‘ਬੀਚ ਕਲੀਨਿੰਗ’ ਮੁਹਿੰਮ ’ਚ ਸ਼ਾਮਲ ਹੋਈ ਜੈਕਲੀਨ ਫਰਨਾਂਡੀਜ਼’
Sunday, Oct 03, 2021 - 12:09 PM (IST)
ਮੁੰਬਈ (ਬਿਊਰੋ)– ਗਾਂਧੀ ਜਯੰਤੀ ਤੇ ਸਵੱਛ ਭਾਰਤ ਅਭਿਆਨ ਦੀ ਚੌਥੀ ਵਰ੍ਹੇਗੰਢ ਮੌਕੇ ਜੈਕਲੀਨ ਫਰਨਾਂਡੀਜ਼ ਨੇ ਯੋਲੋ ਫਾਊਂਡੇਸ਼ਨ ਦੇ ਤਹਿਤ ਸਮੁੰਦਰ ਕੰਢੇ ਨੂੰ ਸਾਫ਼ ਕਰਨ ਦਾ ਮਿਸ਼ਨ ਸ਼ੁਰੂ ਕੀਤਾ ਹੈ।
ਜੈਕਲੀਨ ਨੇ ‘ਕਾਈਂਡਨੈੱਸ’ ਦੀਆਂ ਕਹਾਣੀਆਂ ਨੂੰ ਬਣਾਉਣ ਤੇ ਸਾਂਝਾ ਕਰਨ ਲਈ ਯੋਲੋ ਫਾਊਂਡੇਸ਼ਨ ਦੀ ਸਥਾਪਨਾ ਕੀਤੀ ਹੈ।
ਜੈਕਲੀਨ ਨੇ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਮੁੰਬਈ ਸਮੁੰਦਰ ਕੰਢੇ ਦੀ ਸਫਾਈ ਕਰਨ ਦਾ ਆਪਣਾ ਤਜਰਬਾ ਸਾਂਝਾ ਕੀਤਾ ਹੈ ਤੇ ਦੂਸਰਿਆਂ ਨੂੰ ਵੀ ਸੁੰਦਰ ਤੇ ਗ੍ਰਹਿ ਨੂੰ ਇਕ ਸਵੱਛ ਸਥਾਨ ਬਣਾਉਣ ਦਾ ਸੰਕਲਪ ਲੈਣ ਲਈ ਪ੍ਰੇਰਿਤ ਕੀਤਾ ਹੈ।
ਜੈਕਲੀਨ ਪੋਸਟ ’ਚ ਲਿਖਦੀ ਹੈ ਕਿ 2 ਅਕਤੂਬਰ, ਇਕ ਤਾਰੀਖ ਜੋ ਲੱਖਾਂ ਦਿਲਾਂ ’ਚ ਅੰਕਿਤ ਹੈ ਕਿਉਂਕਿ ਇਸ ਦਿਨ ਮੋਹਨਦਾਸ ਕਰਮਚੰਦ ਗਾਂਧੀ ਜੀ ਦੀ ਜਯੰਤੀ ਹੁੰਦੀ ਹੈ।
ਅੱਜ ਇਹ ਹੋਰ ਵੀ ਖ਼ਾਸ ਹੈ ਕਿਉਂਕਿ ‘ਸਵੱਛ ਭਾਰਤ ਅਭਿਆਨ’ ਦੇ 4 ਸਾਲ ਪੂਰੇ ਹੋ ਗਏ ਹਨ। ਇਕ ਸਵੱਛ ਸ਼ਹਿਰ ਸਭ ਤੋਂ ਚੰਗਾ ਤੋਹਫਾ ਹੈ, ਜੋ ਅਸੀ ਆਪਣੇ ਆਪ ਨੂੰ ਤੇ ਹੋਰ ਨਾਗਰਿਕਾਂ ਨੂੰ ਦੇ ਸਕਦੇ ਹਾਂ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।