'ਇਸ਼ਕਬਾਜ਼' ਫੇਮ ਅਦਾਕਾਰਾ ਨੀਤੀ ਟੇਲਰ ਨੇ ਗੁਰਦੁਆਰੇ 'ਚ ਕਰਵਾਇਆ ਵਿਆਹ, ਤਸਵੀਰਾਂ ਵਾਇਰਲ
Wednesday, Oct 07, 2020 - 10:43 AM (IST)
ਮੁੰਬਈ (ਬਿਊਰੋ) : 'ਇਸ਼ਕਬਾਜ਼' ਫੇਮ ਟੀ. ਵੀ. ਅਦਾਕਾਰਾ ਨੀਤੀ ਟੇਲਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਿਆਹ ਦੀ ਇਕ ਵੀਡੀਓ ਸਾਂਝੀ ਕਰਦੇ ਹੋਏ ਲਿਖਿਆ ਹੈ, 'ਮਿਸ ਤੋਂ ਮਿਸਜ਼ ਬਣਨ ਦੀ ਮੇਰੀ ਯਾਤਰਾ ਪੂਰੀ ਹੋਈ। ਮੈਂ ਆਪਣੇ ਸਾਰੇ ਸ਼ੁਭਚਿੰਤਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਮੈਂ 13 ਅਗਸਤ ਨੂੰ ਪਰੀਕਸ਼ਿਤ ਨਾਲ ਵਿਆਹ ਕਰਵਾ ਲਿਆ। ਕੋਰੋਨਾ ਕਾਲ ਦੌਰਾਨ ਅਸੀਂ ਇੱਕ ਛੋਟੇ, ਸ਼ਾਂਤ ਅਤੇ ਨਿੱਜੀ ਸਮਾਰੋਹ 'ਚ ਆਪਣੇ ਮਾਪਿਆਂ ਦੀ ਮੌਜੂਦਗੀ ‘ਚ ਵਿਆਹ ਕਰਵਾਇਆ ਸੀ।
ਹੁਣ ਮੈਂ ਉੱਚੀ ਆਵਾਜ਼ ਵਿਚ ਕਹਿ ਸਕਦੀ ਹਾਂ- ਹੈਲੋ, ਪਤੀ ਦੇਵ। 2020 'ਚ ਮੈਂ ਆਪਣੀ ਨਿੱਜੀ ਖੁਸ਼ੀ ਨੂੰ ਪ੍ਰਾਪਤ ਕਰ ਰਹੀ ਹਾਂ। ਇਹ ਸਭ ਦੱਸਣ 'ਚ ਦੇਰੀ ਹੋਈ ਕਿਉਂਕਿ ਅਸੀਂ ਸੋਚ ਰਹੇ ਸੀ ਕਿ ਕੋਵਿਡ ਮਹਾਂਮਾਰੀ ਦੇ ਅੰਤ ਤੋਂ ਬਾਅਦ ਅਸੀਂ ਇਸ ਨੂੰ ਵੱਡੇ ਤਰੀਕੇ ਨਾਲ ਮਨਾਵਾਂਗੇ ਪਰ ਹੁਣ ਅਸੀਂ ਬਿਹਤਰ 2021 ਦੀ ਉਮੀਦ ਕਰ ਰਹੇ ਹਾਂ।'’
ਦੱਸ ਦਈਏ ਕਿ ਨੀਤੀ ਟੇਲਰ ਤੇ ਪਰੀਕਸ਼ਿਤ ਬਾਵਾ ਨੇ ਗੁਰਦੁਆਰਾ ਸਾਹਿਬ 'ਚ ਲਾਵਾਂ ਲੈ ਕੇ ਵਿਆਹ ਕਰਵਾਇਆ ਹੈ। ਵੀਡੀਓ 'ਚ ਵਿਆਹ ਦੀਆਂ ਕੁਝ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਹਨ। ਇਸ ਤੋਂ ਇਲਾਵਾ ਕਲਾਕਾਰ ਤੇ ਪ੍ਰਸ਼ੰਸਤ ਕੁਮੈਂਟਸ ਕਰਕੇ ਨੀਤੀ ਨੂੰ ਵਿਆਹ ਦੀਆਂ ਵਧਾਈਆਂ ਦੇ ਰਹੇ ਹਨ।
ਦੱਸਣਯੋਗ ਹੈ ਕਿ 'ਇਸ਼ਕਬਾਜ਼' ਫੇਮ ਅਦਾਕਾਰਾ ਨੀਤੀ ਟੇਲਰ ਨੇ ਵਿਆਹ ਦੇ ਬੰਧਨ 'ਚ ਬੱਝ ਗਈ ਹੈ। ਉਨ੍ਹਾਂ ਨੇ ਕੁਝ ਸਮਾਂ ਪਹਿਲਾਂ ਮੰਗਣੀ ਕਰਵਾਈ ਸੀ। ਵਿਆਹ ਤੋਂ ਪਹਿਲਾਂ ਨੀਤੀ ਨੇ ਬ੍ਰਾਈਡ ਸ਼ਾਵਰ ਤੇ ਬੈਚਲਰ ਪਾਰਟੀ ਦਾ ਆਯੋਜਨ ਕੀਤਾ ਸੀ। ਹੁਣ ਨੀਤੀ ਨੇ 13 ਅਗਸਤ ਨੂੰ ਇਕ ਪਰਿਵਾਰਕ ਸਮਾਰੋਹ 'ਚ ਪ੍ਰੀਸ਼ਿਤ ਬਾਵਾ ਨਾਲ ਵਿਆਹ ਕਰਵਾਇਆ ਸੀ। ਦੱਸ ਦੇਈਏ ਕਿ ਪ੍ਰੀਸ਼ਿਤ ਇਕ ਆਰਮੀ ਅਫਸਰ ਹੈ। ਨੀਤੀ ਆਪਣੇ ਵਿਆਹ ਦੇ ਜੋੜੀ 'ਚ ਖੂਬਸੂਰਤ ਲੱਗ ਰਹੀ ਹੈ। ਨੀਤੀ ਦੇ ਪਤੀ ਨਾਲ ਇਕ ਤਸਵੀਰ ਵੀ ਵਾਇਰਲ ਹੋ ਰਹੀ ਹੈ।