ਗੈਂਗਸਟਰ ਅੰਦਾਜ਼ ''ਚ ਜੈਕੀ ਸ਼ਰਾਫ ਦੀ ਪਰਦੇ ''ਤੇ ਵਾਪਸੀ, ''ਕੋਟੇਸ਼ਨ ਗੈਂਗ'' ਦੇ ਟਰੇਲਰ ਦਿਸਿਆ ਖ਼ਤਰਨਾਕ ਲੁੱਕ

Thursday, Jan 19, 2023 - 09:49 AM (IST)

ਗੈਂਗਸਟਰ ਅੰਦਾਜ਼ ''ਚ ਜੈਕੀ ਸ਼ਰਾਫ ਦੀ ਪਰਦੇ ''ਤੇ ਵਾਪਸੀ, ''ਕੋਟੇਸ਼ਨ ਗੈਂਗ'' ਦੇ ਟਰੇਲਰ ਦਿਸਿਆ ਖ਼ਤਰਨਾਕ ਲੁੱਕ

ਮੁੰਬਈ (ਬਿਊਰੋ) : ਨਿਰਦੇਸ਼ਕ ਵਿਸ਼ਨੂੰ ਕੇ ਕੰਨਨ ਦੀ ਫ਼ਿਲਮ 'ਕੋਟੇਸ਼ਨ ਗੈਂਗ' ਦਾ ਟਰੇਲਰ ਬੀਤੇ ਦਿਨੀਂ ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਰੱਜਵਾਂ ਪਿਆਰ ਮਿਲ ਰਿਹਾ ਹੈ। ਇਸ ਫ਼ਿਲਮ ਨਾਲ ਅਦਾਕਾਰ ਜੈਕੀ ਸ਼ਰਾਫ ਇੱਕ ਵਾਰ ਫਿਰ ਗੈਂਗਸਟਰ ਅੰਦਾਜ਼ 'ਚ ਵਾਪਸੀ ਕਰ ਰਹੇ ਹਨ ਪਰ ਇਸ ਵਾਰ ਉਨ੍ਹਾਂ ਦਾ ਇਹ ਅੰਦਾਜ਼ ਕਾਫ਼ੀ ਖ਼ਤਰਨਾਕ ਲੱਗ ਰਿਹਾ ਹੈ। ਇਸ ਫ਼ਿਲਮ 'ਚ ਜੈਕੀ ਸ਼ਰਾਫ ਨਾਲ ਸੰਨੀ ਲਿਓਨ ਵੀ ਨਜ਼ਰ ਆ ਰਹੀ ਹੈ। ਦੋਵੇਂ ਕਲਾਕਾਰ ਛੋਟੇ ਟਰੇਲਰ 'ਚ ਬਹੁਤ ਜ਼ਬਰਦਸਤ ਨਜ਼ਰ ਆ ਰਹੇ ਹਨ ਅਤੇ ਹੁਣ ਤੱਕ ਦੇ ਆਪਣੇ ਕਿਰਦਾਰਾਂ ਤੋਂ ਵੀ ਬਹੁਤ ਵੱਖਰੇ ਹਨ। 'ਕੋਟੇਸ਼ਨ ਗੈਂਗ' ਇੱਕ ਤਾਮਿਲ ਫ਼ਿਲਮ ਹੈ, ਜੋ ਆਪਣੀ ਮੂਲ ਭਾਸ਼ਾ ਦੇ ਨਾਲ-ਨਾਲ ਹਿੰਦੀ, ਤੇਲਗੂ, ਮਲਿਆਲਮ ਅਤੇ ਕੰਨੜ 'ਚ ਵੀ ਰਿਲੀਜ਼ ਹੋਵੇਗੀ। ਵਿਸ਼ਨੂੰ ਕੰਨਨ ਨਿਰਦੇਸ਼ਕ ਹੋਣ ਨਾਲ-ਨਾਲ 'ਕੋਟੇਸ਼ਨ ਗੈਂਗ' ਦੇ ਨਿਰਮਾਤਾ ਵੀ ਹਨ।


ਫ਼ਿਲਮ ਦਾ ਟਰੇਲਰ :-

ਦੱਸ ਦਈਏ ਕਿ 'ਕੋਟੇਸ਼ਨ ਗੈਂਗ' ਇੱਕ ਕੂਲ ਕ੍ਰਾਈਮ ਥ੍ਰਿਲਰ ਲੱਗਦੀ ਹੈ। ਫ਼ਿਲਮ ਦੇ ਟਰੇਲਰ ਤੋਂ ਲੱਗਦਾ ਹੈ ਕਿ ਪਰਦੇ 'ਤੇ ਕਾਫ਼ੀ ਹਿੰਸਾ ਹੋਵੇਗੀ। 'ਕੋਟੇਸ਼ਨ ਗੈਂਗ' ਦੇ ਟਰੇਲਰ 'ਚ ਇੰਨੀ ਹਿੰਸਾ ਹੈ ਕਿ ਸ਼ਾਇਦ ਬਹੁਤ ਸਾਰੇ ਲੋਕ ਪੂਰੀ ਵੀਡੀਓ ਨਹੀਂ ਦੇਖ ਸਕਣਗੇ। ਸਭ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਕਿਰਦਾਰਾਂ ਦੀ ਦਿੱਖ ਵੀ ਬਹੁਤ ਖ਼ਤਰਨਾਕ ਹੈ। 

ਫ਼ਿਲਮ ਦੀ ਕਹਾਣੀ ਗੈਂਗ ਵਾਰ ਦੇ ਆਲੇ-ਦੁਆਲੇ ਘੁੰਮਦੀ ਨਜ਼ਰ ਆ ਰਹੀ ਹੈ। ਇਹ ਵੱਖ-ਵੱਖ ਗੈਂਗਾਂ ਦੀ ਕਹਾਣੀ ਜਾਪਦੀ ਹੈ, ਜੋ ਮੁੰਬਈ, ਚੇਨਈ ਅਤੇ ਕਸ਼ਮੀਰ 'ਚ ਫੈਲੇ ਹੋਏ ਹਨ। ਕਹਾਣੀ 'ਚ ਮਹਿਲਾ ਕਿਰਦਾਰ ਵੀ ਹਿੰਸਕ ਰੂਪ 'ਚ ਨਜ਼ਰ ਆ ਰਹੀਆਂ ਹਨ।


ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਜ਼ਰੂਰ ਦੱਸੋ।


author

sunita

Content Editor

Related News