ਜਾਨੀ ਤੇ ਬੀ ਪਰਾਕ ‘ਅਪਸਰਾ’ ਦਾ ਲੈ ਕੇ ਆ ਰਹੇ ਨੇ ਡਾਂਸ ਨੰਬਰ, ਦੇਖੋ ਵੀਡੀਓ
Tuesday, Jan 11, 2022 - 10:21 AM (IST)
ਚੰਡੀਗੜ੍ਹ (ਬਿਊਰੋ)– ਗੀਤਕਾਰ ਤੇ ਗਾਇਕ ਜਾਨੀ ਦਾ ਗੀਤ ‘ਅਪਸਰਾ’ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ। 2 ਮਹੀਨੇ ਪਹਿਲਾਂ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ ’ਤੇ ਹੁਣ ਤਕ 50 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।
ਉਥੇ ਹੁਣ ਇਸ ਸਲੋ-ਰੋਮਾਂਟਿਕ ਗੀਤ ਦਾ ਜਾਨੀ ਤੇ ਬੀ ਪਰਾਕ ਡਾਂਸ ਨੰਬਰ ਬਣਾਉਣ ਜਾ ਰਹੇ ਹਨ। ਇਸ ਦੀ ਇਕ ਵੀਡੀਓ ਜਾਨੀ ਤੇ ਬੀ ਪਰਾਕ ਵਲੋਂ ਇੰਸਟਾਗ੍ਰਾਮ ’ਤੇ ਸਾਂਝੀ ਕੀਤੀ ਗਈ ਹੈ।
ਇਹ ਖ਼ਬਰ ਵੀ ਪੜ੍ਹੋ : ਧਰਮਿੰਦਰ ਨੇ ਸਾਂਝੀ ਕੀਤੀ ਜੱਦੀ ਘਰ ਦੀ ਵੀਡੀਓ, ਆਪਣੇ ਚਹੇਤਿਆਂ ਨੂੰ ਕੀਤਾ ਯਾਦ
ਇਸ ਵੀਡੀਓ ’ਚ ਜਾਨੀ ਤੇ ਬੀ ਪਰਾਕ ਸਾਥੀਆਂ ਨਾਲ ਮਿਲ ਕੇ ਗੀਤ ਦੀ ਕੰਪੋਜ਼ੀਸ਼ਨ ਵੀ ਸੁਣਾ ਰਹੇ ਹਨ। ਡਾਂਸ ਨਾਲ ਭਰਪੂਰ ਇਹ ਗੀਤ 15 ਜਨਵਰੀ ਨੂੰ ਰਿਲੀਜ਼ ਹੋਣ ਜਾ ਰਿਹਾ ਹੈ।
ਵੀਡੀਓ ਸਾਂਝੀ ਕਰਦਿਆਂ ਜਾਨੀ ਤੇ ਬੀ ਪਰਾਕ ਲਿਖਦੇ ਹਨ, ‘‘ਇਕ ਮਿਲੀ ਮੈਨੂੰ ਅਪਸਰਾ’ ਇਕ ਗੀਤ! ਇਕ ਮਿਊਜ਼ਿਕ ਸਫਰ ਜੋ ਮੇਰੇ ਦਿਲ ਦੇ ਬਹੁਤ ਨਜ਼ਦੀਕ ਹੈ। 15 ਜਨਵਰੀ ਨੂੰ ਰਿਲੀਜ਼ ਹੋ ਰਿਹਾ ਹੈ। ਇਸ ਵਾਰ ਡਾਂਸ ਦੀ ਵਾਰੀ ਹੈ। ਸਾਨੂੰ ਇਹ ਜ਼ਰੂਰ ਦੱਸੋ ਕਿ ਤੁਹਾਨੂੰ ਕੰਪੋਜ਼ੀਸ਼ਨ ਕਿਵੇਂ ਦੀ ਲੱਗੀ।’
ਦੱਸ ਦੇਈਏ ਕਿ ‘ਅਪਸਰਾ’ ਗੀਤ ਦੇਸੀ ਮੈਲੋਡੀਜ਼ ਦੇ ਯੂਟਿਊਬ ਚੈਨਲ ’ਤੇ ਰਿਲੀਜ਼ ਹੋਇਆ ਸੀ ਤੇ ‘ਇਕ ਮਿਲੀ ਮੈਨੂੰ ਅਪਸਰਾ’ ਵੀ ਦੇਸੀ ਮੈਲੋਡੀਜ਼ ਦੇ ਹੀ ਯੂਟਿਊਬ ਚੈਨਲ ’ਤੇ ਰਿਲੀਜ਼ ਹੋਵੇਗਾ।
ਨੋਟ– ਇਸ ਕੰਪੋਜ਼ੀਸ਼ਨ ’ਤੇ ਤੁਹਾਡੀ ਕੀ ਰਾਏ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।