3 ਕੁੜੀਆਂ ਦੇ ਪਿਤਾ ਬਣ ਪ੍ਰੇਸ਼ਾਨ ਹੋਏ ਕਾਮੇਡੀਅਨ ਕਰਮਜੀਤ ਅਨਮੋਲ

Monday, Mar 15, 2021 - 01:17 PM (IST)

3 ਕੁੜੀਆਂ ਦੇ ਪਿਤਾ ਬਣ ਪ੍ਰੇਸ਼ਾਨ ਹੋਏ ਕਾਮੇਡੀਅਨ ਕਰਮਜੀਤ ਅਨਮੋਲ

ਚੰਡੀਗੜ੍ਹ (ਬਿਊਰੋ) : ਸਿਨੇਮਾ ਦੀ ਜਿਵੇਂ ਹੀ ਰਿਓਪਨਿੰਗ ਹੋਈ ਹੈ ਉਵੇਂ ਹੀ ਬੈਕ ਟੁ ਬੈਕ ਪੰਜਾਬੀ ਫ਼ਿਲਮਾਂ ਦੀਆਂ ਰਿਲੀਜ਼ਿੰਗ ਡੇਟਸ ਆ ਰਹੀਆਂ ਹਨ। ਕਾਮੇਡੀਅਨ ਤੇ ਅਦਾਕਾਰ ਕਰਮਜੀਤ ਅਨਮੋਲ ਹੁਣ ਫੁਲ ਫਲੈਜ਼ ਫਰੰਟ ਫੁੱਟ 'ਤੇ ਨਜ਼ਰ ਆਉਣ ਵਾਲੇ ਹਨ। ਕਰਮਜੀਤ ਅਨਮੋਲ ਫ਼ਿਲਮ ਦੇ ਕਿਸੇ ਹੀਰੋ ਨਾਲ ਕਾਮੇਡੀ ਦਾ ਤੜਕਾ ਲਗਾਉਂਦੇ ਨਹੀਂ ਸਗੋਂ ਇਸ ਵਾਰ ਖ਼ੁਦ ਲੀਡ 'ਤੇ ਨਜ਼ਰ ਆਉਣਗੇ। ਕਰਮਜੀਤ ਅਨਮੋਲ ਨੇ ਆਪਣੀ ਫ਼ਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਦਾ ਪੋਸਟਰ ਸ਼ੇਅਰ ਕੀਤਾ ਹੈ। 

 
 
 
 
 
 
 
 
 
 
 
 
 
 
 
 

A post shared by Karamjit Anmol (ਕਰਮਜੀਤ ਅਨਮੋਲ) (@karamjitanmol)

ਦੱਸ ਦਈਏ ਕਿ ਇਸ ਫ਼ਿਲਮ 'ਚ ਕਰਮਜੀਤ ਅਨਮੋਲ ਇਕ ਬਜ਼ੁਰਗ ਪਿਤਾ ਦਾ ਕਿਰਦਾਰ ਨਿਭਾਉਣਗੇ। ਇਸ ਫ਼ਿਲਮ 'ਚ ਕਰਮਜੀਤ ਅਨਮੋਲ 3 ਕੁੜੀਆਂ ਦੇ ਪਿਤਾ ਬਣੇ ਹੋਏ ਹਨ। ਕਰਮਜੀਤ ਅਨਮੋਲ ਨੇ ਇਸ ਫ਼ਿਲਮਦੀ ਰਿਲੀਜ਼ਿੰਗ ਦੀ ਅਨਾਊਸਮੈਂਟ ਕੀਤੀ ਹੈ। ਫ਼ਿਲਮ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' 16 ਅਪ੍ਰੈਲ 2021 ਨੂੰ ਰਿਲੀਜ਼ ਹੋਵੇਗੀ।   

PunjabKesari
ਦੱਸਣਯੋਗ ਹੈ ਕਿ 'ਕੁੜੀਆਂ ਜਵਾਨ, ਬਾਪੂ ਪਰੇਸ਼ਾਨ' ਫ਼ਿਲਮ 'ਚ ਕਰਮਜੀਤ ਅਨਮੋਲ ਨਾਲ ਏਕਤਾ ਗੁਲਾਟੀ ਖੇੜਾ, ਪੀਹੂ ਸ਼ਰਮਾ, ਲਵ ਗਿੱਲ ਤੇ ਲਕੀ ਧਾਲੀਵਾਲ ਨਜ਼ਰ ਆਉਣਗੇ। ਇਸ ਫ਼ਿਲਮ ਦੀ ਕਹਾਣੀ ਨੂੰ ਅਮਨ ਸਿੱਧੂ ਨੇ ਲਿਖਿਆ ਹੈ, ਜਿਸ ਨੂੰ ਡਾਇਰੈਕਟ ਅਵਤਾਰ ਸਿੰਘ ਨੇ ਕੀਤਾ ਹੈ। ਫ਼ਿਲਮ 'ਲਾਵਾਂ ਫੇਰੇ' ਦੇ ਮੇਕਰਜ਼ ਵਲੋਂ ਹੀ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਸਾਲ ਦੀ ਤੇ ਅਪ੍ਰੈਲ ਮਹੀਨੇ ਦੀ ਪਹਿਲੀ ਪੰਜਾਬੀ ਦੀ ਫ਼ਿਲਮ ਗੱਲ ਕਰੀਏ ਤਾਂ ਉਹ ਐਮੀ ਵਿਰਕ ਦੀ 'ਪੁਆੜਾ' ਹੋਵੇਗੀ, ਜੋ 2 ਅਪ੍ਰੈਲ 2021 ਨੂੰ ਰਿਲੀਜ਼ ਹੋ ਰਹੀ ਹੈ। ਐਮੀ ਵਿਰਕ ਨੇ ਵੀ ਇਸ ਫ਼ਿਲਮ ਦੀ ਰਿਲੀਜ਼ਿੰਗ ਡੇਟ ਹਾਲ 'ਚ ਸ਼ੇਅਰ ਕੀਤੀ ਤੇ ਫ਼ਿਲਮ ਦਾ ਟ੍ਰੇਲਰ ਵੀ ਰਿਲੀਜ਼ ਕੀਤਾ। ਇਹ ਦੋਵੇਂ ਫ਼ਿਲਮਾਂ ਉਹ ਫ਼ਿਲਮਾਂ ਨੇ ਜੋ ਪਿਛਲੇ ਸਾਲ ਰਿਲੀਜ਼ ਹੋਣੀਆ ਸੀ ਪਰ ਲੌਕਡਾਊਨ ਕਰਕੇ  ਦੋਵੇਂ ਫ਼ਿਲਮਾਂ ਦੀ ਰਿਲੀਜ਼ਿੰਗ ਟੱਲ ਗਈ ਸੀ। 
 


author

sunita

Content Editor

Related News