ਟ੍ਰੈਫਿਕ ਜਾਮ ''ਚ ਫਸੀ ਐਂਬੂਲੈਂਸ, ਜੈਕੀ ਸ਼ਰਾਫ ਨੇ ਜਤਾਈ ਨਿਰਾਸ਼ਾ, ਸਮਝਦਾਰੀ ਨਾਲ ਗੱਡੀ ਚਲਾਉਣ ਦੀ ਕੀਤੀ ਅਪੀਲ

Tuesday, Sep 16, 2025 - 03:23 PM (IST)

ਟ੍ਰੈਫਿਕ ਜਾਮ ''ਚ ਫਸੀ ਐਂਬੂਲੈਂਸ, ਜੈਕੀ ਸ਼ਰਾਫ ਨੇ ਜਤਾਈ ਨਿਰਾਸ਼ਾ, ਸਮਝਦਾਰੀ ਨਾਲ ਗੱਡੀ ਚਲਾਉਣ ਦੀ ਕੀਤੀ ਅਪੀਲ

ਮੁੰਬਈ (ਏਜੰਸੀ)- ਬਾਲੀਵੁੱਡ ਅਦਾਕਾਰ ਜੈਕੀ ਸ਼ਰਾਫ਼ ਨੇ ਮੰਗਲਵਾਰ ਨੂੰ ਇੱਕ ਵੀਡੀਓ ਸਾਂਝੀ ਕਰਕੇ ਟ੍ਰੈਫਿਕ ਜਾਮ ਪ੍ਰਤੀ ਆਪਣੀ ਨਾਰਾਜ਼ਗੀ ਜਾਹਿਰ ਕੀਤੀ। ਇਸ ਵੀਡੀਓ ਵਿੱਚ ਇੱਕ ਐਂਬੂਲੈਂਸ ਵੀ ਫਸੀ ਹੋਈ ਨਜ਼ਰ ਆ ਰਹੀ ਸੀ। ਜੈਕੀ ਨੇ ਇਸ ਮੌਕੇ ‘ਤੇ ਹੋਰ ਡਰਾਈਵਰਾਂ ਨੂੰ ਸਿਆਣਪ ਨਾਲ ਡਰਾਈਵ ਕਰਨ ਦੀ ਅਪੀਲ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਹਾਲਾਤ ਨਾ ਸਿਰਫ਼ ਤਣਾਅ ਪੈਦਾ ਕਰਦੇ ਹਨ ਸਗੋਂ ਖ਼ਤਰਨਾਕ ਵੀ ਹੋ ਸਕਦੇ ਹਨ।

ਇਹ ਵੀ ਪੜ੍ਹੋ: ਅਦਾਕਾਰ ਆਲੋਕ ਨਾਥ ਨੂੰ ਸੁਪਰੀਮ ਕੋਰਟ ਤੋਂ ਰਾਹਤ, ਇਸ ਮਾਮਲੇ 'ਚ ਗ੍ਰਿਫ਼ਤਾਰੀ 'ਤੇ ਲੱਗੀ ਰੋਕ

 

 
 
 
 
 
 
 
 
 
 
 
 
 
 
 
 

A post shared by Jackie Shroff (@apnabhidu)

ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ‘ਤੇ ਕਾਰ ਤੋਂ ਟ੍ਰੈਫਿਕ ਜਾਮ ਦੀ ਵੀਡੀਓ ਸਾਂਝਾ ਕੀਤੀ, ਜਿਸ ਵਿਚ ਉਹ ਫਸੇ ਹੋਏ ਸਨ। ਵੀਡੀਓ ਵਿੱਚ ਉਹ ਆਪਣੇ ਖਾਸ ਸਿੱਧੇ-ਸਾਧੇ ਅੰਦਾਜ਼ ਵਿੱਚ ਗੱਲ ਕਰਦੇ ਹੋਏ ਦਿਖਾਈ ਦਿੱਤੇ। ਜੈਕੀ ਨੇ ਕਿਹਾ ਕਿ "ਰਸਤੇ ਵਿੱਚ ਹੀ ਦਮ ਤੋੜ ਦੇਵੇਗਾ, ਰਸਤਾ ਬਣਾਉਣਾ ਚਾਹੀਦਾ ਹੈ ਜਾਂ ਅੱਗੇ ਵਾਲੇ ਡਰਾਈਵਰਾਂ ਨੂੰ ਸਮਝਣਾਂ ਚਾਹੀਦਾ ਹੈ। ਪਰ ਇਨ੍ਹਾਂ ਦਾ ਦਿਮਾਗ ਕਿੱਥੇ ਹੈ?"

ਇਹ ਵੀ ਪੜ੍ਹੋ: ਹੜ੍ਹਾਂ ਵਿਚਾਲੇ ਪੰਜਾਬ ਨਾਲ ਡਟ ਕੇ ਖੜ੍ਹਨ ਵਾਲੇ ਸੋਨੂੰ ਸੂਦ ਨੂੰ ED ਨੇ ਭੇਜਿਆ ਸੰਮਨ

ਜੈਕੀ ਸ਼ਰਾਫ਼ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਰਹਿੰਦੇ ਹਨ ਅਤੇ ਅਕਸਰ ਆਪਣੇ ਅਨੋਖੀਆਂ ਪੋਸਟਾਂ ਕਰਕੇ ਚਰਚਾ ਵਿੱਚ ਰਹਿੰਦੇ ਹਨ। ਪਿਛਲੇ ਹਫ਼ਤੇ ਉਨ੍ਹਾਂ ਨੇ ਆਪਣੀ ਫ਼ਿਲਮ “ਅੰਗਾਰ” ਦੇ 33 ਸਾਲ ਪੂਰੇ ਹੋਣ ‘ਤੇ ਖਾਸ ਪੋਸਟ ਕਰਕੇ ਫ਼ੈਨਜ਼ ਦੀਆਂ ਯਾਦਾਂ ਤਾਜ਼ਾ ਕੀਤੀਆਂ। ਉਨ੍ਹਾਂ ਨੇ 1992 ਦੀ ਇਸ ਫ਼ਿਲਮ ਦੇ ਕੁਝ ਸੀਨ ਸਾਂਝੇ ਕਰਕੇ “#33yearsofangaar” ਲਿਖ ਕੇ ਇਸਨੂੰ ਯਾਦਗਾਰ ਬਣਾਇਆ।

ਇਹ ਵੀ ਪੜ੍ਹੋ: ਪਰਮੀਸ਼ ਵਰਮਾ ਨਾਲ ਵਾਪਰਿਆ ਹਾਦਸਾ ! ਮੂੰਹ 'ਤੇ ਲੱਗੀਆਂ ਸੱਟਾਂ

ਵਰਕ ਫਰੰਟ ‘ਤੇ, 68 ਸਾਲਾ ਜੈਕੀ ਸ਼ਰਾਫ਼ ਹਾਲ ਹੀ ਵਿੱਚ ਵੈੱਬ ਸੀਰੀਜ਼ “Hunter 2” ਵਿੱਚ ਖਲਨਾਇਕ ਦੇ ਕਿਰਦਾਰ ਵਿੱਚ ਨਜ਼ਰ ਆਏ ਸਨ। ਇਸ ਐਕਸ਼ਨ-ਪੈਕਡ ਸੀਰੀਜ਼ ਨੂੰ ਪ੍ਰਿੰਸ ਧੀਮਾਨ ਅਤੇ ਆਲੋਕ ਬਤਰਾ ਨੇ ਡਾਇਰੈਕਟ ਕੀਤਾ ਸੀ। ਇਸ ਵਿੱਚ ਸੁਨੀਲ ਸ਼ੈੱਟੀ, ਅਨੁਸ਼ਾ ਦਾਂਡੇਕਰ ਅਤੇ ਬਰਖਾ ਬਿਸ਼ਟ ਵੀ ਅਹਿਮ ਭੂਮਿਕਾਵਾਂ ਵਿੱਚ ਸਨ।

ਇਹ ਵੀ ਪੜ੍ਹੋ: 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਦਾ 'ਅਰਮਾਨ' ਬਣਿਆ ਪਿਤਾ, ਪਤਨੀ ਨੇ ਦਿੱਤਾ ਪੁੱਤਰ ਨੂੰ ਜਨਮ

ਹੁਣ ਜੈਕੀ ਸ਼ਰਾਫ਼ ਆਪਣੀ ਆਉਣ ਵਾਲੀ ਫ਼ਿਲਮ “Welcome To The Jungle” ਵਿੱਚ ਨਜ਼ਰ ਆਉਣ ਵਾਲੇ ਹਨ। ਇਸਨੂੰ ਅਹਿਮਦ ਖਾਨ ਨੇ ਡਾਇਰੈਕਟ ਕੀਤਾ ਹੈ ਅਤੇ ਬੇਸ ਇੰਡਸਟ੍ਰੀਜ਼ ਗਰੁੱਪ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਫਿਰੋਜ਼ ਏ. ਨਡਿਆਡਵਾਲਾ ਇਸਦੇ ਪ੍ਰੋਡਿਊਸਰ ਹਨ। ਇਹ ਫ਼ਿਲਮ 20 ਦਸੰਬਰ ਨੂੰ ਕ੍ਰਿਸਮਸ ਵੀਕ ਦੌਰਾਨ ਸਿਨੇਮਾਘਰਾਂ ਵਿੱਚ ਵੱਡੇ ਪੱਧਰ ‘ਤੇ ਰਿਲੀਜ਼ ਲਈ ਤਿਆਰ ਹੈ।

ਇਹ ਵੀ ਪੜ੍ਹੋ: ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ ਸੁਣਾਈ Good News ! ਜਲਦ ਗੂੰਜਣ ਵਾਲੀ ਹੈ ਬੱਚੇ ਦੀ ਕਿਲਕਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

cherry

Content Editor

Related News