ਇਰਫਾਨ ਖ਼ਾਨ ਨੂੰ ਨਹੀਂ ਪਸੰਦ ਸੀ ਤਾਸ਼ ਖੇਡਣਾ, ਪਤਨੀ ਸੁਪਾਤਾ ਨੇ ਸਾਂਝੀ ਕੀਤੀ ਥ੍ਰੋਅ-ਬੈਕ ਵੀਡੀਓ

Saturday, Jun 26, 2021 - 03:24 PM (IST)

ਇਰਫਾਨ ਖ਼ਾਨ ਨੂੰ ਨਹੀਂ ਪਸੰਦ ਸੀ ਤਾਸ਼ ਖੇਡਣਾ, ਪਤਨੀ ਸੁਪਾਤਾ ਨੇ ਸਾਂਝੀ ਕੀਤੀ ਥ੍ਰੋਅ-ਬੈਕ ਵੀਡੀਓ

ਮੁੰਬਈ- ਬਾਲੀਵੁੱਡ ਦੇ ਸਵ. ਅਦਾਕਾਰ ਇਰਫਾਨ ਖ਼ਾਨ ਦਾ ਪੁੱਤਰ ਬਾਬਿਲ ਆਪਣੇ ਪਿਤਾ ਦੀਆਂ ਯਾਦਾਂ ਅਕਸਰ ਸਾਂਝੀਆਂ ਕਰਦਾ ਰਹਿੰਦਾ ਹੈ। ਇਸ ਸਭ ਦੇ ਚਲਦੇ ਇਰਫਾਨ ਖ਼ਾਨ ਦੀ ਪਤਨੀ ਸੁਤਾਪਾ ਨੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਸ ਨੇ ਇਰਫਾਨ ਨਾਲ ਸਬੰਧਤ ਇੱਕ ਖ਼ਾਸ ਗੱਲ ਸਾਂਝੀ ਕੀਤੀ ਹੈ।

PunjabKesari
ਦਰਅਸਲ ਸੁਤਾਪਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿਚ ਉਸਨੇ ਦੱਸਿਆ ਹੈ ਕਿ ਇਰਫਾਨ ਕਦੇ ਵੀ ਤਾਸ਼ ਖੇਡਣਾ ਪਸੰਦ ਨਹੀਂ ਕਰਦੇ ਸਨ। ਇਕ ਵੀਡੀਓ ਦੇ ਜ਼ਰੀਏ ਉਹ ਕਹਿੰਦੀ ਹੈ ਕਿ- “ਤਿੰਨ ਸਾਲ ਪਹਿਲਾਂ ਇਰਫਾਨ ਲੰਡਨ ਵਿਚ ਟੀਮ ਨਾਲ ਸ਼ੂਟਿੰਗ ਕਰਨ ਗਏ ਸੀ।


ਇਸ ਦੌਰਾਨ ਉਹਨਾਂ ਦੀ ਸਿਹਤ ਠੀਕ ਨਹੀਂ ਸੀ। ਉਹਨਾਂ ਨੂੰ ਤਾਸ਼ ਖੇਡਣ ਤੋਂ ਨਫ਼ਰਤ ਸੀ। ਕਈ ਵਾਰ ਉਹਨਾਂ ਦੀ ਮੇਕਅਪ ਵੈਨ ਵਿਚ ਕਾਰਡ ਖੇਡੇ ਜਾਂਦੇ ਸਨ ਪਰ ਉਹ ਹਰ ਵਾਰ ਕਿਤਾਬ ਨੂੰ ਪੜ੍ਹਦੇ ਦੇਖੇ ਜਾਂਦੇ ਸਨ। ਮੈਨੂੰ ਉਹ ਦਿਨ ਯਾਦ ਹਨ।” ਤੁਹਾਨੂੰ ਦੱਸ ਦੇਈਏ ਕਿ ਇਹ ਵੀਡੀਓ ਕਲਿੱਪ ਇਰਫਾਨ ਦੀ ਆਖਰੀ ਫ਼ਿਲਮ ‘ਅੰਗਰੇਜ਼ੀ ਮੀਡੀਅਮ’ ਦੇ ਸੈੱਟ ਦੀ ਹੈ।


author

Aarti dhillon

Content Editor

Related News