿਵਿਕਾ (ਸੁਰਭੀ ਮਿੱਤਲ) ਨੇ ਕਿਹਾ, "ਸ਼ਿਵਿਕਾ ਦੀ ਕਹਾਣੀ ਹਮੇਸ਼ਾਂ ਹੀ ਝੂਠ ਦੇ ਖ਼ਿਲਾਫ਼ ਤੇ ਅੱਤਿਆਚਾਰ ਵਿਰੁੱਧ ਆਵਾਜ਼ ਉਠਾਉਣ ਵਾਲੀ ਕਹਾਣੀ ਹੈਂ, ਮੈਂ ਹਮੇਸ਼ਾ ਹੀ ਸੱਚ ਦੇ ਹੱਕ ਵਿਚ ਬੋਲਦੀ ਹੈਂ ਤੇ ਇਹ ਨਸ਼ੇ ਵਰਗੀ ਭਿਆਨਕ ਬਿਮਾਰੀ ਸਾਡੇ ਸਮਾਜ ਨੂੰ ਦਿਨੋ-ਦਿਨ ਖੋਖਲਾ ਕਰ ਰਹੀ ਹੈਂ। ਸਾਡਾ ਇੱਕ ਸਹਿਯੋਗ ਸਮਾਜ ਵਿਚ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ।" ਇਸ ਸ਼ਨੀਵਾਰ ਰਾਤ 8 ਵਜੇ ਜ਼ੀ ਪੰਜਾਬੀ 'ਤੇ ਟਿਊਨ ਇਨ ਕਰੋ ਇਹ ਦੇਖਣ ਲਈ ਕਿ ਕਿਵੇਂ ਮਨੋਰੰਜਨ ਸੱਚ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਦਾ ਹੈ, ਇਹ ਸਾਬਤ ਕਰਦਾ ਹੈ ਕਿ ਮੀਡੀਆ ਸਮਾਜ ਵਿਚ ਪ੍ਰਭਾਵਸ਼ਾਲੀ ਤਬਦੀਲੀ ਨੂੰ ਪ੍ਰੇਰਿਤ ਕਰ ਸਕਦਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।