‘ਇਨਕਾਰ’ ਫ਼ਿਲਮ ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ

Sunday, Feb 19, 2023 - 01:28 PM (IST)

‘ਇਨਕਾਰ’ ਫ਼ਿਲਮ ਦਾ ਟਰੇਲਰ ਰਿਲੀਜ਼, ਦੇਖੋ ਵੀਡੀਓ

ਮੁੰਬਈ (ਬਿਊਰੋ)– ਸੱਚੀਆਂ ਘਟਨਾਵਾਂ ਤੋਂ ਪ੍ਰੇਰਿਤ ਰੀਤਿਕਾ ਸਿੰਘ ਦੀ ਆਉਣ ਵਾਲੀ ਫ਼ਿਲਮ ‘ਇਨਕਾਰ’ ਦੀ ਪਹਿਲੀ ਝਲਕ ਰਿਲੀਜ਼ ਕਰਨ ਤੋਂ ਬਾਅਦ ਨਿਰਮਾਤਾਵਾਂ ਨੇ ਅੱਜ ਫ਼ਿਲਮ ਦਾ ਟਰੇਲਰ ਲਾਂਚ ਕਰ ਦਿੱਤਾ ਹੈ। ਫ਼ਿਲਮ ਦੀ ਕਹਾਣੀ ਤੁਹਾਨੂੰ ਅਖੀਰ ਤੱਕ ਆਪਣੀ ਸੀਟ ’ਤੇ ਬਿਠਾਈ ਰੱਖੇਗੀ।

ਇਹ ਖ਼ਬਰ ਵੀ ਪੜ੍ਹੋ : ਰਿਸ਼ੀਕੇਸ਼ ’ਚ ਦਰਸ਼ਨ ਲਈ ਪਹੁੰਚੀ ਹਿਮਾਂਸ਼ੀ ਖੁਰਾਣਾ, ਦੇਖੋ ਤਸਵੀਰਾਂ

‘ਇਨਕਾਰ’ ਦਾ ਨਿਰਦੇਸ਼ਨ ਡੈਬਿਊ ਕਰਨ ਵਾਲੇ ਨਿਰਦੇਸ਼ਕ ਹਰਸ਼ਵਰਧਨ ਨੇ ਕੀਤਾ ਹੈ। ਇਹ ਫ਼ਿਲਮ 3 ਮਾਰਚ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਣ ਲਈ ਪੂਰੀ ਤਰਾਂ ਤਿਆਰ ਹੈ। ‘ਇੰਨਕਾਰ’ ਨੂੰ ਸਾਜਿਦ ਕੁਰੈਸ਼ੀ ਵਲੋਂ ਨਿਰਮਿਤ ਕੀਤਾ ਗਿਆ ਹੈ ਤੇ ਇਨਬਾਕਸ ਪਿਕਚਰਸ ਵਲੋਂ ਪੇਸ਼ ਕੀਤਾ ਗਿਆ ਹੈ।

ਫ਼ਿਲਮ ਬਾਰੇ ਗੱਲਬਾਤ ਕਰਦਿਆਂ ਰਿਤਿਕਾ ਸਿੰਘ ਨੇ ਕਿਹਾ, ‘‘ਇਨਕਾਰ’ ਇਕ ਅਜਿਹਾ ਅਨੁਭਵ ਹੈ, ਜੋ ਦੇਸ਼ ਦੀ ਹਰ ਔਰਤ ਨੇ ਮਹਿਸੂਸ ਕੀਤਾ ਹੈ। ਇਹ ਇਕ ਮਨੁੱਖੀ ਕਹਾਣੀ ਹੈ, ਜਿਸ ਨਾਲ ਹਰ ਉਮਰ ਵਰਗ ਦੇ ਦਰਸ਼ਕ ਜੁੜਣਗੇ।’’

ਨਿਰਦੇਸ਼ਕ ਹਰਸ਼ਵਰਧਨ ਨੇ ਕਿਹਾ, ‘‘ਇਨਕਾਰ’ ਇਕ ਯਥਾਰਥਵਾਦੀ, ਮੁਸ਼ਕਲ ਤੇ ਤਣਾਅਪੂਰਨ ਅਗਵਾ ਦੀ ਕਹਾਣੀ ਹੈ, ਜੋ ਇਕ ਤੇਜ਼ ਰਫ਼ਤਾਰ ਕਾਰ ਦੇ ਅੰਦਰ ਵਾਪਰਦੀ ਹੈ। ਇਹ ਇਕ ਲੜਕੀ ਦੇ ਮਨੋਵਿਗਿਆਨਕ ਸਦਮੇ ਨੂੰ ਦਰਸਾਉਂਦਾ ਹੈ, ਜੋ ਅਚਾਨਕ ਆਪਣੇ ਆਪ ਨੂੰ ਜ਼ਿੰਦਗੀ ਤੇ ਮੌਤ ਦੀ ਸਥਿਤੀ ’ਚ ਪਾ ਲੈਂਦੀ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News