ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

Thursday, May 26, 2022 - 05:22 PM (IST)

ਬੋਹੇਮੀਆ ਦੇ ਕਰੀਬੀ ਨੇ ਕਰਨ ਔਜਲਾ ’ਤੇ ਲਾਏ ਵੱਡੇ ਇਲਜ਼ਾਮ, ਕਾਲ ਰਿਕਾਰਡਿੰਗ ਕੀਤੀ ਵਾਇਰਲ, ਕੱਢੀਆਂ ਗਾਲ੍ਹਾਂ

ਚੰਡੀਗੜ੍ਹ (ਬਿਊਰੋ)– ਕਰਨ ਔਜਲਾ ਨਾਲ ਇਕ ਨਵਾਂ ਵਿਵਾਦ ਜੁੜਦਾ ਨਜ਼ਰ ਆ ਰਿਹਾ ਹੈ। ਕਰਨ ਔਜਲਾ ਦਾ ਇਹ ਵਿਵਾਦ ਬੋਹੇਮੀਆ ਦੇ ਕਰੀਬੀ ਜੇ ਹਿੰਦ ਨਾਲ ਹੈ। ਦੱਸ ਦੇਈਏ ਕਿ ਜੇ ਹਿੰਦ ਨੇ ਇਕ ਪੋਸਟ ਸੋਸ਼ਲ ਮੀਡੀਆ ’ਤੇ ਸਾਂਝੀ ਕੀਤੀ ਹੈ, ਜਿਸ ’ਚ ਕਰਨ ਔਜਲਾ ਦੀ ਕਾਲ ਰਿਕਾਰਡਿੰਗ ਸਾਂਝੀ ਕੀਤੀ ਗਈ ਹੈ। ਇਸ ਵੀਡੀਓ ਦੀ ਕੈਪਸ਼ਨ ’ਚ ਜੇ ਹਿੰਦ ਨੇ ਕਰਨ ਔਜਲਾ ’ਤੇ ਵੱਡੇ ਇਲਜ਼ਾਮ ਲਗਾਏ ਹਨ।

ਇਹ ਖ਼ਬਰ ਵੀ ਪੜ੍ਹੋ : ਸਿੱਧੂ ਮੂਸੇ ਵਾਲਾ ਨੇ ਨਵੇਂ ਗੀਤ ’ਚ ਕੀਤਾ ਨਸੀਬ ਸਣੇ ਇਨ੍ਹਾਂ ਗਾਇਕਾਂ ਨੂੰ ਰਿਪਲਾਈ! ਨਸੀਬ ਨੇ ਦਿੱਤਾ ਇਹ ਜਵਾਬ

ਜੇ ਹਿੰਦ ਨੇ ਆਪਣੀ ਪੋਸਟ ’ਚ ਲਿਖਿਆ, ‘‘ਕਰਨਾ ਔਜਲਾ ਵਰਗਾ ਝੂਠਾ ਚੋਰ ਬੰਦਾ ਕਦੇ ਜ਼ਿੰਦਗੀ ’ਚ ਨਹੀਂ ਮਿਲਿਆ। ਉਸ ਨੂੰ ਤੋਹਫ਼ੇ ਵਜੋਂ ‘ਏਕ ਦਿਨ’ ਗੀਤ ’ਚ ਲਿਆ ਗਿਆ ਸੀ ਕਿਉਂਕਿ ਉਹ ਇਸ ਗੀਤ ਬਦਲੇ ਮੇਰੇ ਨਾਲ ਗੀਤ ਕਰਨ ਲਈ ਰਾਜ਼ੀ ਹੋਇਆ ਸੀ। ਜਦੋਂ ਕੰਮ ਨਿਕਲ ਗਿਆ ਤੇ ‘ਏਕ ਦਿਨ’ ’ਚ ਕਰਨ ਨੂੰ ਲਿਆ ਗਿਆ ਤਾਂ ਧੰਨਵਾਦ ਭਾਅ ਜੀ, ਬਹੁਤ ਸਾਰਾ ਪਿਆਰ ਭਾਅ ਜੀ, ਇਹ ਮੇਰੇ ਲਈ ਬਹੁਤ ਮਾਇਨੇ ਰੱਖਦਾ ਹੈ ਭਾਅ ਜੀ, ਸਿਰਫ ਇਹੀ ਕੁਝ ਨਿਕਲ ਰਿਹਾ ਸੀ ਕਰਨ ਦੇ ਮੂੰਹ ’ਚੋਂ ਪਰ ਜੋ ਅਲੱਗ ਤੋਂ ਗੀਤ ਬਦਲੇ ਗੀਤ ਕਰਨਾ ਸੀ, ਉਦੋਂ ਸ਼ੁਰੂ ਹੋਈਆਂ ਕਰਨ ਔਜਲਾ ਦੀਆਂ ਖੇਡਾਂ। 2 ਸਾਲਾਂ ਤੋਂ ਉਸ ਨੇ ਮੈਨੂੰ, ਬੋਹੇਮੀਆ ਭਾਅ ਜੀ ਨੂੰ ਤੇ ਪੂਰੇ ਸਾਗਾ ਮਿਊਜ਼ਿਕ ਦੀ ਟੀਮ ਨੂੰ ਇੰਤਜ਼ਾਰ ਕਰਵਾਇਆ।’’

PunjabKesari

ਜੇ ਹਿੰਦ ਨੇ ਅੱਗੇ ਲਿਖਿਆ, ‘‘ਪਿਛਲੇ ਹਫ਼ਤੇ ਜਦੋਂ ਮੈਂ ਥੱਕ ਗਿਆ ਸੀ ਤਾਂ ਇਕ ਪੋਸਟ ਮੈਂ ਕਰਨ ਔਜਲਾ ਲਈ ਪਾਈ। ਉਸ ਨੇ ਤੁਰੰਤ ਮੈਨੂੰ ਫੋਨ ਕੀਤਾ ਤੇ ਬੇਨਤੀ ਕੀਤੀ ਕਿ ਮੈਂ ਉਹ ਵੀਡੀਓ ਹਟਾ ਦੇਵਾਂ ਤੇ ਕਿਹਾ ਕਿ ਜੋ ਵੀ ਮਸਲਾ ਹੈ ਅਸੀਂ ਹੱਲ ਕਰ ਲਵਾਂਗੇ। ਹੁਣ ਆਈ ਇਸ ਵੀਡੀਓ ਦੀ ਗੱਲ। ਇਹ ਵੀਡੀਓ ਉਦੋਂ ਦੀ ਹੈ, ਜਦੋਂ ਕਰਨ ਔਜਲਾ ਫੋਨ ਕਰਕੇ ਬੋਹੇਮੀਆ ਭਾਅ ਜੀ ਮਨਾ ਰਿਹਾ ਸੀ। ਉਸ ਨੇ ਕਿਹਾ ਕਿ ਭਾਅ ਜੀ ਅਸੀਂ ਤੁਹਾਨੂੰ ਸੁਣ ਕੇ ਵੱਡੇ ਹੋਏ ਹਾਂ। ਫਿਰ ਉਸੇ ਗੀਤ ਦੀ ਗੱਲ ਹੋਈ ਤੇ ਫਿਰ ਇਕ ਵਾਰ ਉਸ ਨੇ ਵਾਅਦਾ ਕੀਤਾ ਕਿ ਉਹ ਐੱਲ. ਏ. ਜਾਂ ਵੇਗਾਸ ਆ ਕੇ ਆਪਣੀ ਜ਼ਿੰਮੇਵਾਰੀ ਨਿਭਾਅ ਦੇਵੇਗਾ। ਇਕ ਹਫ਼ਤਾ ਹੋ ਗਿਆ, ਉਦੋਂ ਤੋਂ ਉਹ ਖੇਡਾਂ ਖੇਡ ਰਿਹਾ ਹੈ। ਸਾਡੇ ਫੋਨ ਵੀ ਨਹੀਂ ਚੁੱਕ ਰਿਹਾ ਤੇ ਅੱਜ ਸਵੇਰੇ ਉਸ ਨੇ ਸਿੱਧਾ ਆਪਣੀ ਮੈਨੇਜਮੈਂਟ ਨੂੰ ਬਲੇਮ ਕੀਤਾ ਕਿ ਉਹ ਕਹਿ ਰਹੇ ਹਨ ਕਿ ਉਹ ਗੀਤ ਬਿਨਾਂ ਫੀਸ ਜਾਂ ਪੈਸਿਆਂ ਦੇ ਨਹੀਂ ਕਰਨ ਦੇਣਗੇ।’’

ਜੇ ਹਿੰਦ ਨੇ ਅਖੀਰ ’ਚ ਲਿਖਿਆ, ‘‘ਤੂੰ ਬੋਹੇਮੀਆ ਭਾਅ ਜੀ ਨੂੰ ਆਪਣੇ ਪਹਿਲੇ ਗੀਤ ‘ਯੂਨਿਟੀ’ ਲਈ ਇਸ ਕਰਕੇ ਪੈਸੇ ਦਿੱਤੇ ਕਿਉਂਕਿ ਉਹ ਇਕ ਲੈਜੰਡ ਹਨ। ਤੂੰ ਕੋਲੈਬ ਲਈ ਕਿਹਾ ਤੇ ਤੂੰ ਉਨ੍ਹਾਂ ਦਾ ਸੰਗੀਤ ਸੁਣ ਵੱਡਾ ਹੋਇਆ। ਉਹ ਤੇਰੇ ਗੀਤਾਂ ’ਤੇ ਵੱਡੇ ਨਹੀਂ ਹੋਏ ਤੇ ਉਨ੍ਹਾਂ ਨੇ ਕਦੇ ਤੇਰੇ ਗੀਤ ਲਈ ਨਹੀਂ ਕਿਹਾ। ਇਹ ਸਭ ਕੁਝ ਦੀਪ ਜੰਡੂ ਨਾਲ ਮੇਰੇ ਰਿਸ਼ਤਿਆਂ ਕਾਰਨ ਹੋਇਆ, ਜਿਸ ਨਾਲ ਤੂੰ ਧੋਖਾ ਕੀਤਾ। ਮੈਨੂੰ ਲੱਗਦਾ ਹੈ ਕਿ ਲੋਕਾਂ ਸਾਹਮਣੇ ਸੱਚ ਆਉਣਾ ਚਾਹੀਦਾ ਹੈ ਤੇ ਮੈਂ ਕੁਝ ਲੁਕਾਉਣਾ ਨਹੀਂ ਚਾਹੁੰਦਾ। ਤੇਰੇ ਲਈ ਐੱਲ. ਏ. ’ਚ ਕੋਈ ਸ਼ੂਟ ਵੀ ਨਹੀਂ ਹੈ। ਇਥੇ ਸਾਡਾ ਰਿਸ਼ਤਾ ਖ਼ਤਮ ਹੁੰਦਾ ਹੈ।’’

 
 
 
 
 
 
 
 
 
 
 
 
 
 
 

A post shared by J.HIND (@desihiphopking)

ਦੱਸ ਦੇਈਏ ਕਿ ਇਸ ਪੋਸਟ ’ਚ ਜੇ ਹਿੰਦ ਨੇ ਕਰਨ ਔਜਲਾ ਨੂੰ ਗਾਲ੍ਹਾਂ ਵੀ ਲਿਖੀਆਂ ਹਨ, ਜੋ ਸਕ੍ਰੀਨਸ਼ਾਟ ’ਚ ਦੇਖੀਆਂ ਜਾ ਸਕਦੀਆਂ ਹਨ। ਫਿਲਹਾਲ ਖ਼ਬਰ ਲਿਖੇ ਜਾਣ ਤਕ ਇਸ ਵਿਵਾਦ ’ਤੇ ਕਰਨ ਔਜਲਾ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਹੈ।

ਨੋਟ– ਇਸ ਵਿਵਾਦ ’ਤੇ ਤੁਹਾਡੀ ਕੀ ਪ੍ਰਤੀਕਿਰਿਆ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News