ਕੀ ਕੰਗਨਾ ਰਣੌਤ ਵੇਚ ਰਹੀ ਹੈ ਆਪਣਾ ਮੁੰਬਈ ਵਾਲਾ ਬੰਗਲਾ? ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

Sunday, Aug 04, 2024 - 05:13 PM (IST)

ਕੀ ਕੰਗਨਾ ਰਣੌਤ ਵੇਚ ਰਹੀ ਹੈ ਆਪਣਾ ਮੁੰਬਈ ਵਾਲਾ ਬੰਗਲਾ? ਕੀਮਤ ਜਾਣ ਉੱਡ ਜਾਣਗੇ ਤੁਹਾਡੇ ਹੋਸ਼

ਮੁੰਬਈ- ਕੰਗਨਾ ਰਣੌਤ ਆਪਣਾ ਮੁੰਬਈ ਵਾਲਾ ਘਰ ਵੇਚਣ ਜਾ ਰਹੀ ਹੈ। ਕਈ ਰਿਪੋਰਟਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਕੰਗਨਾ ਬਾਂਦਰਾ ਸਥਿਤ ਆਪਣਾ ਪਾਲੀ ਹਿੱਲ ਘਰ ਵੇਚਣ ਜਾ ਰਹੀ ਹੈ। ਉਨ੍ਹਾਂ ਦੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦਾ ਦਫਤਰ ਵੀ ਇਸ ਘਰ 'ਚ ਹੈ। ਇਸ ਸਾਲ ਹੋਈਆਂ ਲੋਕ ਸਭਾ ਚੋਣਾਂ 'ਚ ਉਹ ਹਿਮਾਚਲ ਪ੍ਰਦੇਸ਼ ਦੀ ਮੰਡੀ ਤੋਂ ਜਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਆਪਣੇ ਸਿਆਸੀ ਕਰੀਅਰ ਕਾਰਨ ਕੰਗਨਾ ਆਪਣਾ ਜ਼ਿਆਦਾਤਰ ਸਮਾਂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ 'ਚ ਬਿਤਾਉਂਦੀ ਹੈ, ਇਸ ਲਈ ਕਥਿਤ ਤੌਰ 'ਤੇ ਕੰਗਨਾ ਆਪਣਾ ਬਾਂਦਰਾ ਵਾਲਾ ਘਰ ਵੇਚ ਰਹੀ ਹੈ।ਖਬਰਾਂ ਮੁਤਾਬਕ ਕੰਗਨਾ ਰਣੌਤ ਆਪਣਾ ਘਰ 40 ਕਰੋੜ ਰੁਪਏ 'ਚ ਵੇਚ ਰਹੀ ਹੈ। ਜਗਬਾਣੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ ਹੈ। ਇਹ ਅੰਦਾਜ਼ੇ ਉਸ ਸਮੇਂ ਲਗਾਏ ਗਏ ਜਦੋਂ ਕੋਡ ਅਸਟੇਟ ਨਾਮ ਦੇ ਇੱਕ ਯੂਟਿਊਬ ਚੈਨਲ ਨੇ ਇੱਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਦਾਅਵਾ ਕੀਤਾ ਗਿਆ ਕਿ ਕੰਗਣਾ ਦਾ ਇੱਕ ਘਰ ਅਤੇ ਪ੍ਰੋਡਕਸ਼ਨ ਹਾਊਸ ਦਾ ਦਫ਼ਤਰ ਵਿਕਰੀ ਲਈ ਹੈ।

PunjabKesari

ਯੂਟਿਊਬ ਚੈਨਲ ਨੇ ਪ੍ਰੋਡਕਸ਼ਨ ਹਾਊਸ ਅਤੇ ਮਾਲਕ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਪਰ ਵੀਡੀਓ 'ਚ ਵਰਤੀਆਂ ਗਈਆਂ ਤਸਵੀਰਾਂ ਅਤੇ ਦ੍ਰਿਸ਼ਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹ ਕੰਗਨਾ ਰਣੌਤ ਦਾ ਦਫ਼ਤਰ ਹੈ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਕੁਮੈਂਟ ਸੈਕਸ਼ਨ 'ਚ ਇਹ ਵੀ ਅੰਦਾਜ਼ਾ ਲਗਾਇਆ ਕਿ ਇਹ ਕੰਗਨਾ ਦਾ ਘਰ ਅਤੇ ਦਫਤਰ ਹੈ। ਵੀਡੀਓ ਤੋਂ ਖੁਲਾਸਾ ਹੋਇਆ ਹੈ ਕਿ ਘਰ ਦਾ ਆਕਾਰ 285 ਵਰਗ ਮੀਟਰ ਹੈ, ਜਿਸ ਦਾ ਨਿਰਮਾਣ ਖੇਤਰ 3042 ਵਰਗ ਫੁੱਟ ਹੈ।ਇਸ ਤੋਂ ਇਲਾਵਾ 500 ਵਰਗ ਫੁੱਟ ਵਾਧੂ ਪਾਰਕਿੰਗ ਏਰੀਆ ਹੈ। ਇਸ ਬੰਗਲੇ ਦੀਆਂ ਦੋ ਮੰਜ਼ਿਲਾਂ ਹਨ ਅਤੇ ਇਸ ਦੀ ਕੀਮਤ 40 ਕਰੋੜ ਰੁਪਏ ਹੈ। ਕੀ ਉਨ੍ਹਾਂ ਦਾ ਘਰ ਵਿਕਣ ਲਈ ਹੈ ਜਾਂ ਨਹੀਂ? ਇਸ 'ਤੇ ਕੰਗਨਾ ਰਣੌਤ ਦੀ ਅਜੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਜਾਇਦਾਦ ਹੈ ਜੋ 2020 'ਚ BMC ਦੀ ਜਾਂਚ ਦੇ ਘੇਰੇ 'ਚ ਆਇਆ ਸੀ।

ਇਹ ਖ਼ਬਰ ਵੀ ਪੜ੍ਹੋ - ਆਯੁਸ਼ਮਾਨ ਖੁਰਾਨਾ ਨੇ ਠੁਕਰਾਈ ਮੇਘਨਾ ਗੁਲਜ਼ਾਰ ਦੀ ਫ਼ਿਲਮ, ਕਰੀਨਾ ਨਾਲ ਕਰਨੀ ਸੀ ਸਕ੍ਰੀਨ ਸਾਂਝੀ

ਸਤੰਬਰ 2020 'ਚ BMCਨੇ ਗੈਰ-ਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਬਾਂਦਰਾ 'ਚ ਕੰਗਨਾ ਰਣੌਤ ਦੇ ਦਫਤਰ-ਘਰ ਦੇ ਕੁਝ ਹਿੱਸਿਆਂ ਨੂੰ ਢਾਹ ਦਿੱਤਾ ਸੀ। 9 ਸਤੰਬਰ ਨੂੰ ਬੰਬੇ ਹਾਈ ਕੋਰਟ ਦੇ ਸਟੇਅ ਆਰਡਰ ਤੋਂ ਬਾਅਦ ਢਾਹੁਣ ਦਾ ਕੰਮ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਕੰਗਨਾ ਨੇ ਬੀ.ਐਮ.ਸੀ. ਖ਼ਿਲਾਫ਼ ਕੇਸ ਦਾਇਰ ਕੀਤਾ ਅਤੇ ਬੀ.ਐਮ.ਸੀ. ਤੋਂ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਮੰਗ ਵੀ ਕੀਤੀ, ਪਰ ਮਈ 2023 'ਚ ਆਪਣੀ ਮੰਗ ਵਾਪਸ ਲੈ ਲਈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Priyanka

Content Editor

Related News