ਜਾਨੀ ਦੇ ਘਰ ਆਇਆ ਨੰਨ੍ਹਾ ਮਹਿਮਾਨ, ਪਤਨੀ ਨੇਹਾ ਨੇ ਦਿੱਤਾ ਪੁੱਤਰ ਨੂੰ ਜਨਮ

05/02/2022 1:04:41 PM

ਚੰਡੀਗੜ੍ਹ (ਬਿਊਰੋ)– ਮਸ਼ਹੂਰ ਗੀਤਕਾਰ ਜਾਨੀ ਦੇ ਘਰੋਂ ਖ਼ੁਸ਼ਖ਼ਬਰੀ ਆਈ ਹੈ। ਜਾਨੀ ਪਿਤਾ ਬਣ ਗਏ ਹਨ ਤੇ ਉਨ੍ਹਾਂ ਦੀ ਪਤਨੀ ਨੇਹਾ ਨੇ ਪੁੱਤਰ ਨੂੰ ਜਨਮ ਦਿੱਤਾ ਹੈ। ਇਸ ਗੱਲ ਦੀ ਜਾਣਕਾਰੀ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਨੇ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਸਰੋਤਿਆਂ ਦੀ ਪਸੰਦ ਬਣਿਆ 'ਸੌਂਕਣ ਸੌਂਕਣੇ' ਫ਼ਿਲਮ ਦਾ ਗੀਤ 'ਸਾਡੇ ਕੋਠੇ ਉੱਤੇ' (ਵੀਡੀਓ)

ਮੀਰਾ ਬੱਚਨ ਨੇ ਇੰਸਟਾ ਸਟੋਰੀ ’ਚ ਕੁਝ ਪੋਸਟਾਂ ਸਾਂਝੀਆਂ ਕਰਕੇ ਜਾਨੀ ਤੇ ਉਨ੍ਹਾਂ ਦੀ ਪਤਨੀ ਨੇਹਾ ਨੂੰ ਵਧਾਈਆਂ ਦਿੱਤੀਆਂ ਹਨ। ਦੱਸ ਦੇਈਏ ਕਿ ਬੀ ਪਰਾਕ ਦੀ ਪਤਨੀ ਮੀਰਾ ਬੱਚਨ ਵੀ ਗਰਭਵਤੀ ਹੈ ਤੇ ਦੋਵੇਂ ਆਪਣੇ ਦੂਜੇ ਬੱਚੇ ਦਾ ਦੁਨੀਆ ’ਤੇ ਜਲਦ ਸੁਆਗਤ ਕਰਨ ਵਾਲੇ ਹਨ।

PunjabKesari

ਜਾਨੀ ਦੀਆਂ ਪਤਨੀ ਨੇਹਾ ਨਾਲ ਕੁਝ ਦਿਨ ਪਹਿਲਾਂ ਬੇਬੀ ਸ਼ਾਵਰ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ। ਇਨ੍ਹਾਂ ਤਸਵੀਰਾਂ ’ਚ ਨੇਹਾ ਤੇ ਜਾਨੀ ਇਕੱਠੇ ਬੇਹੱਦ ਖ਼ੂਬਸੂਰਤ ਲੱਗ ਰਹੇ ਸਨ।

PunjabKesari

ਕੰਮਕਾਜ ਦੀ ਗੱਲ ਕਰੀਏ ਤਾਂ ਹਾਲ ਹੀ ’ਚ ਜਾਨੀ ਵਲੋਂ ਲਿਖਿਆ ਗੀਤ ‘ਧੋਖਾਬਾਜ਼’ ਰਿਲੀਜ਼ ਹੋਇਆ ਹੈ। ਇਸ ਗੀਤ ਨੂੰ ਅਫਸਾਨਾ ਖ਼ਾਨ ਨੇ ਗਾਇਆ ਹੈ। ਗੀਤ ’ਚ ਵਿਵੇਕ ਓਬਰਾਏ ਤੇ ਤਰਿਧਾ ਚੌਧਰੀ ਨੇ ਫੀਚਰ ਕੀਤਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


Rahul Singh

Content Editor

Related News