ਗਰਭਪਾਤ ਤੇ ਖੁਦਕੁਸ਼ੀ ਕਰਨ ਦੀਆਂ ਖ਼ਬਰਾਂ ’ਤੇ ਇਲਿਆਨ ਨੇ ਤੋੜੀ ਚੁੱਪੀ, ਦੱਸਿਆ ਸੱਚ

Sunday, May 02, 2021 - 04:26 PM (IST)

ਗਰਭਪਾਤ ਤੇ ਖੁਦਕੁਸ਼ੀ ਕਰਨ ਦੀਆਂ ਖ਼ਬਰਾਂ ’ਤੇ ਇਲਿਆਨ ਨੇ ਤੋੜੀ ਚੁੱਪੀ, ਦੱਸਿਆ ਸੱਚ

ਮੁੰਬਈ (ਬਿਊਰੋ)– ਸੋਸ਼ਲ ਮੀਡੀਆ ’ਤੇ ਬਾਲੀਵੁੱਡ ਦੀਆਂ ਮਸ਼ਹੂਰ ਹਸਤੀਆਂ ਬਾਰੇ ਕਈ ਤਰ੍ਹਾਂ ਦੀਆਂ ਖ਼ਬਰਾਂ ਆ ਰਹੀਆਂ ਹਨ। ਜੇ ਇਨ੍ਹਾਂ ’ਚੋਂ ਬਹੁਤ ਸਾਰੀਆਂ ਸਹੀ ਹਨ ਤਾਂ ਬਾਅਦ ’ਚ ਬਹੁਤ ਸਾਰੀਆਂ ਝੂਠ ਸਾਬਿਤ ਹੁੰਦੀਆਂ ਹਨ। ਸਿਤਾਰਿਆਂ ਨੂੰ ਕਈ ਵਾਰ ਅਜਿਹੀਆਂ ਖ਼ਬਰਾਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਬਾਲੀਵੁੱਡ ਅਦਾਕਾਰਾ ਇਲਿਆਨਾ ਡੀਕਰੂਜ਼ ਨੇ ਹਾਲ ਹੀ ’ਚ ਅਜਿਹੀ ਹੀ ਇਕ ਘਟਨਾ ਬਾਰੇ ਦੱਸਿਆ, ਜਦੋਂ ਉਹ ਝੂਠੀਆਂ ਖ਼ਬਰਾਂ ਦਾ ਸ਼ਿਕਾਰ ਹੋਈ ਸੀ।

PunjabKesari

ਗਰਭਪਾਤ ਕਰਵਾਉਣ ਦੀ ਆਈ ਖ਼ਬਰ

ਇਲਿਆਨਾ ਡੀ ਕਰੂਜ਼ ਨੇ ਬਾਲੀਵੁੱਡ ਹੰਗਾਮਾ ਨਾਲ ਗੱਲਬਾਤ ਦੌਰਾਨ ਦੱਸਿਆ, ‘ਥੋੜ੍ਹਾ ਸਮਾਂ ਹੋ ਗਿਆ। ਇਕ ਖ਼ਬਰ ਆਈ, ਜਿਸ ’ਚ ਇਹ ਦੱਸਿਆ ਗਿਆ ਕਿ ਮੈਂ ਗਰਭਵਤੀ ਹਾਂ ਤੇ ਮੇਰਾ ਗਰਭਪਾਤ ਹੋ ਗਿਆ ਸੀ। ਇਹ ਬਹੁਤ ਦੁਖੀ ਸੀ, ਸੱਚ ਕਹਿ ਰਹੀ ਹਾਂ, ਜਿਸ ਕਿਸੇ ਨੇ ਵੀ ਇਹ ਚੀਜ਼ ਲਿਖੀ ਹੋਵੇਗੀ, ਇਹ ਬਹੁਤ ਅਜੀਬ ਸੀ।’ ਇਲਿਆਨਾ ਡੀਕਰੂਜ਼ ਨੇ ਉਨ੍ਹਾਂ ਖ਼ਬਰਾਂ ਬਾਰੇ ਵੀ ਦੱਸਿਆ, ਜਿਨ੍ਹਾਂ ’ਚ ਦੱਸਿਆ ਗਿਆ ਕਿ ਉਸ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ।

PunjabKesari

ਖੁਦਕੁਸ਼ੀ ਦੀ ਖ਼ਬਰ ਹੋਈ ਵਾਇਰਲ

ਇਲਿਆਨਾ ਨੇ ਕਿਹਾ, ‘ਇਕ ਹੋਰ ਖ਼ਬਰ ਆਈ, ਜਿਸ ’ਚ ਮੈਂ ਖੁਦਕੁਸ਼ੀ ਕੀਤੀ ਸੀ, ਨਹੀਂ ਮੈਂ ਖੁਦਕੁਸ਼ੀ ਦੀ ਕੋਸ਼ਿਸ਼ ਨਹੀਂ ਕੀਤੀ ਸੀ। ਬਹੁਤ ਉਦਾਸ। ਮੈਂ ਖ਼ੁਦਕੁਸ਼ੀ ਕੀਤੀ ਪਰ ਮੈਂ ਬਚ ਗਈ ਤੇ ਫਿਰ ਮੇਰੇ ਮੇਡ ਨੇ ਇਸ ਖ਼ਬਰ ਦੀ ਪੁਸ਼ਟੀ ਕੀਤੀ। ਮੇਰੇ ਕੋਲ ਕੋਈ ਮੇਡ ਨਹੀਂ ਸੀ। ਮੈਂ ਖੁਦਕੁਸ਼ੀ ਨਹੀਂ ਕੀਤੀ, ਮੈਂ ਜ਼ਿੰਦਾ ਸੀ... ਇਨ੍ਹਾਂ ਸਭ ਚੀਜ਼ਾਂ ਦਾ ਕੋਈ ਅਰਥ ਨਹੀਂ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਉਹ ਇਸ ਤਰ੍ਹਾਂ ਦੀ ਜਾਣਕਾਰੀ ਕਿਥੋਂ ਲੈਂਦੇ ਹਨ।’

PunjabKesari

2018 ’ਚ ਗਰਭ ਅਵਸਥਾ ਦੀ ਖ਼ਬਰ ਆਈ

ਦੱਸਣਯੋਗ ਹੈ ਕਿ ਸਾਲ 2018 ’ਚ ਅਜਿਹੀਆਂ ਖ਼ਬਰਾਂ ਆਈਆਂ ਸਨ ਕਿ ਇਲਿਆਨਾ ਗਰਭਵਤੀ ਹੈ ਤੇ ਜਲਦ ਹੀ ਆਪਣੇ ਪਹਿਲੇ ਬੱਚੇ ਨੂੰ ਜਨਮ ਦੇਵੇਗੀ। ਗੱਲ ਉਦੋਂ ਦੀ ਹੈ, ਜਦੋਂ ਉਹ ਐਂਡ੍ਰਿਊ ਨੀਬੋਨ ਨਾਲ ਰਿਸ਼ਤੇ ’ਚ ਸੀ। ਹਾਲਾਂਕਿ ਬਾਅਦ ’ਚ ਉਸ ਨੇ ਇਕ ਇੰਸਟਾਗ੍ਰਾਮ ਪੋਸਟ ਰਾਹੀਂ ਇਨ੍ਹਾਂ ਰਿਪੋਰਟਾਂ ਤੋਂ ਇਨਕਾਰ ਕੀਤਾ। ਇਸ ਪੋਸਟ ’ਚ ਉਸ ਨੇ ਇਹ ਵੀ ਕਿਹਾ ਕਿ ਉਹ ਗਰਭਵਤੀ ਨਹੀਂ ਹੈ।

PunjabKesari

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਜ਼ਰੂਰ ਸਾਂਝੀ ਕਰੋ।


author

Rahul Singh

Content Editor

Related News