IIFA 2023 Technical Awards : ‘ਗੰਗੂਬਾਈ’, ‘ਦ੍ਰਿਸ਼ਅਮ 2’ ਨੇ 2 ਅਤੇ ‘ਭੂਲ ਭੁਲੱਈਆ-2’ ਨੇ ਜਿੱਤੇ ਪੁਰਸਕਾਰ

03/14/2023 10:15:45 AM

ਮੁੰਬਈ (ਬਿਊਰੋ) - ਯਾਸ ਆਈਲੈਂਡ ਅਬੂ ਧਾਬੀ ’ਚ 26 ਤੇ 27 ਮਈ ਨੂੰ ਹੋਣ ਵਾਲੇ ਇੰਟਰਨੈਸ਼ਨਲ ਇੰਡੀਅਨ ਫ਼ਿਲਮ ਅਕੈਡਮੀ ਐਂਡ ਐਵਾਰਡਜ਼ (ਆਈਫਾ) ਦੇ 23ਵੇਂ ਐਡੀਸ਼ਨ ਲਈ ਤਕਨੀਕੀ ਪੁਰਸਕਾਰਾਂ ਦੇ ਜੇਤੂਆਂ ਦਾ ਐਲਾਨ ਕੀਤਾ ਗਿਆ ਹੈ। ਆਈਫਾ ਰੌਕਸ ਦੀ ਮੇਜ਼ਬਾਨੀ ਨਿਰਮਾਤਾ-ਨਿਰਦੇਸ਼ਕ ਕਰਨ ਜੌਹਰ ਤੇ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖ਼ਾਨ ਕਰਨਗੇ। ਅਮਿਤ ਤ੍ਰਿਵੇਦੀ, ਬਾਦਸ਼ਾਹ, ਸੁਨਿਧੀ ਚੌਹਾਨ, ਨਿਊਕਲੀਆ, ਮੀਕਾ ਸਿੰਘ ਤੇ ਸੁਖਬੀਰ ਦੁਆਰਾ ਲਾਈਵ ਪ੍ਰਦਰਸ਼ਨ ਕੀਤਾ ਜਾਵੇਗਾ।

ਤਕਨੀਕੀ ਐਵਾਰਡਜ਼ ਨੂੰ 9 ਸ਼੍ਰੇਣੀਆਂ ’ਚ ਵੰਡਿਆ ਗਿਆ ਹੈ, ਜਿਸ ’ਚ ਸਿਨੇਮੈਟੋਗ੍ਰਾਫੀ, ਸਕ੍ਰੀਨਪਲੇ, ਡਾਇਲਾਗ, ਕੋਰੀਓਗ੍ਰਾਫੀ, ਸਾਊਂਡ ਡਿਜ਼ਾਈਨ, ਐਡੀਟਿੰਗ, ਸਪੈਸ਼ਲ ਇਫੈਕਟਸ (ਵਿਜ਼ੂਅਲ), ਬੈਕਗ੍ਰਾਊਂਡ ਸਕੋਰ ਤੇ ਸਾਊਂਡ ਮਿਕਸਿੰਗ ਸ਼ਾਮਲ ਹਨ। ਸੰਜੇ ਲੀਲਾ ਭੰਸਾਲੀ ਦੀ ‘ਗੰਗੂਬਾਈ ਕਾਠਿਆਵਾੜੀ’, ਆਲੀਆ ਭੱਟ ਅਭਿਨੀਤ ਨੇ 3 ਪੁਰਸਕਾਰ ਜਿੱਤੇ। ਇਨ੍ਹਾਂ ’ਚੋਂ ਸੁਦੀਪ ਚੈਟਰਜੀ ਨੇ ਸਿਨੇਮੈਟੋਗ੍ਰਾਫੀ ’ਚ, ਸੰਜੇ ਲੀਲਾ ਭੰਸਾਲੀ ਨੇ ਸਕ੍ਰੀਨਪਲੇ ’ਚ ਉਤਕਰਸ਼ਿਨੀ ਵਸ਼ਿਸ਼ਟ ਤੇ ਸੰਵਾਦ ’ਚ ਉਤਕਰਸ਼ਿਨੀ ਵਸ਼ਿਸ਼ਟ, ਪ੍ਰਕਾਸ਼ ਕਪਾਡੀਆ ਨੇ ਐਵਾਰਡਜ਼ ਜਿੱਤੇ।

ਇਹ ਖ਼ਬਰ ਵੀ ਪੜ੍ਹੋ : OSCARS 2023: ਫ਼ਿਲਮ 'RRR' ਦੇ ਗੀਤ 'ਨਾਟੂ ਨਾਟੂ' ਨੇ ਆਸਕਰ ਜਿੱਤ ਕੇ ਰਚਿਆ ਇਤਿਹਾਸ

ਅਨੀਸ ਬਜ਼ਮੀ ਦੀ ਹਾਰਰ ਕਾਮੇਡੀ ‘ਭੂਲ ਭੁਲੱਈਆ-2’ ਜਿਸ ’ਚ ਕਾਰਤਿਕ ਆਰਿਅਨ ਤੇ ਕਿਆਰਾ ਅਡਵਾਨੀ ਨੇ 2 ਪੁਰਸਕਾਰ ਜਿੱਤੇ। ਬੌਸਕੋ ਸੀਜ਼ਰ ਨੇ ਟਾਈਟਲ ਟਰੈਕ ਲਈ ਕੋਰੀਓਗ੍ਰਾਫੀ ਲਈ ਪੁਰਸਕਾਰ ਜਿੱਤਿਆ ਤੇ ਮੰਦਾਰ ਕੁਲਕਰਨੀ ਨੇ ਸਾਊਂਡ ਡਿਜ਼ਾਈਨ ਲਈ ਪੁਰਸਕਾਰ ਜਿੱਤਿਆ। ਅਜੇ ਦੇਵਗਨ ਦੀ ਕ੍ਰਾਈਮ ਥ੍ਰਿਲਰ ‘ਦ੍ਰਿਸ਼ਯਮ-2’ ਨੇ ਸੰਦੀਪ ਫ੍ਰਾਂਸਿਸ ਦੁਆਰਾ ਸੰਪਾਦਨ ’ਚ ਪਹਿਲਾ ਪੁਰਸਕਾਰ ਜਿੱਤਿਆ। 

ਰਣਬੀਰ ਕਪੂਰ ਤੇ ਆਲੀਆ ਭੱਟ ਦੀ ਐਕਸ਼ਨ ਐਡਵੈਂਚਰ ‘ਬ੍ਰਹਮਾਸਤਰ ਪਾਰਟ ਵਨ-ਸ਼ਿਵਾ’ ਨੇ 1 ਐਵਾਰਡ ਜਿੱਤਿਆ। ਜਿਸ ’ਚ ਸਪੈਸ਼ਲ ਇਫੈਕਟਸ (ਵਿਜ਼ੂਅਲ)- ਡੀ. ਐੱਨ. ਈ. ਜੀ.,ਰੀਡਿਫਾਈਨ ਰਿਹਾ। ਰਿਤਿਕ ਰੋਸ਼ਨ ਤੇ ਸੈਫ ਅਲੀ ਖ਼ਾਨ ਦੀ ‘ਵਿਕਰਮ ਵੇਧਾ’ 1 ਪੁਰਸਕਾਰ ਬੈਕਗਰਾਊਂਡ ਸਕੋਰ ’ਚ ਸੈਮ ਸੀ.ਐੱਸ. ਨੇ ਜਿੱਤਿਆ। ਰਾਜਕੁਮਾਰ ਰਾਓ, ਹੁਮਾ ਕੁਰੈਸ਼ੀ, ਰਾਧਿਕਾ ਆਪਟੇ ਸਟਾਰਰ ‘ਮੋਨਿਕਾ ਓ ਮਾਈ ਡਾਰਲਿੰਗ’ ਨੇ ਵੀ 1 ਐਵਾਰਡ ਜਿੱਤਿਆ, ਜਿਸ ’ਚ ਸਾਊਂਡ ਮਿਕਸਿੰਗ ਗੁੰਜਨ ਏ. ਸਾਹ, ਬੋਲਾਏ ਕੁਮਾਰ ਡੋਲੋਈ, ਰਾਹੁਲ ਕਰਪੇ ਨੇ ਪੁਰਸਕਾਰ ਪਾਇਆ। ਵਿੱਕੀ ਕੌਸ਼ਲ ਤੇ ਅਭਿਸ਼ੇਕ ਬੱਚਨ ਗਲੋਬਲ ਆਈਫਾ ਐਵਾਰਡਜ਼ ਦੀ ਮੇਜ਼ਬਾਨੀ ਕਰਨਗੇ। ਆਈਫਾ ’ਚ ਸਲਮਾਨ ਖਾਨ, ਵਰੁਣ ਧਵਨ, ਜੈਕਲੀਨ ਫਰਨਾਂਡੀਜ਼, ਰਕੁਲ ਪ੍ਰੀਤ ਸਿੰਘ, ਨੋਰਾ ਫਤੇਹੀ ਤੇ ਹੋਰ ਬਾਲੀਵੁੱਡ ਏ-ਲਿਸਟਰ ਦੀ ਲਾਈਵ ਪ੍ਰਫਾਰਮੈਂਸ ਆਕਸ਼ਣ ਦਾ ਕੇਂਦਰ ਹੋਵੇਗੀ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ ਕੁਮੈਂਟ ਕਰਕੇ ਜ਼ਰੂਰ ਦੱਸੋ।


sunita

Content Editor

Related News