ਜੈਕਲੀਨ ਨੇ ਮਹਾਠੱਗ ਸੁਕੇਸ਼ ’ਤੇ ਲਗਾਇਆ ਜੇਲ੍ਹ ਅੰਦਰੋਂ ਚਿੱਠੀਆਂ ਭੇਜ ਕੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

Wednesday, Dec 27, 2023 - 05:39 PM (IST)

ਜੈਕਲੀਨ ਨੇ ਮਹਾਠੱਗ ਸੁਕੇਸ਼ ’ਤੇ ਲਗਾਇਆ ਜੇਲ੍ਹ ਅੰਦਰੋਂ ਚਿੱਠੀਆਂ ਭੇਜ ਕੇ ਤੰਗ-ਪ੍ਰੇਸ਼ਾਨ ਕਰਨ ਦਾ ਦੋਸ਼

ਮੁੰਬਈ (ਬਿਊਰੋ)– ਮਹਾਠੱਗ ਸੁਕੇਸ਼ ਚੰਦਰਸ਼ੇਖਰ ਨੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੇ ਦੋਸ਼ਾਂ ਦਾ ਜਵਾਬ ਦਿੱਤਾ ਹੈ। ਸੁਕੇਸ਼ ਨੇ ਕਿਹਾ ਹੈ ਕਿ ਉਸ ਨੇ ਜੇਲ੍ਹ ਦੇ ਅੰਦਰੋਂ ਜੈਕਲੀਨ ਨੂੰ ਕੋਈ ਵ੍ਹਟਸਐਪ ਸੰਦੇਸ਼ ਜਾਂ ਵਾਇਸ ਨੋਟ ਨਹੀਂ ਭੇਜਿਆ ਹੈ। ਸੁਕੇਸ਼ ਨੇ ਜੈਕਲੀਨ ਨੂੰ ਲੈ ਕੇ ਲਿਖੀ ਚਿੱਠੀ ’ਚ ਕਿਹਾ ਹੈ ਕਿ ਉਨ੍ਹਾਂ ਨੇ ਕਾਨੂੰਨੀ ਤਰੀਕੇ ਨਾਲ ਜੈਕਲੀਨ ਨੂੰ ਆਪਣੇ ਪਿਆਰ ਤੇ ਜਜ਼ਬਾਤ ਤੋਂ ਜਾਣੂ ਕਰਵਾਇਆ ਹੈ। ਜੈਕਲੀਨ ਨੇ ਸੁਕੇਸ਼ ’ਤੇ ਜੇਲ੍ਹ ਦੇ ਅੰਦਰ ਬੈਠ ਕੇ ਲਗਾਤਾਰ ਵ੍ਹਟਸਐਪ ਤੇ ਵਾਇਸ ਮੈਸੇਜ ਭੇਜਣ ਤੇ ਉਸ ਨੂੰ ਪ੍ਰੇਸ਼ਾਨ ਕਰਨ ਦਾ ਦੋਸ਼ ਲਗਾਇਆ ਸੀ।

ਦਰਅਸਲ ਜੈਕਲੀਨ ਹਾਲ ਹੀ ’ਚ ਕੁਝ ਚੈਟਸ ਦੇ ਸਕ੍ਰੀਨਸ਼ਾਟਸ ਦਾ ਹਵਾਲਾ ਦਿੰਦਿਆਂ ਦਿੱਲੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਣ ਗਈ ਸੀ। ਉਸ ਨੇ ਦਿੱਲੀ ਪੁਲਸ ਦੀ ਆਰਥਿਕ ਅਪਰਾਧ ਸ਼ਾਖਾ ਨੂੰ ਦੱਸਿਆ ਕਿ ਸੁਕੇਸ਼ ਜੇਲ੍ਹ ਦੇ ਅੰਦਰੋਂ ਵ੍ਹਟਸਐਪ ਮੈਸੇਜ ਤੇ ਵਾਇਸ ਮੈਸੇਜ ਰਾਹੀਂ ਉਸ ਨੂੰ ਪ੍ਰੇਸ਼ਾਨ ਕਰ ਰਿਹਾ ਸੀ। ਉਸ ਨੇ ਮੰਡੋਲੀ ਜੇਲ੍ਹ ਨੂੰ ਸੁਕੇਸ਼ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਬੇਨਤੀ ਵੀ ਕੀਤੀ ਸੀ। ਇਸ ਤੋਂ ਇਲਾਵਾ ਜੈਕਲੀਨ ਨੇ ਇਸ ਸਬੰਧ ’ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਸੁਕੇਸ਼ ਨੂੰ ਸੰਦੇਸ਼ ਤੇ ਚਿੱਠੀਆਂ ਜਾਰੀ ਕਰਨ ਤੋਂ ਰੋਕਣ ਦੀ ਬੇਨਤੀ ਵੀ ਕੀਤੀ ਸੀ।

ਇਹ ਖ਼ਬਰ ਵੀ ਪੜ੍ਹੋ : 75 ਰੁਪਏ ਤੋਂ ਸਾਲ ਦੇ 220 ਕਰੋੜ ਕਮਾਉਣ ਤਕ, ਸੌਖਾ ਨਹੀਂ ਰਿਹਾ ਸਲਮਾਨ ਖ਼ਾਨ ਦਾ ਕਰੀਅਰ, ਦੇਖੇ ਕਈ ਉਤਾਰ-ਚੜ੍ਹਾਅ

ਸੁਕੇਸ਼ ਨੇ ਜੈਕਲੀਨ ਨੂੰ ਪਹਿਲੀ ਵਾਰ ਚਿੱਠੀ ਨਹੀਂ ਲਿਖੀ ਹੈ, ਸਗੋਂ ਉਹ ਪਹਿਲਾਂ ਵੀ ਕਈ ਵਾਰ ਅਜਿਹਾ ਕਰ ਚੁੱਕੇ ਹਨ। ਜਦੋਂ ਜੈਕਲੀਨ ਨੇ ਸੁਕੇਸ਼ ਦੇ ਪੱਤਰ ਨੂੰ ਡਰਾਉਣ ਤੇ ਪ੍ਰੇਸ਼ਾਨ ਕਰਨ ਵਾਲਾ ਕਰਾਰ ਦਿੰਦਿਆਂ ਅਦਾਲਤ ’ਚ ਪਟੀਸ਼ਨ ਦਾਇਰ ਕੀਤੀ ਤਾਂ ਸੁਕੇਸ਼ ਨੇ ਉਸ ਨੂੰ ਚੁਣੌਤੀ ਵੀ ਦਿੱਤੀ। ਠੱਗ ਨੇ ਦਿੱਲੀ ਦੀ ਪਟਿਆਲਾ ਹਾਊਸ ਕੋਰਟ ’ਚ ਅਰਜ਼ੀ ਦਾਇਰ ਕੀਤੀ ਹੈ। ਇਸ ’ਚ ਉਨ੍ਹਾਂ ਕਿਹਾ ਕਿ ਜੈਕਲੀਨ ਦੀ ਪਟੀਸ਼ਨ ’ਚ 200 ਕਰੋੜ ਰੁਪਏ ਦੀ ਫਿਰੌਤੀ ਦੇ ਮਾਮਲੇ ਦੇ ਕਈ ਤੱਥ ਛੁਪਾਏ ਗਏ ਹਨ। ਦੱਸ ਦੇਈਏ ਕਿ ਸੁਕੇਸ਼ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ’ਚ ਜੇਲ੍ਹ ’ਚ ਬੰਦ ਹੈ।

ਅਰਜ਼ੀ ’ਚ ਉਸ ਨੇ ਕਿਹਾ, ‘‘ਜੇਕਰ ਜੈਕਲੀਨ ਨੂੰ ਭੇਜੀ ਗਈ ਇਕ ਵੀ ਚਿੱਠੀ ’ਚ ਇਹ ਸਾਬਿਤ ਹੁੰਦਾ ਹੈ ਕਿ ਮੈਂ ਉਸ ਨੂੰ ਡਰਾ ਜਾਂ ਧਮਕਾ ਰਿਹਾ ਹਾਂ। ਇਸ ਤੋਂ ਇਲਾਵਾ ਜੇਕਰ ਇਹ ਸਾਬਿਤ ਹੋ ਜਾਂਦਾ ਹੈ ਕਿ ਉਹ ਚਿੱਠੀ ਆਰਥਿਕ ਅਪਰਾਧ ਸ਼ਾਖਾ ਜਾਂ ਇੰਫੋਰਸਮੈਂਟ ਡਾਇਰੈਕਟੋਰੇਟ ’ਚ ਚੱਲ ਰਹੇ ਕਿਸੇ ਕੇਸ ਨਾਲ ਸਬੰਧਤ ਹੈ ਤਾਂ ਮੈਂ ਹਰ ਤਰ੍ਹਾਂ ਦੀ ਸਜ਼ਾ ਭੁਗਤਣ ਲਈ ਤਿਆਰ ਹਾਂ।’’ ਉਸ ਨੇ ਇਹ ਵੀ ਸਵਾਲ ਕੀਤਾ ਕਿ ਜੈਕਲੀਨ ਪਿਛਲੇ ਸਾਲ ਹਾਈ ਕੋਰਟ ਕਿਉਂ ਨਹੀਂ ਗਈ, ਜਦੋਂ ਉਸ ਨੇ ਉਸ ਨੂੰ ਕਈ ਚੁੱਠੀਆਂ ਲਿਖੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News