ਮਸ਼ਹੂਰ ਸੋਸ਼ਲ ਮੀਡੀਆ Influencer ਦੇ ਘਰ ਹੋਈ ਚੋਰੀ
Wednesday, Jan 01, 2025 - 11:47 AM (IST)
ਐਂਟਰਟੇਨਮੈਂਟ ਡੈਸਕ- ਮਸ਼ਹੂਰ ਸੋਸ਼ਲ ਮੀਡੀਆ Influencer Shafira Huang ਦੇ ਘਰੋਂ ਕਰੋੜਾਂ ਰੁਪਏ ਦਾ ਸਾਮਾਨ ਚੋਰੀ ਹੋ ਗਿਆ ਹੈ। ਉੱਤਰੀ ਲੰਡਨ ਦੇ ਪ੍ਰਿਮਰੋਜ਼ ਹਿੱਲ ਸਥਿਤ ਉਨ੍ਹਾਂ ਦੇ ਬੰਗਲੇ 'ਚੋਂ 10 ਮਿਲੀਅਨ ਪੌਂਡ (107 ਕਰੋੜ 45 ਲੱਖ ਰੁਪਏ) ਤੋਂ ਜ਼ਿਆਦਾ ਦੀ ਚੋਰੀ ਹੋ ਚੁੱਕੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਸ਼ਫੀਰਾ ਸੋਸ਼ਲ ਮੀਡੀਆ 'ਤੇ ਆਪਣੀ ਲਗਜ਼ਰੀ ਲਾਈਫਸਟਾਈਲ ਦਿਖਾਉਣ ਲਈ ਕਾਫੀ ਮਸ਼ਹੂਰ ਹੈ। Influencer ਨੇ ਸੋਸ਼ਲ ਮੀਡੀਆ 'ਤੇ ਆਪਣੇ ਪ੍ਰਸ਼ੰਸਕਾਂ ਨੂੰ ਜਾਣਕਾਰੀ ਦਿੱਤੀ ਕਿ ਚੋਰ ਨੇ ਉਸ ਦੀਆਂ ਲਗਜ਼ਰੀ ਚੀਜ਼ਾਂ ਵੀ ਚੋਰੀ ਕਰ ਲਈਆਂ ਹਨ। ਆਓ ਤੁਹਾਨੂੰ ਇਹ ਵੀ ਦੱਸੀਏ ਕਿ ਇਹ Influencer ਕੌਣ ਹੈ?
ਇਹ ਵੀ ਪੜ੍ਹੋ-ਇਸ ਅਦਾਕਾਰ ਦੇ ਸੁਰੱਖਿਆ ਗਾਰਡ ਨੇ ਕਪਿਲ ਸ਼ਰਮਾ ਨੂੰ ਮਾਰਿਆ ਸੀ ਥੱਪੜ, ਜਾਣੋ ਕਾਰਨ
ਘਟਨਾ ਸਮੇਂ ਸ਼ਫੀਰਾ ਨਹੀਂ ਸੀ ਘਰ
ਸ਼ਫੀਰਾ ਨੇ ਪੁਲਸ ਜਾਂਚ 'ਚ ਦੱਸਿਆ ਕਿ ਘਟਨਾ ਸਮੇਂ ਉਹ ਆਪਣੇ ਘਰ ਨਹੀਂ ਸੀ। ਚੋਰ ਦੂਜੀ ਮੰਜ਼ਿਲ ਦੀ ਖਿੜਕੀ ਰਾਹੀਂ ਉਨ੍ਹਾਂ ਦੇ ਬੰਗਲੇ 'ਚ ਦਾਖਲ ਹੋਏ। ਪੁਲਸ ਘਰ ਦੇ ਸੀਸੀਟੀਵੀ ਨੂੰ ਸਕੈਨ ਕਰ ਰਹੀ ਹੈ। ਸ਼ੱਕੀ ਚੋਰ ਦੀ ਉਮਰ 20-30 ਸਾਲ ਦੇ ਵਿਚਕਾਰ ਦੱਸੀ ਜਾ ਰਹੀ ਹੈ। ਲੁੱਟ ਦੌਰਾਨ ਉਸ ਦੇ ਹੱਥ ਵਿੱਚ ਇੱਕ ਬੰਦੂਕ ਸੀ ਅਤੇ ਉਸ ਨੇ ਇੱਕ ਹੁੱਡੀ, ਕਾਰਗੋ ਪੈਂਟ ਅਤੇ ਇੱਕ ਸਲੇਟੀ ਟੋਪੀ ਪਾਈ ਹੋਈ ਸੀ।
ਪਤਾ ਲਗਾਉਣ ਵਾਲੇ ਨੂੰ ਦਿੱਤਾ ਜਾਵੇਗਾ ਇਨਾਮ
ਦੂਜੇ ਪਾਸੇ ਸ਼ਫੀਰਾ ਦੇ ਪਤੀ ਨੇ ਵੀ ਚੋਰ ਦਾ ਪਤਾ ਲਗਾਉਣ ਵਾਲੇ ਨੂੰ ਇਨਾਮ ਦੇਣ ਦਾ ਐਲਾਨ ਕੀਤਾ ਹੈ। ਉਸ ਨੇ ਐਲਾਨ ਕੀਤਾ ਹੈ ਕਿ ਜੋ ਕੋਈ ਵੀ ਚੋਰ ਦਾ ਪਤਾ ਪੁਲਸ ਨੂੰ ਦੇਵੇਗਾ, ਉਸ ਨੂੰ 15 ਲੱਖ ਪੌਂਡ (16 ਕਰੋੜ 11 ਲੱਖ) ਦਾ ਇਨਾਮ ਦਿੱਤਾ ਜਾਵੇਗਾ। ਇਸ ਵਿੱਚ ਚੋਰੀ ਹੋਏ ਸਮਾਨ ਦਾ 10% ਵੀ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਮਨੁੱਖਤਾ ਦੀ ਸੇਵਾ ਸੋਸਾਇਟੀ' ਪਹੁੰਚੇ Diljit Dosanjh, ਦੇਖੋ ਤਸਵੀਰਾਂ
ਕੌਣ ਹੈ ਸ਼ਫੀਰਾ ?
ਸ਼ਫੀਰਾ ਸੋਸ਼ਲ ਮੀਡੀਆ 'ਤੇ ਆਪਣੀ ਲਗਜ਼ਰੀ ਲਾਈਫ ਦੇ ਅਪਡੇਟਸ ਦੇਣ ਲਈ ਮਸ਼ਹੂਰ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ 13 ਹਜ਼ਾਰ ਫਾਲੋਅਰਜ਼ ਹਨ। ਸ਼ਫੀਰਾ ਹਰ ਰੋਜ਼ ਪ੍ਰਸ਼ੰਸਕਾਂ ਨਾਲ ਆਪਣੇ ਲਗਜ਼ਰੀ ਟੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ 'ਚ ਉਸ ਨੇ ਚੋਰੀ ਦੀ ਘਟਨਾ ਨੂੰ ਆਪਣੇ ਪ੍ਰਸ਼ੰਸਕਾਂ ਨਾਲ ਵੀ ਸਾਂਝਾ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।