ਯੋਗ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਹਸੀਨਾਵਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋੜਾ ਤਕ ਦਾ ਨਾਂ ਸ਼ਾਮਲ

Monday, Jun 21, 2021 - 05:39 PM (IST)

ਯੋਗ ਨਾਲ ਖ਼ੁਦ ਨੂੰ ਫਿੱਟ ਰੱਖਦੀਆਂ ਨੇ ਇਹ ਹਸੀਨਾਵਾਂ, ਸ਼ਿਲਪਾ ਸ਼ੈੱਟੀ ਤੋਂ ਮਲਾਇਕਾ ਅਰੋੜਾ ਤਕ ਦਾ ਨਾਂ ਸ਼ਾਮਲ

ਨਵੀਂ ਦਿੱਲੀ (ਬਿਊਰੋ)  : 21 ਜੂਨ ਨੂੰ ਵਿਸ਼ਵ ਭਰ ਵਿਚ ਯੋਗਾ ਦਿਵਸ ਮਨਾਇਆ ਜਾਂਦਾ ਹੈ। ਇਸ ਦਿਨ ਦੀ ਸ਼ੁਰੂਆਤ ਸਾਲ 2014 ਤੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਣਥੱਕ ਯਤਨਾਂ ਤੋਂ ਬਾਅਦ ਕੀਤੀ ਗਈ ਸੀ। ਇਹ ਦਿਨ ਇਸ ਸਾਲ 7ਵੀਂ ਵਾਰ ਮਨਾਇਆ ਜਾ ਰਿਹਾ ਹੈ। ਯੋਗ ਦਿਵਸ ਦਾ ਵਿਸ਼ੇਸ਼ ਉਦੇਸ਼ ਲੋਕਾਂ ਨੂੰ ਯੋਗਾ ਪ੍ਰਤੀ ਜਾਗਰੂਕ ਕਰਨਾ ਅਤੇ ਉਨ੍ਹਾਂ ਨੂੰ ਤੰਦਰੁਸਤ ਰੱਖਣਾ ਹੈ। ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਵਿਚ ਵੀ ਯੋਗ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ। ਬਾਲੀਵੁੱਡ ਦੀਆਂ ਕਈ ਹਸਤੀਆਂ ਯੋਗ ਦੇ ਜ਼ਰੀਏ ਆਪਣੇ ਆਪ ਨੂੰ ਫਿਟ ਰੱਖਦੀਆਂ ਹਨ। ਆਓ ਅਸੀਂ ਤੁਹਾਨੂੰ ਇਨ੍ਹਾਂ ਅਦਾਕਾਰਾਂ ਬਾਰੇ ਵੀ ਦੱਸਦੇ ਹਾਂ ...

ਮਲਾਇਕਾ ਅਰੋੜਾ
ਬਾਲੀਵੁੱਡ ਦੀਆਂ ਫਿਟ ਅਦਾਕਾਰਾਂ ਵਿਚ ਮਲਾਇਕਾ ਅਰੋੜਾ ਨੇ ਆਪਣੀ ਲੁੱਕ ਨਾਲ ਉਮਰ ਨੂੰ ਮਾਤ ਦਿੱਤੀ ਹੈ। ਮਲਾਇਕਾ ਨੇ ਯੋਗ ਰਾਹੀਂ ਆਪਣੇ ਆਪ ਨੂੰ ਤੰਦਰੁਸਤ ਰੱਖਿਆ ਹੈ। ਮਲਾਇਕਾ ਅਕਸਰ ਆਪਣੇ ਸੋਸ਼ਲ ਮੀਡੀਆ ਰਾਹੀਂ ਯੋਗ ਨੂੰ ਉਤਸ਼ਾਹਤ ਵੀ ਕਰਦੀ ਹੈ। ਮਲਾਇਕਾ ਕਈ ਵਾਰ ਯੋਗ ਕਰਦੇ ਹੋਏ ਆਪਣੀਆਂ ਤਸਵੀਰਾਂ ਅਤੇ ਵੀਡੀਓ ਵੀ ਸਾਂਝਾ ਕਰਦੀ ਰਹਿੰਦੀ ਹੈ।

PunjabKesari

ਸ਼ਿਲਪਾ ਸ਼ੈੱਟੀ ਕੁੰਦਰਾ
ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਹਾਲ ਹੀ ਵਿਚ ਆਪਣਾ 46 ਵਾਂ ਜਨਮਦਿਨ ਮਨਾਇਆ ਪਰ ਸ਼ਿਲਪਾ ਸ਼ੈੱਟੀ ਦੀ ਉਮਰ ਇਕ ਜਗ੍ਹਾ ਆ ਕੇ ਰੁਕ ਜਿਹੀ ਗਈ ਹੈ। ਇਹ ਸਭ ਸਿਰਫ਼ ਯੋਗ ਦੀ ਸਹਾਇਤਾ ਨਾਲ ਸੰਭਵ ਹੋਇਆ ਹੈ। ਹਾਲ ਹੀ ਵਿਚ ਸ਼ਿਲਪਾ ਸ਼ੈੱਟੀ ਦਾ ਪੂਰਾ ਪਰਿਵਾਰ ਕੋਰੋਨਾ ਇਨਫੈਕਟਿਡ ਪਾਇਆ ਗਿਆ ਸੀ ਪਰ ਸ਼ਿਲਪਾ ਸ਼ੈੱਟੀ ਦੀ ਰਿਪੋਰਟ ਨੈਗੇਟਿਵ ਆਈ ਸੀ, ਜਿਸ ਦਾ ਕਾਰਨ ਯੋਗ ਵੀ ਕਿਹਾ ਗਿਆ ਸੀ।

PunjabKesari

ਕਰੀਨਾ ਕਪੂਰ ਖ਼ਾਨ
ਬਾਲੀਵੁੱਡ ਦੀ ਬੇਬੋ ਯਾਨੀ ਕਰੀਨਾ ਕਪੂਰ ਖ਼ਾਨ ਵੀ ਆਪਣੀ ਉਮਰ ਦੇ 40ਵੇਂ ਪੜਾਅ 'ਤੇ ਪਹੁੰਚ ਗਈ ਹੈ ਪਰ ਅੱਜ ਵੀ ਕਰੀਨਾ ਆਪਣੀ ਲੁੱਕ ਨਾਲ ਜਵਾਨ ਅਦਾਕਾਰਾਂ ਨੂੰ ਮਾਤ ਦਿੰਦੀ ਹੈ। ਕਰੀਨਾ ਕਪੂਰ ਵੀ ਨਿਯਮਤ ਤੌਰ 'ਤੇ ਯੋਗ ਕਰਦੀ ਹੈ। ਉਸ ਨੂੰ ਵੇਖ ਕੇ ਅੱਜ ਵੀ ਕੋਈ ਇਹ ਨਹੀਂ ਕਹਿ ਸਕਦਾ ਕਿ ਉਸ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਹੈ।

PunjabKesari
ਸੁਸ਼ਮਿਤਾ ਸੇਨ
ਅਦਾਕਾਰਾ ਸੁਸ਼ਮਿਤਾ ਸੇਨ ਵੀ ਯੋਗ ਦੀ ਸਹਾਇਤਾ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਦੀ ਹੈ। ਸੁਸ਼ਮਿਤਾ ਨੇ ਲਗਪਗ 10 ਸਾਲ ਪਹਿਲਾਂ ਬਾਲੀਵੁੱਡ ਤੋਂ ਬ੍ਰੇਕ ਲਿਆ ਸੀ ਪਰ ਜਦੋਂ ਉਸ ਨੇ 10 ਸਾਲਾਂ ਬਾਅਦ ਵਾਪਸੀ ਕੀਤੀ ਤਾਂ ਉਸ ਵਿਚ ਕੋਈ ਅੰਤਰ ਨਹੀਂ ਆਇਆ। ਇੰਝ ਲੱਗ ਰਿਹਾ ਸੀ ਜਿਵੇਂ ਸੁਸ਼ਮਿਤਾ ਦੀ ਉਮਰ 10 ਸਾਲ ਪਹਿਲਾਂ ਉਥੇ ਹੀ ਰੁਕ ਗਈ ਸੀ ਅਤੇ ਦੁਬਾਰਾ ਆਪਣੇ ਡੈਬਿਊ ਦੀ ਉਡੀਕ ਕਰ ਰਹੀ ਸੀ।

PunjabKesari

ਬਿਪਾਸ਼ਾ ਬਾਸੂ
ਅਦਾਕਾਰਾ ਬਿਪਾਸ਼ਾ ਬਾਸੂ ਵੀ ਯੋਗਾ ਦੀ ਮਦਦ ਨਾਲ ਆਪਣੇ ਆਪ ਨੂੰ ਤੰਦਰੁਸਤ ਰੱਖਦੀ ਹੈ। ਬਿਪਾਸ਼ਾ ਅਕਸਰ ਸੋਸ਼ਲ ਮੀਡੀਆ 'ਤੇ ਲੋਕਾਂ ਨੂੰ ਯੋਗ ਕਰਨ ਲਈ ਪ੍ਰੇਰਿਤ ਕਰਦੀ ਦਿਖਾਈ ਦਿੰਦੀ ਹੈ। ਉਸਨੇ ਆਪਣੇ ਪਤੀ ਕਰਨ ਸਿੰਘ ਗਰੋਵਰ ਨੂੰ ਵੀ ਯੋਗ ਕਰਨ ਲਈ ਪ੍ਰੇਰਿਤ ਕੀਤਾ ਹੈ। ਹੁਣ ਦੋਵੇਂ ਅਕਸਰ ਇਕੱਠੇ ਯੋਗ ਕਰਦੇ ਨਜ਼ਰ ਆਉਂਦੇ ਹਨ।

PunjabKesari


author

sunita

Content Editor

Related News