ਕਾਨਸ ਉਤਸਵ ''ਚ ''ਰਮਨ ਰਾਘਵ 2.0'' ਦੇ ਪ੍ਰੀਮੀਅਰ ਨੂੰ ਲੈ ਕੇ ਉਤਸ਼ਾਹਿਤ ਹੈ ਵਿੱਕੀ ਕੌਸ਼ਲ

04/28/2016 10:46:57 AM

ਮੁੰਬਈ : ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦਾ ਕਹਿਣਾ ਹੈ ਕਿ ਉਹ ਆਪਣੀ ਆਉਣ ਵਾਲੀ ਫਿਲਮ ''ਰਮਨ ਰਾਘਵ 2.0'' ਨੂੰ ਕਾਨਸ ਫਿਲਮ ਉਤਸਵ ''ਚ ਦਿਖਾਏ ਜਾਣ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ''ਮਸਾਨ'' ਦੇ ਅਭਿਨੇਤਾ ''ਰਮਨ ਰਾਘਵ 2.0'' ਫਿਲਮ ''ਚ ਇਕ ਪੁਲਸ ਕਰਮਚਾਰੀ ਦੀ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ। ਫਿਲਮ ਦਾ ਨਿਰਦੇਸ਼ਨ ਅਨੁਰਾਗ ਕਸ਼ਿਅਪ ਨੇ ਕੀਤਾ ਹੈ। ਫਿਲਮ ''ਚ ਨਵਾਜ਼ੂਦੀਨ ਸਿਦੀਕੀ ਵੀ ਹਨ। ਕਾਨਸ ਫਿਲਮ ਉਤਸਵ 11 ਮਈ ਤੋਂ ਸ਼ੁਰੂ ਹੋਵੇਗਾ। ਵਿੱਕੀ ਨੇ ਕਿਹਾ ਕਿ ਫਿਲਮ ਨੂੰ ਉਨ੍ਹਾਂ ਦੇ ਜਨਮ ਦਿਨ ਵਾਲੇ ਦਿਨ ਦਿਖਾਇਆ ਜਾਣਾ ਉਨ੍ਹਾਂ ਲਈ ''ਸਭ ਤੋਂ ਵਧੀਆ ਤੋਹਫਾ'' ਹੈ।


Related News