ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਈ ਜੈਕਲੀਨ, 200 ਕਰੋੜ ਦੀ ਉਗਾਹੀ ਮਾਮਲੇ ਨਾਲ ਜੁੜੇ ਤਾਰ

Thursday, Jul 06, 2023 - 10:42 AM (IST)

ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਈ ਜੈਕਲੀਨ, 200 ਕਰੋੜ ਦੀ ਉਗਾਹੀ ਮਾਮਲੇ ਨਾਲ ਜੁੜੇ ਤਾਰ

ਨਵੀਂ ਦਿੱਲੀ (ਬਿਊਰੋ) – ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਬੁੱਧਵਾਰ ਨੂੰ ਦਿੱਲੀ ਦੇ ਪਟਿਆਲਾ ਹਾਊਸ ਕੋਰਟ ’ਚ ਪੇਸ਼ ਹੋਈ। ਉਸ ਨੂੰ ਠੱਗੀ ਦੇ ਦੋਸ਼ੀ ਸੁਕੇਸ਼ ਚੰਦਰਸ਼ੇਖਰ ਦੇ 200 ਕਰੋੜ ਦੇ ਉਗਾਹੀ ਮਾਮਲੇ ’ਚ ਪੇਸ਼ ਹੋਣ ਦਾ ਹੁਕਮ ਜਾਰੀ ਕੀਤਾ ਸੀ। ਸੁਕੇਸ਼ ਨਾਲ ਸਬੰਧਤ ਮਨੀਲਾਂਡਰਿੰਗ ਮਾਮਲੇ ’ਚ ਜੈਕਲੀਨ ਦਾ ਨਾਂ ਆਇਆ ਸੀ। ਉਦੋਂ ਤੋਂ ਉਹ ਜਾਂਚ ਏਜੰਸੀਆਂ ਦੀ ਰਾਡਾਰ ’ਤੇ ਹੈ।

ਇਹ ਖ਼ਬਰ ਵੀ ਪੜ੍ਹੋ : ਅਮਰੀਕਾ 'ਚ ਹਾਦਸੇ ਦੀਆਂ ਅਫਵਾਹਾਂ ਵਿਚਕਾਰ ਮੁੰਬਈ ਏਅਰਪੋਰਟ 'ਤੇ ਨਜ਼ਰ ਆਏ ਸ਼ਾਹਰੁਖ ਖਾਨ (ਵੀਡੀਓ)

ਇਸ ਤੋਂ ਪਹਿਲਾਂ ਵੀ ਜੈਕਲੀਨ ਮਨੀਲਾਂਡਰਿੰਗ ’ਚ ਪਟਿਆਲਾ ਹਾਊਸ ਕੋਰਟ ’ਚ ਕਈ ਵਾਰ ਪੇਸ਼ ਹੋ ਚੁੱਕੀ ਹੈ। ਸੁਕੇਸ਼ ਚੰਦਰਸ਼ੇਖਰ ਨੂੰ ਬਾਲੀਵੁੱਡ ਇੰਡਸਟਰੀ ’ਚ ਵੱਡੀਆਂ-ਵੱਡੀਆਂ ਅਭਿਨੇਤਰੀਆਂ ਨੂੰ ਮਹਿੰਗੇ ਤੋਹਫੇ ਦੇਣ ਲਈ ਜਾਣਿਆ ਜਾਂਦਾ ਹੈ। ਸੁਕੇਸ਼ ਨੂੰ ਜ਼ਬਰੀ ਵਸੂਲੀ ਅਤੇ ਮਨੀਲਾਂਡਰਿੰਗ ਦੇ ਮਾਮਲੇ ’ਚ ਗ੍ਰਿਫ਼ਤਾਰ ਕਰਕੇ ਜੇਲ ਭੇਜ ਦਿੱਤਾ ਗਿਆ ਸੀ। ਉਸ ’ਤੇ ਰਸੂਖਦਾਰ ਲੋਕਾਂ ਨਾਲ ਠੱਗੀ ਕਰਨ ਦਾ ਵੀ ਦੋਸ਼ ਹੈ। ਸੁਕੇਸ਼ ਇਸ ਸਮੇਂ ਤਿਹਾੜ ਜੇਲ ’ਚ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

sunita

Content Editor

Related News