ਆਮਿਰ ਖ਼ਾਨ ਦੇ ਨਕਸ਼ੇ ਕਦਮ ’ਤੇ ਭਾਣਜਾ ਇਮਰਾਨ ਖ਼ਾਨ, ਪਤਨੀ ਤੋਂ ਅਲੱਗ ਹੋਣ ਦਾ ਕੀਤਾ ਫ਼ੈਸਲਾ!

Monday, May 16, 2022 - 03:40 PM (IST)

ਆਮਿਰ ਖ਼ਾਨ ਦੇ ਨਕਸ਼ੇ ਕਦਮ ’ਤੇ ਭਾਣਜਾ ਇਮਰਾਨ ਖ਼ਾਨ, ਪਤਨੀ ਤੋਂ ਅਲੱਗ ਹੋਣ ਦਾ ਕੀਤਾ ਫ਼ੈਸਲਾ!

ਮੁੰਬਈ (ਬਿਊਰੋ)– ਬਾਲੀਵੁੱਡ ਅਦਾਕਾਰ ਤੇ ਆਮਿਰ ਖ਼ਾਨ ਦਾ ਭਾਣਜਾ ਇਮਰਾਨ ਖ਼ਾਨ ਆਪਣੀ ਫ਼ਿਲਮ ‘ਜਾਨੇ ਤੂ ਯਾ ਜਾਨੇ ਨਾ’ ਨਾਲ ਮਸ਼ਹੂਰ ਹੋਇਆ ਸੀ। ਇਮਰਾਨ ਇਸ ਤੋਂ ਬਾਅਦ ਜ਼ਿਆਦਾ ਫ਼ਿਲਮਾਂ ’ਚ ਦਿਖਾਈ ਨਹੀਂ ਦਿੱਤਾ। ਅਦਾਕਾਰ ਨੇ ਆਪਣੀ ਪਤਨੀ ਅਵੰਤਿਕਾ ਮਲਿਕ ਨਾਲ ਸਾਲ 2011 ’ਚ ਧੂਮਧਾਮ ਨਾਲ ਵਿਆਹ ਕਰਵਾਇਆ ਸੀ।

ਦੋਵਾਂ ਦਾ ਪਿਆਰ ਸੱਤਵੇਂ ਆਸਮਾਨ ’ਤੇ ਸੀ ਤੇ ਉਸ ਦੌਰਾਨ ਇਮਰਾਨ ਆਪਣੀ ਪਤਨੀ ਅਵੰਤਿਕਾ ਨਾਲ ਪਿਆਰ ’ਚ ਬੁਰੀ ਤਰ੍ਹਾਂ ਪਾਗਲ ਸੀ। ਹਾਲਾਂਕਿ 2019 ਤੋਂ ਹੀ ਇਨ੍ਹਾਂ ਦੋਵਾਂ ਵਿਚਾਲੇ ਝਗੜਿਆਂ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਹੁਣ ਤਾਜ਼ਾ ਰਿਪੋਰਟ ਮੁਤਾਬਕ ਦੋਵਾਂ ਨੇ ਅਲੱਗ ਹੋਣ ਦਾ ਫ਼ੈਸਲਾ ਕਰ ਲਿਆ ਹੈ।

ਇਹ ਖ਼ਬਰ ਵੀ ਪੜ੍ਹੋ : ਦਾੜ੍ਹੀ-ਮੁੱਛਾਂ ’ਤੇ ਟਿੱਪਣੀ ਕਰਨ ਮਗਰੋਂ ਭਾਰਤੀ ਸਿੰਘ ਨੇ ਮੰਗੀ ਮੁਆਫ਼ੀ, ਕਿਹਾ– ‘ਮੈਨੂੰ ਮਾਣ ਹੈ ਕਿ ਮੈਂ ਪੰਜਾਬੀ ਹਾਂ’

ਰਿਪੋਰਟ ਅਜਿਹੀ ਹੈ ਕਿ ਨਜ਼ਦੀਕੀ ਰਿਸ਼ਤੇਦਾਰਾਂ ਤੇ ਦੋਸਤਾਂ ਨੇ ਦੋਵਾਂ ਵਿਚਾਲੇ ਸਭ ਠੀਕ ਕਰਨ ਲਈ ਕਈ ਹਥਕੰਡੇ ਅਜ਼ਮਾਏ। ਅਲੱਗ ਹੋ ਰਹੇ ਇਮਰਾਨ ਖ਼ਾਨ ਤੇ ਅਵੰਤਿਕਾ ਮਲਿਕ ਨੂੰ ਮੁੜ ਤੋਂ ਮਿਲਾਉਣ ਲਈ ਸਾਰਿਆਂ ਨੇ ਭਰਪੂਰ ਕੋਸ਼ਿਸ਼ਾਂ ਕੀਤੀਆਂ। ਖ਼ਾਸਕਰ ਅਵੰਤਿਕਾ ਆਪਣੇ ਵਿਆਹ ਨੂੰ ਇਕ ਹੋਰ ਮੌਕਾ ਦੇਣਾ ਚਾਹੁੰਦੀ ਸੀ ਪਰ ਉਸ ਦੀ ਕੋਈ ਵੀ ਕੋਸ਼ਿਸ਼ ਕੰਮ ਨਹੀਂ ਆਈ।

ਅਜਿਹੀਆਂ ਵੀ ਖ਼ਬਰਾਂ ਸਨ ਕਿ ਇਮਰਾਨ ਇਹ ਰਿਸ਼ਤਾ ਖ਼ਤਮ ਕਰਨ ਬਾਰੇ ਸੋਚ ਰਹੇ ਹਨ। ਉਂਝ ਉਨ੍ਹਾਂ ਦੀ ਪਤਨੀ ਅਵੰਤਿਕਾ ਨੇ ਆਪਣੇ ਇਸ ਵਿਆਹ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਕਰਨ ’ਚ ਸਫਲ ਨਹੀਂ ਹੋਈ। ਹੁਣ ਇਹ ਦੋਵੇਂ ਅਲੱਗ ਹੋ ਰਹੇ ਹਨ। ਹਾਲਾਂਕਿ ਦੋਵਾਂ ਨੇ ਅਜੇ ਤਕ ਅਦਾਲਤ ’ਚ ਤਲਾਕ ਦੀ ਅਰਜ਼ੀ ਨਹੀਂ ਦਿੱਤੀ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News