ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ 50 ਦੀ ਉਮਰ 'ਚ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

Tuesday, Jun 13, 2023 - 12:22 PM (IST)

ਮਸ਼ਹੂਰ ਕੋਰੀਓਗ੍ਰਾਫ਼ਰ ਪ੍ਰਭੂ ਦੇਵਾ 50 ਦੀ ਉਮਰ 'ਚ ਚੌਥੀ ਵਾਰ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਮੁੰਬਈ (ਬਿਊਰੋ) : ਕੋਰੀਓਗ੍ਰਾਫਰ ਪ੍ਰਭੂ ਦੇਵਾ ਚੌਥੀ ਵਾਰ ਪਿਤਾ ਬਣੇ ਹਨ। ਇਸ ਦੀ ਪੁਸ਼ਟੀ ਖ਼ੁਦ ਪ੍ਰਭੂ ਦੇਵਾ ਨੇ ਕੀਤੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾ ਪ੍ਰਭੂਦੇਵਾ ਤਿੰਨ ਬੱਚਿਆਂ ਦਾ ਪਿਤਾ ਹੈ। ਚੌਥੀ ਵਾਰ ਪਿਤਾ ਬਣਨ ਤੋਂ ਬਾਅਦ ਉਹ ਸੱਤਵੇਂ ਅਸਮਾਨ 'ਤੇ ਹਨ, ਅਜਿਹਾ ਇਸ ਲਈ ਹੈ ਕਿਉਂਕਿ ਲਕਸ਼ਮੀ ਪਹਿਲੀ ਵਾਰ ਉਨ੍ਹਾਂ ਦੇ ਘਰ ਆਈ ਹੈ। ਉਨ੍ਹਾਂ ਦੀ ਦੂਜੀ ਪਤਨੀ ਹਿਮਾਨੀ ਨੇ ਧੀ ਨੂੰ ਜਨਮ ਦਿੱਤਾ ਹੈ।

PunjabKesari

ਇਕ ਨਿੱਜੀ ਚੈਨਲ ਨਾਲ ਗੱਲਬਾਤ ਕਰਦਿਆਂ 50 ਸਾਲਾ ਪ੍ਰਭੂ ਦੇਵਾ ਨੇ ਕਿਹਾ- "ਹਾਂ, ਇਹ ਸੱਚ ਹੈ। ਮੈਂ ਇਸ ਉਮਰ 'ਚ ਦੁਬਾਰਾ ਪਿਤਾ ਬਣ ਗਿਆ ਹਾਂ। ਮੈਂ ਬਹੁਤ ਖੁਸ਼ ਹਾਂ ਅਤੇ ਪੂਰਾ ਮਹਿਸੂਸ ਕਰ ਰਿਹਾ ਹਾਂ।" ਪ੍ਰਭੂ ਦੇਵਾ ਆਪਣੇ ਪਰਿਵਾਰ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣਾ ਚਾਹੁੰਦੇ ਹਨ, ਇਸ ਲਈ ਉਨ੍ਹਾਂ ਨੇ ਆਪਣੇ ਕੰਮ ਦਾ ਬੋਝ ਵੀ ਘਟਾ ਲਿਆ ਹੈ। ਪ੍ਰਭੂ ਨੇ ਕਿਹਾ- "ਮੈਂ ਪਹਿਲਾਂ ਹੀ ਆਪਣਾ ਕੰਮ ਘਟਾ ਦਿੱਤਾ ਹੈ। ਮੈਂ ਸੋਚਿਆ ਕਿ ਮੈਂ ਬਹੁਤ ਜ਼ਿਆਦਾ ਕੰਮ ਕਰ ਰਿਹਾ ਹਾਂ, ਦੌੜ ਰਿਹਾ ਹਾਂ। ਹੁਣ ਮੇਰਾ ਕੰਮ ਹੋ ਗਿਆ ਹੈ। ਮੈਂ ਆਪਣੇ ਪਰਿਵਾਰ ਨਾਲ ਸਮਾਂ ਬਿਤਾਉਣਾ ਚਾਹੁੰਦਾ ਹਾਂ।"

PunjabKesari

ਪ੍ਰਭੂਦੇਵਾ ਨੇ ਸਾਲ 2020 'ਚ ਉਸ ਨੇ ਗੁਪਤ ਤੌਰ 'ਤੇ ਦੂਜਾ ਵਿਆਹ ਕਰਵਾਇਆ ਸੀ ਅਤੇ ਕਿਸੇ ਨੂੰ ਇਸ ਦੀ ਖ਼ਬਰ ਨਹੀਂ ਸੀ। ਬਾਅਦ 'ਚ ਜਦੋਂ ਇਹ ਖਬਰ ਸਾਹਮਣੇ ਆਈ ਤਾਂ ਪ੍ਰਭੂ ਦੇਵਾ ਨੇ ਆਪਣੇ ਵਿਆਹ ਨੂੰ ਲੈ ਕੇ ਚੁੱਪੀ ਧਾਰੀ ਰੱਖੀ। ਉਹ ਪਹਿਲੀ ਵਾਰ ਆਪਣੀ ਪਤਨੀ ਨਾਲ ਬਾਲਾਜੀ ਦੇ ਦਰਸ਼ਨਾਂ ਲਈ ਆਏ ਸਨ। ਇਸ ਦੌਰਾਨ ਪ੍ਰਭੂ ਆਪਣੀ ਪਤਨੀ ਦਾ ਹੱਥ ਫੜੇ ਨਜ਼ਰ ਆਏ। ਉਸ ਦੀ ਪਤਨੀ ਨੇ ਮਾਸਕ ਪਾਇਆ ਹੋਇਆ ਸੀ। ਪ੍ਰਭੂ ਦੇਵਾ ਦੀ ਦੂਜੀ ਪਤਨੀ ਹਿਮਾਨੀ ਸਿੰਘ ਪੇਸ਼ੇ ਤੋਂ ਡਾਕਟਰ ਦੱਸੀ ਜਾਂਦੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਵਿਆਹ 1995 'ਚ ਰਾਮਲਾਟ ਨਾਲ ਹੋਇਆ ਸੀ। ਰਾਮਲਾਟ ਇੱਕ ਕਲਾਸੀਕਲ ਡਾਂਸਰ ਸੀ। 

PunjabKesari


ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
 


author

sunita

Content Editor

Related News