ਵੱਡੀ ਖਬਰ : ਮਸ਼ਹੂਰ ਬਾਲੀਵੁੱਡ ਅਦਾਕਾਰ ਇਰਫਾਨ ਖਾਨ ਦੀ ਮੌਤ

04/29/2020 4:52:25 PM

ਮੁੰਬਈ : ਬਾਲੀਵੁੱਡ ਅਦਾਕਾਰਾ ਇਰਫਾਨ ਖਾਨ ਦੀ ਮੌਤ ਬੁੱਧਵਾਰ ਨੂੰ ਹੋ ਗਈ ਹੈ। ਉਹ ਪਿਛਲੇ ਕਾਫੀ ਸਮੇਂ ਤੋਂ ਕੈਂਸਰ ਦੀ ਬੀਮਾਰੀ ਨਾਲ ਲੜ ਰਹੇ ਸਨ। ਮੁੰਬਈ ਦੇ ਕੋਕਿਲਾ ਬੇਨ ਹਸਪਤਾਲ 'ਚ ਬੁੱਧਵਾਰ ਨੂੰ ਉਨ੍ਹਾਂ ਨੇ ਅੰਤਿਮ ਸਾਹ ਲਿਆ।
ਇਰਫਾਨ ਖਾਨ ਦੀ ਮੌਤ ਨਾਲ ਪੂਰੀ ਇੰਡਸਟ੍ਰੀ 'ਚ ਸ਼ੌਕ ਦਾ ਮਾਹੌਲ ਹੈ। ਇਰਫਾਨ ਖਾਨ ਨੂੰ ਮੰਗਲਵਾਰ ਨੂੰ ਪੇਟ 'ਚ ਇਨਫੈਕਸ਼ਨ ਦੇ ਬਾਅਦ ਸ਼ਹਿਰ ਦੇ ਇਕ ਹਸਪਤਾਲ ਦੇ ਆਈ. ਸੀ. ਯੂ. 'ਚ ਭਰਤੀ ਕਰਵਾਇਆ ਗਿਆ ਸੀ। ਉਨ੍ਹਾਂ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 53 ਸਾਲਾ ਅਦਾਕਾਰ ਨੂੰ ਕੋਕਿਲਾਬੇਨ ਧੀਰੂਭਾਈ ਅੰਬਾਨੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ।

4 ਦਿਨ ਪਹਿਲੇ ਹੋਈ ਮਾਂ ਦੀ ਮੌਤ
ਇਰਫਾਨ ਖਾਨ ਦੀ 95 ਸਾਲਾ ਮਾਂ ਸਈਦਾ ਬੇਗਮ ਦੀ ਚਾਰ ਦਿਨ ਪਹਿਲੇ ਜੈਪੁਰ 'ਚ ਮੌਤ ਹੋ ਗਈ ਸੀ। ਅਦਾਕਾਰ ਲਾਕ ਡਾਊਨ ਕਾਰਨ ਆਪਣੀ ਮਾਂ ਦੇ ਅੰਤਿਮ ਸੰਸਕਾਰ 'ਚ ਵੀ ਸ਼ਾਮਲ ਨਹੀਂ ਹੋ ਸਕੇ ਸਨ। ਇਸ ਸਥਿਤੀ ਵਿਚ ਉਨ੍ਹਾਂ ਨੇ ਵੀਡੀਓ ਕਾਲ ਰਾਹੀਂ ਹੀ ਮਾਂ ਦੀ ਆਖਰੀ ਯਾਤਰਾ ਦੇਖੀ।

ਇਹ ਵੀ ਪੜ੍ਹੋ ► ਅਮਿਤਾਭ ਤੋਂ ਅਕਸ਼ੈ ਕੁਮਾਰ ਤਕ, ਨਮ ਅੱਖਾਂ ਨਾਲ ਸਿਤਾਰਿਆਂ ਨੇ ਦਿੱਤੀ ਇਰਫਾਨ ਖਾਨ ਨੂੰ ਸ਼ਰਧਾਂਜਲੀ

ਐਕਟਿੰਗ ਨਾਲ ਜਿੱਤਿਆ ਲੋਕਾਂ ਦਾ ਦਿਲ
ਇਰਫਾਨ ਖਾਨ ਨੇ ਆਪਣੀ ਐਕਟਿੰਗ ਅਤੇ ਆਪਣੇ ਅੰਦਾਜ਼ ਨਾਲ ਲੋਕਾਂ ਦਾ ਬਹੁਤ ਦਿਲ ਜਿੱਤਿਆ ਹੈ। ਇਰਫਾਨ ਖਾਨ ਇਕ ਅਜਿਹੇ ਐਕਟਰ ਸਨ, ਜਿਨ੍ਹਾਂ ਨੂੰ ਸ਼ਾਇਦ ਇਸ ਗੱਲ ਦੀ ਪ੍ਰਵਾਹ ਨਹੀਂ ਰਹਿੰਦੀ ਸੀ ਕਿ ਕਿਰਦਾਰ ਕਿਵੇਂ ਦਾ ਹੈ। ਕਿਸੇ ਵੀ ਤਰ੍ਹਾਂ ਦਾ ਕਿਰਦਾਰ ਹੋਵੇ, ਉਹ ਉਸਨੂੰ ਪੂਰੀ ਸ਼ਿੱਦਤ ਨਾਲ ਨਿਭਾਉਂਦੇ ਸਨ।  ਫਿਲਮ ਵਿਚ ਨਾ ਸਿਰਫ ਉਨ੍ਹਾਂ ਦੀ ਐਕਟਿੰਗ ਸਗੋਂ ਉਨ੍ਹਾਂ ਦੇ ਡਾਇਲਾਗ ਵੀ ਲੋਕਾਂ ਦੇ ਦਿਲ-ਦਿਮਾਗ ਵਿਚ ਉਤਰ ਜਾਂਦੇ ਸਨ। ਹੀਰੋ ਦਾ ਕਿਰਦਾਰ ਹੋਵੇ ਜਾ ਵਿਲੇਨ ਦਾ, ਹਰ ਕਿਰਦਾਰ ਨੂੰ ਬਾਖੂਬੀ ਨਿਭਾਉਣਾ ਇਰਫਾਨ ਖਾਨ ਨੂੰ ਆਉਂਦਾ ਸੀ।

ਇਹ ਵੀ ਪੜ੍ਹੋ ► ਇਹ ਹਨ ਇਰਫਾਨ ਖਾਨ ਦੇ ਦਮਦਾਰ ਡਾਇਲਾਗਸ, ਜਿਹੜੇ ਹਮੇਸ਼ਾ ਦਰਸ਼ਕਾਂ ਨੂੰ ਰਹਿਣਗੇ ਯਾਦ 

ਦੱਸਣਯੋਗ ਹੈ ਕਿ ਇਰਫਾਨ ਖਾਨ ਨੇ ਨਿਊਰੋਏਂਡੋਕ੍ਰਾਇਨ ਟਿਊਮਰ ਦਾ ਇਲਾਜ ਲੰਡਨ ਵਿਚ ਕਰਵਾਇਆ। ਉਹ ਤਕਰੀਬਨ 1 ਸਾਲ ਲੰਡਨ ਵਿਚ ਰਹੇ। ਕੈਂਸਰ ਦੀ ਬੀਮਾਰੀ ਤੋਂ ਨਿਜ਼ਾਤ ਪਾਉਣ ਦੇ ਬਾਅਦ 2019 'ਚ ਵਾਪਸੀ ਕਰਦੇ ਹੋਏ ਅਦਾਕਾਰ ਨੇ 'ਅੰਗਰੇਜ਼ੀ ਮੀਡੀਅਮ' ਫਿਲਮ ਦੀ ਸ਼ੂਟਿੰਗ ਕੀਤੀ ਸੀ। ਉਨ੍ਹਾਂ ਦੀ ਮੌਤ 'ਤੇ ਪੂਰਾ ਬਾਲੀਵੁੱਡ ਜਗਤ ਸੋਗ ਵਿਚ ਡੁੱਬਿਆ ਹੋਇਆ ਹੈ ਅਤੇ ਹਰ ਕੋਈ ਉਨ੍ਹਾਂ ਨੂੰ ਨਮ ਅੱਖਾਂ ਨਾਲ ਆਪਣੇ -ਆਪਣੇ ਟਵਿਟਰ ਅਕਾਊਂਟ 'ਤੇ ਸ਼ਰਧਾਂਜਲੀ ਦੇ ਰਹੇ ਹਨ।


Anuradha

Content Editor

Related News