ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੂੰ ਬੁਆਏਫ੍ਰੈਂਡ ਨੂਪੁਰ ਸ਼ੇਖਰ ਨੇ ਫ਼ਿਲਮੀ ਅੰਦਾਜ਼ ’ਚ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

Friday, Sep 23, 2022 - 12:19 PM (IST)

ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਨੂੰ ਬੁਆਏਫ੍ਰੈਂਡ ਨੂਪੁਰ ਸ਼ੇਖਰ ਨੇ ਫ਼ਿਲਮੀ ਅੰਦਾਜ਼ ’ਚ ਕੀਤਾ ਪ੍ਰਪੋਜ਼, ਵੀਡੀਓ ਵਾਇਰਲ

ਬਾਲੀਵੁੱਡ ਡੈਸਕ- ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖ਼ਾਨ ਦੀ ਧੀ ਇਰਾ ਖ਼ਾਨ ਅਕਸਰ ਸੁਰਖੀਆਂ ’ਚ ਰਹਿੰਦੀ ਹੈ। ਇਰਾ ਸੋਸ਼ਲ ਮੀਡੀਆ ’ਤੇ ਕਾਫ਼ੀ ਐਕਟਿਵ ਰਹਿੰਦੀ ਹੈ। ਇਸ ਦੇ ਨਾਲ ਇਰਾ ਸੋਸ਼ਲ ਮੀਡੀਆ ’ਤੇ  ਪ੍ਰਸ਼ੰਸਕਾਂ ਨਾਲ ਵੀਡੀਓ ਅਤੇ  ਤਸਵੀਰਾਂ ਸਾਂਝੀਆਂ ਕਰਕੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਦੀ ਰਹਿੰਦੀ ਹੈ। ਇਰਾ ਸੋਸ਼ਲ ਮੀਡੀਆ ਰਾਹੀਂ ਆਪਣੀ ਨਿੱਜੀ ਜ਼ਿੰਦਗੀ ਨਾਲ ਜੁੜੇ ਅਪਡੇਟਸ ਵੀ ਪ੍ਰਸ਼ੰਸਕਾਂ ਨਾਲ ਸਾਂਝਾ ਕਰਨ ’ਚ ਪਿੱਛੇ ਨਹੀਂ ਹਟਦੀ।

ਇਹ ਵੀ ਪੜ੍ਹੋ : ਬਿਹਾਰ ਪਹੁੰਚੇ ਸੋਨੂੰ ਸੂਦ ਦਾ ਹੋਇਆ ਸ਼ਾਨਦਾਰ ਸਵਾਗਤ, ਲਿੱਟੀ-ਚੋਖੇ ਦਾ ਲਿਆ ਆਨੰਦ ‘ਵੀਡੀਓ ਵਾਇਰਲ’

ਹਾਲ ਹੀ '’ਚ ਇਰਾ ਨੇ ਆਪਣੀ ਬੁਆਏਫ੍ਰੈਂਡ ਨੂਪੁਰ ਸ਼ੇਖਰ ਨਾਲ ਇਕ ਵੀਡੀਓ ਸਾਂਝੀ ਕੀਤੀ ਹੈ। ਜੋ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵੀਡੀਓ ਨੂੰ ਦੇਖ ਕੇ ਉਨ੍ਹਾਂ ਦੇ ਪ੍ਰਸ਼ੰਸਕ ਕਾਫ਼ੀ ਖੁਸ਼ ਹਨ ਅਤੇ ਵੀਡੀਓ ’ਤੇ ਪ੍ਰਤੀਕਿਰਿਆਵਾਂ ਦੇ ਰਹੇ ਹਨ।

 
 
 
 
 
 
 
 
 
 
 
 
 
 
 
 

A post shared by Ira Khan (@khan.ira)

ਦਰਅਸਲ  ਇਰਾ ਖ਼ਾਨ ਨੇ ਆਪਣੇ ਲੰਮੇ ਸਮੇਂ ਦੇ ਬੁਆਏਫ੍ਰੈਂਡ ਨੂਪੁਰ ਸ਼ੇਖਰ ਨਾਲ ਮੰਗਣੀ ਕਰ ਲਈ ਹੈ। ਵੀਡੀਓ ’ਚ ਦੇਖ ਸਕਦੇ ਹੋ ਕਿ ਨੂਪੁਰ ਨੇ ਬਹੁਤ ਹੀ ਰੋਮਾਂਟਿਕ ਅੰਦਾਜ਼ ’ਚ ਇਰਾ ਨੂੰ ਪ੍ਰਪੋਜ਼ ਕੀਤਾ ਹੈ, ਜਿਸ ਦੀ ਇਕ ਝਲਕ ਇਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਾਂਝੀ ਕੀਤੀ ਹੈ। ਈਰਾ ਦੀ ਵੀਡੀਓ ਦੇਖ ਕੇ ਲੱਗਦਾ ਹੈ ਕਿ ਉਹ ਕਿਸੇ ਸਪੋਰਟਸ ਈਵੈਂਟ ’ਚ ਮੌਜੂਦ ਹੈ। ਇਸ ਦੌਰਾਨ ਨੂਪੁਰ ਆਉਂਦੇ ਹਨ ਅਤੇ ਫ਼ਿਲਮੀ ਅੰਦਾਜ਼ ’ਚ ਇਰਾ ਨੂੰ ਗੋਡਿਆਂ ਭਾਰ ਬੈਠ ਕੇ ਪ੍ਰਪੋਜ਼ ਕਰਦੇ ਦਿਖਾਈ ਦਿੰਦੇ ਹਨ। ਜਦੋਂ ਇਰਾ ਹਾਂ ਕਹਿੰਦੀ ਹੈ ਤਾਂ ਉਹ ਉਸਨੂੰ ਇੱਕ ਅੰਗੂਠੀ ਪਾਉਂਦਾ ਹੈ ਅਤੇ ਦੋਵੇਂ ਕਿਸ ਕਰਦੇ ਹਨ।

ਇਹ ਵੀ ਪੜ੍ਹੋ : ਤਾਜੀ ਦੀ ਨਵੀਂ ਐਲਬਮ ‘Behind the Mask’ ਦੀ ਮਿਊਜ਼ਿਕ ਵੀਡੀਓ ਹੋਈ ਰਿਲੀਜ਼, ਮਿਲ ਰਹੇ ਚੰਗੇ ਵੀਊਜ਼

ਦੱਸ ਦੇਈਏ ਕਿ ਇਰਾ ਖ਼ਾਨ ਅਤੇ ਨੂਪੁਰ ਸ਼ੇਖਰ ਲੰਬੇ ਸਮੇਂ ਤੋਂ ਇਕ ਦੂਜੇ ਨੂੰ ਡੇਟ ਕਰ ਰਹੇ ਹਨ। ਇਰਾ ਅਕਸਰ ਸੋਸ਼ਲ ਮੀਡੀਆ ’ਤੇ ਨੂਪੁਰ ਨਾਲ ਆਪਣੀਆਂ ਤਸਵੀਰਾਂ ਸਾਂਝੀਆਂ ਕਰਦੀ ਰਹਿੰਦੀ ਹੈ। ਨੂਪੁਰ ਵੀ ਅਕਸਰ ਇਰਾ ਦੇ ਨਾਲ ਫੈਮਿਲੀ ਫੰਕਸ਼ਨਾਂ ’ਚ ਨਜ਼ਰ ਆਉਂਦੇ ਹੈ। 


author

Shivani Bassan

Content Editor

Related News