‘ਆਈ-ਪੌਪਸਟਾਰ’ ’ਤੇ ਹੋਵੇਗੀ ਭਾਰਤ ਦੇ ਅਗਲੇ ਸਿੰਗਿੰਗ ਸੈਂਸੇਸ਼ਨ ਦੀ ਭਾਲ
Thursday, Oct 16, 2025 - 12:07 PM (IST)

ਮੁੰਬਈ- ਐਮਾਜੋਨ ਐੱਮ.ਐਕਸ. ਪਲੇਅਰ ਨੇ ਵੀਕਲੀ ਮਿਊਜ਼ਿਕ ਰਿਐਲਿਟੀ ਸੀਰੀਜ਼ ‘ਆਈ-ਪੌਪਸਟਾਰ’ ਦਾ ਟ੍ਰੇਲਰ ਜਾਰੀ ਕੀਤਾ। ਇਹ ਇੰਡੀਪੈਂਡੇਂਟ ਮਿਊਜ਼ਿਕ ਟੈਲੰਟ ਹੰਟ ਆਪਣੇ ਆਪ ਵਿਚ ਬਿਲਕੁਲ ਅਨੋਖਾ ਹੈ, ਜਿਸ ਵਿਚ ਗੀਤ-ਸੰਗੀਤ ਦੇ ਉਭਰਦੇ ਕਲਾਕਾਰਾਂ ਦੇ ਹੁਨਰ ਅਤੇ ਉਨ੍ਹਾਂ ਦੀ ਕਲਾ ਨੂੰ ਸਨਮਾਨ ਦਿੱਤਾ ਗਿਆ ਹੈ। ਇਸ ਸ਼ੋਅ ਵਿਚ ਦੇਸ਼ ਭਰ ਦੇ 12 ਉਭਰਦੇ ਸੰਗੀਤਕਾਰ ਇਕ ਮੰਚ ’ਤੇ ਨਜ਼ਰ ਆਉਣ ਵਾਲੇ ਹਨ, ਜੋ ਹਿੰਦੀ, ਪੰਜਾਬੀ, ਹਰਿਆਣਵੀ ਅਤੇ ਗੁਜਰਾਤੀ ਅੰਦਾਜ਼ ਵਿਚ ਪੌਪ, ਰੈਪ, ਈ.ਡੀ.ਐੱਮ., ਰੌਕ ਅਤੇ ਆਰ.ਐਂਡ.ਬੀ. ਪੇਸ਼ ਕਰਨਗੇ।
6 ਹਫਤਿਆਂ ਦੇ ਇਸ ਸ਼ੋਅ ਵਿਚ 25 ਮੁਕਾਬਲੇਬਾਜ਼ ਆਡੀਸ਼ਨ ’ਚੋਂ ਲੰਘਦੇ ਹੋਏ ਇਕ-ਦੂਜੇ ਨੂੰ ਸਖਤ ਟੱਕਰ ਦੇਣਗੇ, ਜਿਨ੍ਹਾਂ ਵਿਚੋਂ 12 ਗਾਲਾ ਰਾਊਂਡ ਵਿਚ ਜਾਣਗੇ। ਕਿੰਗ, ਆਸਥਾ ਗਿਲ, ਆਦਿੱਤਿਆ ਰਿਖਾਰੀ ਅਤੇ ਪਰਮਿਸ਼ ਵਰਮਾ ਜਿਹੇ ਮੈਂਟਾਰ ਸਾਰੇ ਮੁਕਾਬਲੇਬਾਜ਼ਾਂ ਦਾ ਮਾਰਗਦਰਸ਼ਨ ਕਰਨਗੇ, ਉਨ੍ਹਾਂ ਦੇ ਪ੍ਰਦਰਸ਼ਨ ਨੂੰ ਕਸੌਟੀ ’ਤੇ ਪਰਖਣਗੇ ਅਤੇ ਉਨ੍ਹਾਂ ਨੂੰ ਨਵੀਆਂ ਊਚਾਈਆਂ ਨੂੰ ਛੂਹਣ ਲਈ ਪ੍ਰੇਰਿਤ ਕਰਨਗੇ। ‘ਆਈ-ਪੌਪਸਟਾਰ’ ਦੀ ਸਟ੍ਰੀਮਿੰਗ 18 ਅਕਤੂਬਰ ਤੋਂ ਐਮਾਜੋਨ ਐੱਮ.ਐਕਸ. ਪਲੇਅਰ ’ਤੇ ਸ਼ੁਰੂ ਹੋਵੇਗੀ।