ਜੈਕਲੀਨ ਫਰਨਾਂਡੀਜ਼ ਨੇ ਜੁਹੂ ’ਚ ਖਰੀਦਿਆ ਆਲੀਸ਼ਾਨ ਬੰਗਲਾ, ਬੁਆਏਫਰੈਂਡ ਨਾਲ ਹੋਵੇਗੀ ਸ਼ਿਫਟ!

Thursday, Jun 17, 2021 - 12:03 PM (IST)

ਜੈਕਲੀਨ ਫਰਨਾਂਡੀਜ਼ ਨੇ ਜੁਹੂ ’ਚ ਖਰੀਦਿਆ ਆਲੀਸ਼ਾਨ ਬੰਗਲਾ, ਬੁਆਏਫਰੈਂਡ ਨਾਲ ਹੋਵੇਗੀ ਸ਼ਿਫਟ!

ਮੁੰਬਈ (ਬਿਊਰੋ)– ਹਾਲ ਹੀ ’ਚ ਜੈਕਲੀਨ ਫਰਨਾਂਡੀਜ਼ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਇਕ ਅਜਿਹੀ ਖ਼ਬਰ ਸਾਹਮਣੇ ਆ ਰਹੀ ਹੈ, ਜਿਸ ਨੂੰ ਉਸ ਨੇ ਹੁਣ ਤਕ ਰਾਜ਼ ਰੱਖਿਆ ਸੀ। ਅਸਲ ’ਚ ਖ਼ਬਰਾਂ ਹਨ ਕਿ ਜੈਕਲੀਨ ਫਰਨਾਂਡੀਜ਼ ਸਾਊਥ ਦੇ ਇਕ ਬਿਜ਼ਨੈੱਸਮੈਨ ਨਾਲ ਰਿਲੇਸ਼ਨਸ਼ਿਪ ’ਚ ਹੈ ਤੇ ਉਹ ਜਲਦ ਹੀ ਮੁੰਬਈ ’ਚ ਆਪਣੇ ਪਾਰਟਨਰ ਨਾਲ ਨਵੇਂ ਘਰ ’ਚ ਸ਼ਿਫਟ ਹੋਣ ਜਾ ਰਹੀ ਹੈ।

PunjabKesari

ਜੈਕਲੀਨ ਪਿਛਲੇ ਦੋ ਮਹੀਨਿਆਂ ਤੋਂ ਮੁੰਬਈ ਦੇ ਜੁਹੂ ਤੇ ਬਾਂਦਰਾ ਇਲਾਕੇ ’ਚ ਘਰ ਦੀ ਭਾਲ ਕਰ ਰਹੀ ਸੀ। ਜੈਕਲੀਨ ਇਕ ਸੀ-ਫੇਸਿੰਗ ਪ੍ਰਾਪਰਟੀ ਦੀ ਭਾਲ ’ਚ ਸੀ। ਹੁਣ ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜੈਕਲੀਨ ਤੇ ਉਸ ਦੇ ਬੁਆਏਫਰੈਂਡ ਨੇ ਜੁਹੂ ’ਚ ਇਕ ਸੀ-ਫੇਸਿੰਗ ਪ੍ਰਾਪਰਟੀ ਫਾਈਨਲ ਕਰ ਲਈ ਹੈ ਤੇ ਹੁਣ ਦੋਵੇਂ ਛੇਤੀ ਹੀ ਇਸ ਨਵੇਂ ਘਰ ’ਚ ਸ਼ਿਫਟ ਹੋਣ ਜਾ ਰਹੇ ਹਨ।

PunjabKesari

ਖ਼ਬਰ ਹੈ ਕਿ ਜੈਕਲੀਨ ਫਰਨਾਂਡੀਜ਼ ਨੇ ਸ਼ਿਫਟ ਹੋਣ ਤੋਂ ਪਹਿਲਾਂ ਇਸ ਘਰ ਦਾ ਇੰਟੀਰੀਅਰ ਪੂਰੀ ਤਰ੍ਹਾਂ ਨਾਲ ਬਦਲਣ ਦੀ ਤਿਆਰੀ ਕੀਤੀ ਹੈ। ਇਸ ਲਈ ਇਕ ਫਰੈਂਚ ਇੰਟੀਰੀਅਰ ਡਿਜ਼ਾਈਨਰ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਜੈਕਲੀਨ ਦੀ ਪਸੰਦ ਮੁਤਾਬਕ ਇਸ ਘਰ ਨੂੰ ਤਿਆਰ ਕਰਨ ’ਚ ਲੱਗਾ ਹੈ। ਕਿਹਾ ਜਾ ਰਿਹਾ ਹੈ ਕਿ ਇਸ ਬੰਗਲੇ ਲਈ ਕੱਪਲ ਨੇ ਸ਼ੁਰੂਆਤੀ ਰਕਮ ਵੀ ਦੇ ਦਿੱਤੀ ਹੈ। ਜਿਵੇਂ ਹੀ ਮੁੰਬਈ ’ਚ ਤਾਲਾਬੰਦੀ ਖ਼ਤਮ ਹੋਵੇਗੀ, ਫਾਈਨਲ ਪੇਪਰਵਰਕ ਵੀ ਪੂਰਾ ਕਰ ਲਿਆ ਜਾਵੇਗਾ।

PunjabKesari

ਜੈਕਲੀਨ ਤੇ ਉਸ ਦਾ ਬੁਆਏਫਰੈਂਡ ਆਪਣੇ ਇਸ ਰਿਲੇਸ਼ਨਸ਼ਿਪ ਨੂੰ ਲੈ ਕੇ ਬੇਹੱਦ ਗੰਭੀਰ ਹਨ। ਦੋਵੇਂ ਹੀ ਵੀਡੀਓ ਕਾਲ ਰਾਹੀਂ ਇਕ-ਦੂਜੇ ਦੇ ਟੱਚ ’ਚ ਰਹਿੰਦੇ ਹਨ ਤੇ ਆਪਣੇ ਨਵੇਂ ਘਰ ਨੂੰ ਲੈ ਕੇ ਲਗਾਤਾਰ ਗੱਲਬਾਤ ਕਰ ਰਹੇ ਹਨ। ਇਹ ਘਰ ਜੁਹੂ ਦੀ ਇਕ ਪ੍ਰਾਈਮ ਲੋਕੇਸ਼ਨ ’ਤੇ ਖਰੀਦਿਆ ਗਿਆ ਹੈ। ਕਿਹਾ ਜਾ ਰਿਹਾ ਹੈ ਕਿ ਇਸ ਨਵੇਂ ਘਰ ’ਚ ਜੈਕਲੀਨ ਦੇ ਬੁਆਏਫਰੈਂਡ ਦਾ ਦਫ਼ਤਰ ਵੀ ਤਿਆਰ ਕੀਤਾ ਜਾ ਰਿਹਾ ਹੈ ਤਾਂ ਕਿ ਉਹ ਪੂਰੀ ਤਰ੍ਹਾਂ ਨਾਲ ਮੁੰਬਈ ’ਚ ਸ਼ਿਫਟ ਹੋ ਸਕੇ। ਹਾਲਾਂਕਿ ਦੂਜੇ ਪਾਸੇ ਜੈਕਲੀਨ ਨੇ ਇਸ ਖ਼ਬਰ ਨੂੰ ਲੈ ਕੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News