ਪਵਨਦੀਪ ਰਾਜਨ ਬਣੇ 'ਇੰਡੀਅਨ ਆਈਡਲ' ਦੇ ਜੇਤੂ, ਟਰਾਫ਼ੀ ਨਾਲ ਹਾਸਲ ਕੀਤੇ 25 ਲੱਖ ਰੁਪਏ

2021-08-16T10:51:34.217

ਨਵੀਂ ਦਿੱਲੀ (ਬਿਊਰੋ) : 'ਇੰਡੀਅਨ ਆਈਡਲ' ਦਾ ਗ੍ਰੈਂਡ ਫਿਨਾਲੇ ਪਵਨਦੀਪ ਰਾਜਨ ਨੇ ਜਿੱਤ ਲਿਆ ਹੈ। ਉਨ੍ਹਾਂ ਨੇ ਇਸ ਸ਼ੋਅ ਲਈ ਸਖ਼ਤ ਮਿਹਨਤ ਕੀਤੀ ਸੀ। ਇਸ ਸ਼ੋਅ ਦੇ ਫਿਨਾਲੇ 'ਚ ਉਨ੍ਹਾਂ ਤੋਂ ਇਲਾਵਾ 5 ਹੋਰ ਮੁਕਾਬਲੇਬਾਜ਼ ਸਨ। ਹਾਲਾਂਕਿ ਉਨ੍ਹਾਂ ਨੇ ਸਾਰਿਆਂ ਨੂੰ ਪਿੱਛੇ ਛੱਡਦੇ ਹੋਏ ਇਹ ਸ਼ੋਅ ਜਿੱਤ ਲਿਆ ਹੈ। ਸ਼ੋਅ ਜਿੱਤਣ ਤੋਂ ਬਾਅਦ ਉਨ੍ਹਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਿਹਾ।

PunjabKesari

ਦਰਅਸਲ ਉਹ ਇਸ ਸ਼ੋਅ ਨੂੰ ਜਿੱਤਣ ਲਈ ਕਈ ਦਿਨਾਂ ਤੋਂ ਸਖ਼ਤ ਮਿਹਨਤ ਕਰ ਰਹੇ ਸੀ। 'ਇੰਡੀਅਨ ਆਈਡਲ' ਦਾ ਗ੍ਰੈਂਡ ਫਿਨਾਲੇ ਸੁਤੰਤਰ ਦਿਵਸ ਮੌਕੇ 'ਤੇ 12 ਘੰਟਿਆਂ ਤੋਂ ਚਲ ਰਿਹਾ ਸੀ। ਇਹ ਪਹਿਲੀ ਹੈ ਜਦੋਂ ਕਿਸੇ ਰਿਐਲਿਟੀ ਸ਼ੋਅ ਦਾ ਫਿਨਾਲੇ 12 ਘੰਟੇ ਚਲਿਆ ਹੋਵੇ। 12 ਘੰਟਿਆਂ ਦੇ ਇਸ ਰਿਐਲਿਟੀ ਸ਼ੋਅ ਦੇ ਫਿਨਾਲੇ 'ਚ ਕਈ ਮੁਕਾਬਲੇ, ਜੱਜ ਤੇ ਹੋਸਟ ਨੇ ਪਰਫਾਰਮ ਕੀਤਾ ਹੈ। ਇਸ ਤੋਂ ਇਲਾਵਾ ਮਨੋਰੰਜਨ ਜਗਤ ਨਾਲ ਜੁੜੇ ਕਈ ਲੋਕ ਆ ਕੇ ਸ਼ੋਅ ਦਾ ਪ੍ਰਚਾਰ ਕਰ ਕੇ ਚਲੇ ਗਏ। ਸ਼ੋਅ ਦੇ ਅੰਤ 'ਚ ਰਿਜਲਟ ਦਾ ਐਲਾਨ ਕੀਤਾ ਗਿਆ।

PunjabKesari

ਹਾਲਾਂਕਿ ਅਰੁਣਿਤਾ ਕਾਂਜੀਲਾਲ ਤੇ ਪਵਨਦੀਪ ਰਾਜਨ 'ਚ ਸਖ਼ਤ ਮੁਕਾਬਲਾ ਰਿਹਾ। ਸੋਸ਼ਲ ਮੀਡੀਆ 'ਤੇ ਕੀਤੇ ਗਏ ਆਨਲਾਈਨ ਸਰਵੇ 'ਚ ਕਦੀ ਅਰੁਣਿਤਾ ਕਾਂਜੀਲਾਲ ਜਿੱਤਦੀ ਨਜ਼ਰ ਆਈ ਤਾਂ ਕਦੀ ਪਵਨਦੀਪ ਰਾਜਨ ਨੇ ਬਾਜ਼ੀ ਮਾਰੀ। ਇਨੀਂ ਦੋਵਾਂ ਤੋਂ ਇਲਾਵਾ ਸਨਮੁਖ ਪ੍ਰਿਆ, ਮੁਹੰਮਦ ਦਾਨਿਸ਼, ਨਿਹਾਲ ਤੌਰੇ ਤੇ ਸਾਈਲੀ ਕਾਂਬਲੇ ਫਾਈਨਲਿਸਟ ਦੇ ਤੌਰ 'ਤੇ ਚੁਣੇ ਗਏ ਸਨ।

PunjabKesari

ਇਸ ਤੋਂ ਪਹਿਲਾਂ ਅਰੁਣਿਤਾ ਕਾਂਜੀਲਾਲ ਨੇ ਕਈ ਕਲਾਕਾਰਾਂ ਨੇ ਸ਼ਲਾਘਾ ਕੀਤੀ ਹੈ। ਇਸ 'ਚ ਅਲਕਾ ਯਾਗਨਿਕ ਵੀ ਸ਼ਾਮਲ ਹੈ। ਉਨ੍ਹਾਂ ਨੇ ਇਕ ਇੰਟਰਵਿਊ 'ਚ ਕਿਹਾ ਸੀ ਮੈਨੂੰ ਪਤਾ ਨਹੀਂ ਕੌਣ ਜਿੱਤੇਗਾ ਪਰ ਕਿਉਂਕਿ ਹੁਣ ਸਾਰਾ ਵੋਟਾਂ ਦੇ ਆਧਾਰ 'ਤੇ ਹੈ। ਸਾਰੇ ਬਹੁਤ ਚੰਗੇ ਹਨ ਪਰ ਮੇਰੀ ਪਸੰਦੀਦਾ ਅਰੁਣਿਤਾ ਕਾਂਜੀਲਾਲ ਹੈ। ਉਹ ਬਹੁਤ ਚੰਗੀ ਹੈ।

PunjabKesari

ਦੂਜੇ ਪਾਸੇ 'ਇੰਡੀਅਨ ਆਈਡਲ' ਦੇ ਜੇਤੂ ਰਹਿ ਚੁੱਕੇ ਅਭਿਜੀਤ ਸਾਵੰਤ ਨੇ ਕਿਹਾ ਕਿ ਉਨ੍ਹਾਂ ਨੂੰ ਪਵਨਦੀਪ ਰਾਜਨ ਬਹੁਤ ਚੰਗੇ ਲੱਗਦੇ ਹਨ ਤੇ ਉਹ ਕੰਪਲੀਟ ਸਿੰਗਰ ਹਨ।

PunjabKesari


sunita

Content Editor sunita