ਏਕਤਾ ਕਪੂਰ ਅਤੇ ਉਸਦੀ ਮਾਂ ਸ਼ੋਭਾ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਹੋਵੇਗੀ ਮੁੰਬਈ ਪੁਲਸ ਸਾਹਮਣੇ ਪੇਸ਼ੀ

Wednesday, Oct 23, 2024 - 05:13 AM (IST)

ਏਕਤਾ ਕਪੂਰ ਅਤੇ ਉਸਦੀ ਮਾਂ ਸ਼ੋਭਾ ਦੀਆਂ ਵਧੀਆਂ ਮੁਸ਼ਕਲਾਂ, ਇਸ ਦਿਨ ਹੋਵੇਗੀ ਮੁੰਬਈ ਪੁਲਸ ਸਾਹਮਣੇ ਪੇਸ਼ੀ

ਮੁੰਬਈ : ਫਿਲਮ ਨਿਰਮਾਤਾ ਏਕਤਾ ਕਪੂਰ ਅਤੇ ਉਸਦੀ ਮਾਂ ਸ਼ੋਭਾ ਕਪੂਰ ਨੂੰ ਇਕ ਵੈੱਬ ਸੀਰੀਜ਼ ਦੌਰਾਨ ਨਾਬਾਲਗ ਲੜਕੀਆਂ ਦੇ ਕਥਿਤ ਅਸ਼ਲੀਲ ਚਿੱਤਰਣ ਨੂੰ ਲੈ ਕੇ ਦਰਜ ਕੀਤੇ ਗਏ ਪੋਕਸੋ ਕੇਸ ਦੇ ਸਬੰਧ ਵਿਚ 24 ਅਕਤੂਬਰ ਨੂੰ ਮੁੰਬਈ ਪੁਲਸ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।

ਅਧਿਕਾਰੀ ਨੇ ਮੰਗਲਵਾਰ ਨੂੰ ਦੱਸਿਆ ਕਿ ਅਦਾਲਤ ਦੇ ਹੁਕਮਾਂ 'ਤੇ ਮਾਂ-ਧੀ ਖਿਲਾਫ ਪਿਛਲੇ ਹਫਤੇ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਉਨ੍ਹਾਂ ਨੂੰ ਜਾਂਚ ਦਾ ਸਾਹਮਣਾ ਕਰਨ ਲਈ ਨੋਟਿਸ ਜਾਰੀ ਕੀਤੇ ਗਏ ਹਨ। ਉਨ੍ਹਾਂ ਨੂੰ ਵੀਰਵਾਰ ਨੂੰ ਪੁਲਸ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਸ ਦੌਰਾਨ Alt ਡਿਜੀਟਲ ਮੀਡੀਆ ਐਂਟਰਟੇਨਮੈਂਟ ਲਿਮਟਿਡ ਨੇ ਕਿਹਾ ਕਿ ਕੰਪਨੀ ਦੁਆਰਾ ਨਾਬਾਲਗਾਂ ਦੀ ਸ਼ਮੂਲੀਅਤ ਦਾ ਕੋਈ ਵੀ ਹਵਾਲਾ ਸਹੀ ਨਹੀਂ ਹੈ। ਅਲਟ ਬਾਲਾਜੀ ਟੈਲੀਫਿਲਮ ਲਿਮਟਿਡ ਵੱਲੋਂ ਜਾਰੀ ਬਿਆਨ ਅਨੁਸਾਰ ਸ਼ੋਭਾ ਅਤੇ ਏਕਤਾ ਰੋਜ਼ਾਨਾ ਦੇ ਕੰਮਕਾਜ ਵਿਚ ਸ਼ਾਮਲ ਨਹੀਂ ਹਨ। ਸਮੱਗਰੀ ਰਣਨੀਤੀ ਵਿਚ ਵੱਖ-ਵੱਖ ਟੀਮਾਂ ਸ਼ਾਮਲ ਹਨ।

ਇਹ ਵੀ ਪੜ੍ਹੋ : ਗਾਇਕਾ ਸ਼੍ਰੇਆ ਘੋਸ਼ਾਲ ਨੇ ਫੈਨਜ਼ ਦੀ ਕੀਤੀ ਮਦਦ, ਵੀਡੀਓ ਵਾਇਰਲ

ਏਕਤਾ ਦੀ ਅਲਟ ਬਾਲਾਜੀ ਟੈਲੀਫਿਲਮ ਲਿਮਟਿਡ ਦੀ ਤਰਫੋਂ ਜਾਰੀ ਇਕ ਬਿਆਨ ਵਿਚ Alt ਡਿਜੀਟਲ ਮੀਡੀਆ ਐਂਟਰਟੇਨਮੈਂਟ ਲਿਮਟਿਡ (ਕੰਪਨੀ) ਨੇ ਦੋਸ਼ਾਂ ਨੂੰ ਰੱਦ ਕੀਤਾ ਅਤੇ ਕਿਹਾ ਕਿ ਉਹ ਕਾਨੂੰਨਾਂ ਦੀ ਪਾਲਣਾ ਕਰਦੇ ਹਨ। ਬਿਆਨ ਵਿਚ ਇਹ ਵੀ ਕਿਹਾ ਗਿਆ ਹੈ ਕਿ ਸ਼ੋਭਾ ਅਤੇ ਏਕਤਾ ਕੰਪਨੀ ਦੇ ਰੋਜ਼ਾਨਾ ਦੇ ਕੰਮਕਾਜ ਵਿਚ ਸ਼ਾਮਲ ਨਹੀਂ ਹਨ ਅਤੇ ਸਮੱਗਰੀ ਰਣਨੀਤੀ ਲਈ ਵੱਖਰੀਆਂ ਟੀਮਾਂ ਹਨ।

ਅਲਟ ਬਾਲਾਜੀ ਦੀ ਵੈੱਬ ਸੀਰੀਜ਼ 'ਗੰਦੀ ਬਾਤ' ਦੇ ਇਕ ਐਪੀਸੋਡ ਵਿਚ ਨਾਬਾਲਗ ਕੁੜੀਆਂ ਨੂੰ ਸ਼ਾਮਲ ਕਰਦੇ ਹੋਏ ਅਣਉਚਿਤ ਸੀਨ ਦੇ ਕਥਿਤ ਪ੍ਰਸਾਰਣ ਦੇ ਸਬੰਧ ਵਿਚ ਏਕਤਾ, ਸ਼ੋਭਾ ਅਤੇ ਬਾਲਾਜੀ ਟੈਲੀਫਿਲਮਜ਼ ਲਿਮਟਿਡ ਖਿਲਾਫ ਇਕ ਐੱਫਆਈਆਰ ਦਰਜ ਕੀਤੀ ਗਈ ਸੀ। ਮਾਮਲਾ ਵੈੱਬ ਸੀਰੀਜ਼ ਦੇ ਛੇਵੇਂ ਸੀਜ਼ਨ ਨਾਲ ਜੁੜਿਆ ਹੋਇਆ ਹੈ। ਅਧਿਕਾਰੀ ਨੇ ਦੱਸਿਆ ਕਿ ਸ਼ਿਕਾਇਤਕਰਤਾ ਅਨੁਸਾਰ, ਬੋਰੀਵਲੀ ਮੁੰਬਈ ਦੀ ਵਸਨੀਕ, ਫਰਵਰੀ ਅਤੇ ਅਪ੍ਰੈਲ 2021 ਦੇ ਵਿਚਕਾਰ ਇਕ ਐਪੀਸੋਡ ਵਿਚ ਨਾਬਾਲਗ ਲੜਕੀਆਂ ਦੇ ਅਸ਼ਲੀਲ ਦ੍ਰਿਸ਼ ਪ੍ਰਸਾਰਿਤ ਕੀਤੇ ਗਏ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


 


author

Sandeep Kumar

Content Editor

Related News