Honey Singh ਨਾਲ ਕੰਮ ਕਰਨਾ ਚਾਹੁੰਦੇ ਹਨ ਇੰਦਰਦੀਪ ਬਖਸ਼ੀ

Wednesday, Nov 20, 2024 - 03:52 PM (IST)

Honey Singh ਨਾਲ ਕੰਮ ਕਰਨਾ ਚਾਹੁੰਦੇ ਹਨ ਇੰਦਰਦੀਪ ਬਖਸ਼ੀ

ਮੁੰਬਈ- ਪੰਜਾਬੀ ਗਾਇਕਾਂ ਨੂੰ ਬਾਲੀਵੁੱਡ ‘ਚ ਹਮੇਸ਼ਾ ਹੀ ਕਾਫੀ ਪਿਆਰ ਮਿਲਿਆ ਹੈ। ਦਿਲਜੀਤ ਦੋਸਾਂਝ, ਦਲੇਰ ਮਹਿੰਦੀ ਸਮੇਤ ਕਈ ਅਜਿਹੇ ਗਾਇਕ ਹਨ, ਜਿਨ੍ਹਾਂ ਦੇ ਗੀਤ ਸੁਣ ਕੇ ਲੋਕ ਨੱਚਣ ਲੱਗਦੇ ਹਨ। ਅਜਿਹਾ ਹੀ ਇੱਕ ਗਾਇਕ ਹੈ ਇੰਦਰਦੀਪ ਬਖਸ਼ੀ, ਜਿਸ ਦੇ ਗੀਤ 2018-2019 ਵਿੱਚ ਹਰ ਪਾਰਟੀ ਦੀ ਜਾਨ ਬਣ ਗਏ। ਕਲੱਬ ਵਿੱਚ ਪਾਰਟੀ ਹੋਵੇ ਜਾਂ ਵਿਆਹ ਦਾ ਸਮਾਗਮ, ਇੰਦਰਦੀਪ ਬਖਸ਼ੀ ਦਾ ‘ਕਾਲਾ ਚਸ਼ਮਾ’ ਜ਼ਰੂਰ ਵਜਾਇਆ ਜਾਂਦਾ ਸੀ।2013 ‘ਚ ਰਿਲੀਜ਼ ਹੋਏ ‘ਹੰਪਟੀ ਸ਼ਰਮਾ ਕੀ ਦੁਲਹਨੀਆ’ ਫ਼ਿਲਮ ਦੇ ਗੀਤ ਨੇ ਇੰਦੀਪ ਬਖਸ਼ੀ ਨੂੰ ਪਛਾਣ ਦਿੱਤੀ। ਇਹ ਗੀਤ ਸਰੋਤਿਆਂ ਵਿੱਚ ਕਾਫੀ ਮਸ਼ਹੂਰ ਹੋਇਆ ਪਰ ਇੰਦਰਦੀਪ ਨੂੰ ਇਸ ਦਾ ਸਿਹਰਾ ਨਹੀਂ ਮਿਲਿਆ, ਸਗੋਂ ਬਾਦਸ਼ਾਹ ਨੇ ਉਸ ਦਾ ਕ੍ਰੈਡਿਟ ਖੋਹ ਲਿਆ ਸੀ। ਇਕ ਨਿੱਜੀ ਚੈਨਲ ਨਾਲ ਵਿਸ਼ੇਸ਼ ਗੱਲਬਾਤ ਵਿੱਚ, ਗਾਇਕ ਇੰਦਰਦੀਪ ਬਖਸ਼ੀ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਉਨ੍ਹਾਂ ਦੇ ਕਰੀਅਰ ਨੂੰ ਤਬਾਹ ਕਰ ਦਿੱਤਾ ਅਤੇ ਬਾਦਸ਼ਾਹ ਕਾਰਨ ਹੀ ਉਹ 6 ਸਾਲ ਤੱਕ ਇੰਡਸਟਰੀ ਵਿੱਚ ਗੁਮਨਾਮ ਰਹੇ।

ਇਹ ਵੀ ਪੜ੍ਹੋ- ਫਿਲਮੀ ਸਿਤਾਰਿਆ ਦੇ ਕਿਉਂ ਨਹੀਂ ਟਿਕਦੇ ਵਿਆਹ, ਸੈਲਬ੍ਰਿਟੀ ਵਕੀਲ ਨੇ ਖੋਲ੍ਹ 'ਤੀਆਂ ਅੰਦਰਲੀਆਂ ਗੱਲਾਂ

ਬਾਦਸ਼ਾਹ ਨੇ ਖੋਹ ਲਿਆ ਸਿਹਰਾ
ਗਾਇਕ ਨੇ ਦੱਸਿਆ, ‘ਬਾਦਸ਼ਾਹ ਨੇ ਇਕ ਗੀਤਾ ਦਾ ਸਾਰਾ ਸਿਹਰਾ ਆਪਣੇ ਸਿਰ ਲੈ ਲਿਆ ਅਤੇ ਲੰਬੀ ਲੜਾਈ ਲੜਨ ਤੋਂ ਬਾਅਦ ਹੀ ਮੈਨੂੰ ਆਪਣੇ ਗੀਤ ਨੂੰ ਪਛਾਣ ਮਿਲੀ।’ ਇੰਦਰਦੀਪ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਨਾ ਸਿਰਫ ਉਸਦਾ ਗੀਤ ਚੋਰੀ ਕੀਤਾ ਬਲਕਿ ਇੰਡਸਟਰੀ ਵਿੱਚ ਉਸ ਦੇ ਰਸਤੇ ਵੀ ਬੰਦ ਕਰ ਦਿੱਤੇ। ਇੰਦਰਦੀਪ ਦਾ ਕਹਿਣਾ ਹੈ ਕਿ ਬਾਦਸ਼ਾਹ ਨੇ ਉਸ ਦੇ ਖਿਲਾਫ ਝੂਠੀ ਖਬਰ ਫੈਲਾਈ ਅਤੇ ਉਸ ‘ਤੇ ਗੀਤ ਦੀ ਨਕਲ ਕਰਨ ਦਾ ਦੋਸ਼ ਲਗਾਇਆ, ਜੋ ਕਿ ਉਸ ਦੇ ਮੁਤਾਬਕ ਪੂਰੀ ਤਰ੍ਹਾਂ ਝੂਠ ਸੀ।

ਇਹ ਵੀ ਪੜ੍ਹੋ- ਸਲਮਾਨ ਜਾਂ ਅਭਿਸ਼ੇਕ ਨਹੀਂ ਐਸ਼ਵਰਿਆ ਦਾ ਇਹ ਸੀ ਪਹਿਲਾ ਕਰੱਸ਼!

ਹਨੀ ਸਿੰਘ ਨਾਲ ਕੰਮ ਕਰਨਾ ਚਾਹੁੰਦੇ ਹਾਂ
ਗਾਇਕ ਨਾਲ ਕੰਮ ਕਰਨ ਦੀ ਆਪਣੀ ਇੱਛਾ ਬਾਰੇ ਗੱਲ ਕਰਦਿਆਂ ਇੰਦਰਦੀਪ ਦਾ ਕਹਿਣਾ ਹੈ ਕਿ ਉਹ ਹਨੀ ਸਿੰਘ ਦੀ ਬਹੁਤ ਇੱਜ਼ਤ ਕਰਦੇ ਹਨ ਕਿਉਂਕਿ ਉਹ ਇਸ ਦਾ ਸਿਹਰਾ ਹਰ ਨੌਜਵਾਨ ਕਲਾਕਾਰ ਨੂੰ ਦਿੰਦੇ ਹਨ। ਇੰਦਰਦੀਪ ਬਖਸ਼ੀ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਹਨੀ ਨਾਲ ਕੰਮ ਕਰਨਾ ਜ਼ਰੂਰ ਪਸੰਦ ਕਰਨਗੇ।ਹਨੀ ਸਿੰਘ ਨਾਲ ਕੰਮ ਕਰਨਾ ਚਾਹੁੰਦੇ ਹਾਂ
ਗਾਇਕ ਨਾਲ ਕੰਮ ਕਰਨ ਦੀ ਆਪਣੀ ਇੱਛਾ ਬਾਰੇ ਗੱਲ ਕਰਦਿਆਂ ਇੰਦਰਦੀਪ ਦਾ ਕਹਿਣਾ ਹੈ ਕਿ ਉਹ ਹਨੀ ਸਿੰਘ ਦੀ ਬਹੁਤ ਇੱਜ਼ਤ ਕਰਦੇ ਹਨ ਕਿਉਂਕਿ ਉਹ ਇਸ ਦਾ ਸਿਹਰਾ ਹਰ ਨੌਜਵਾਨ ਕਲਾਕਾਰ ਨੂੰ ਦਿੰਦੇ ਹਨ। ਇੰਦਰਦੀਪ ਬਖਸ਼ੀ ਦਾ ਕਹਿਣਾ ਹੈ ਕਿ ਉਹ ਭਵਿੱਖ ਵਿੱਚ ਹਨੀ ਨਾਲ ਕੰਮ ਕਰਨਾ ਜ਼ਰੂਰ ਪਸੰਦ ਕਰਨਗੇ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Priyanka

Content Editor

Related News