ਸ਼ੈਡਿਊਲ ਕਾਰਨ ਜੈਕਲੀਨ ਫਰਨਾਂਡੀਜ਼ ਨੇ ਛੱਡੀ ਸੀ ਫ਼ਿਲਮ ‘ਦਿ ਘੋਸਟ’

Saturday, Jan 15, 2022 - 11:06 AM (IST)

ਸ਼ੈਡਿਊਲ ਕਾਰਨ ਜੈਕਲੀਨ ਫਰਨਾਂਡੀਜ਼ ਨੇ ਛੱਡੀ ਸੀ ਫ਼ਿਲਮ ‘ਦਿ ਘੋਸਟ’

ਮੁੰਬਈ (ਬਿਊਰੋ)– ਅਜੀਹੀਆਂ ਖ਼ਬਰਾਂ ਹਨ ਕਿ ਜੈਕਲੀਨ ਫਰਨਾਂਡੀਜ਼ ਹੁਣ ਨਾਗਾਰਜੁਨ ਅਕੀਨੇਨੀ ਦੀ ਫ਼ਿਲਮ ‘ਦਿ ਘੋਸਟ’ ਦਾ ਹਿੱਸਾ ਨਹੀਂ ਹੈ। ਇਨ੍ਹੀਂ ਦਿਨੀਂ ਹਰ ਕੋਈ ਇਸ ਫ਼ਿਲਮ ਦਾ ਹਿੱਸਾ ਨਾ ਹੋਣ ਦੇ ਵੱਖ-ਵੱਖ ਕਾਰਨਾਂ ਬਾਰੇ ਅੰਦਾਜ਼ਾ ਲਗਾ ਰਿਹਾ ਹੈ ਕਿਉਂਕਿ ਇਸ ਦੇ ਪਿੱਛੇ ਦੀ ਸੱਚਾਈ ਬਾਰੇ ਕੋਈ ਨਹੀਂ ਜਾਣਦਾ ਹੈ।

ਹਾਲਾਂਕਿ ਸਾਨੂੰ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਜੈਕਲੀਨ ਪਿਛਲੇ ਸਾਲ ਇਸ ਪ੍ਰਾਜੈਕਟ ਨੂੰ ਲੈ ਕੇ ਗੱਲਬਾਤ ਕਰ ਰਹੀ ਸੀ ਪਰ ਉਸ ਨੇ ਇਸ ਦਾ ਹਿੱਸਾ ਨਾ ਬਣਨ ਦਾ ਫ਼ੈਸਲਾ ਕੀਤਾ ਕਿਉਂਕਿ ਫ਼ਿਲਮ ਦੇ ਸ਼ੈਡਿਊਲ ਲਈ ਲੋੜੀਂਦੀਆਂ ਤਾਰੀਖ਼ਾਂ ਜੈਕੀ ਨਾਲ ਉਪਲੱਬਧ ਨਹੀਂ ਸਨ।

ਇਹ ਖ਼ਬਰ ਵੀ ਪੜ੍ਹੋ : ਪਹਿਲੇ ਵਿਆਹ ਦੇ ਵਿਵਾਦ ਵਿਚਾਲੇ ਗਾਇਕ ਸਾਜ ਨੇ ਸਾਂਝੀ ਕੀਤੀ ਪੋਸਟ, ਲਿਖਿਆ- ‘ਮੁਸੀਬਤ ਤਾਂ...’

ਪਿਛਲੇ ਸਾਲ ਨਵੰਬਰ ’ਚ ਹੀ ਇਸ ਨੂੰ ਅੰਤਿਮ ਰੂਪ ਦਿੱਤਾ ਗਿਆ ਸੀ ਤੇ ਨਿਰਮਾਤਾ ਤੇ ਜੈਕਲੀਨ ਦੋਵਾਂ ਨੇ ਸ਼ਾਂਤੀ ਨਾਲ ਆਪਣੇ ਅਗਲੇ ਪ੍ਰਾਜੈਕਟ ’ਤੇ ਅੱਗੇ ਵਧਣ ਦਾ ਫ਼ੈਸਲਾ ਕੀਤਾ ਸੀ। ਫਿਲਹਾਲ ਜੈਕਲੀਨ ‘ਰਾਮ ਸੇਤੂ’, ‘ਬੱਚਨ ਪਾਂਡੇ’, ‘ਅਟੈਕ’ ਤੇ ‘ਸਰਕਸ’ ’ਚ ਨਜ਼ਰ ਆਵੇਗੀ।

ਦੱਸ ਦੇਈਏ ਕਿ ਜੈਕਲੀਨ ਇਨ੍ਹੀਂ ਦਿਨੀਂ ਮਹਾਠੱਗ ਸੁਕੇਸ਼ ਚੰਦਰਸ਼ੇਖਰ ਨਾਲ ਨਿੱਜੀ ਤਸਵੀਰਾਂ ਵਾਇਰਲ ਹੋਣ ਕਰਕੇ ਵੀ ਵਿਵਾਦਾਂ ’ਚ ਘਿਰੀ ਹੋਈ ਹੈ। ਇਸ ਸਬੰਧੀ ਜੈਕਲੀਨ ਨੇ ਪੋਸਟ ਵੀ ਸਾਂਝੀ ਕੀਤੀ ਸੀ, ਜਿਸ ’ਚ ਉਸ ਨੇ ਲਿਖਿਆ ਸੀ ਕਿ ਮੀਡੀਆ ਉਸ ਦੀਆਂ ਨਿੱਜੀ ਤਸਵੀਰਾਂ ਨੂੰ ਪੋਸਟ ਨਾ ਕਰੇ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News