ਵਿਧੁਤ ਜੰਮਵਾਲ ਨੇ ਕੀਤਾ ਥ੍ਰਿਲਰ ‘ਆਈ. ਬੀ. 71’ ਦਾ ਐਲਾਨ, ਰਿਲੀਜ਼ ਡੇਟ ਤੋਂ ਵੀ ਚੁੱਕਿਆ ਪਰਦਾ

Sunday, Apr 16, 2023 - 10:15 AM (IST)

ਵਿਧੁਤ ਜੰਮਵਾਲ ਨੇ ਕੀਤਾ ਥ੍ਰਿਲਰ ‘ਆਈ. ਬੀ. 71’ ਦਾ ਐਲਾਨ, ਰਿਲੀਜ਼ ਡੇਟ ਤੋਂ ਵੀ ਚੁੱਕਿਆ ਪਰਦਾ

ਮੁੰਬਈ (ਬਿਊਰੋ)– ਅਦਾਕਾਰ ਵਿਧੁਤ ਜੰਮਵਾਲ ਨੇ ਆਪਣੇ ਅਗਲੇ ਆਉਣ ਵਾਲੇ ਪ੍ਰਾਜੈਕਟ ਨੂੰ ਲੈ ਕੇ ਸਾਰੀਆਂ ਗੱਲਾਂ ’ਤੇ ਫੁੱਲਸਟਾਪ ਲਾ ਦਿੱਤਾ ਹੈ। ਵਿਧੁਤ ਜਲਦ ਹੀ ਰਾਸ਼ਟਰੀ ਪੁਰਸਕਾਰ ਵਿਜੇਤਾ ਸੰਕਲਪ ਰੈੱਡੀ ਵਲੋਂ ਨਿਰਦੇਸ਼ਿਤ ਫ਼ਿਲਮ ‘ਆਈ. ਬੀ. 71’ ’ਚ ਨਜ਼ਰ ਆਉਣਗੇ।

ਇਹ ਖ਼ਬਰ ਵੀ ਪੜ੍ਹੋ : ਕਰਨ ਜੌਹਰ ਦੀ ‘ਕੰਮ ਨਾ ਦੇਣ’ ਵਾਲੀ ਵੀਡੀਓ ’ਤੇ ਕੰਗਨਾ ਰਣੌਤ ਦੀ ਪ੍ਰਤੀਕਿਰਿਆ, ‘‘ਚਾਚਾ ਚੌਧਰੀ ਜਦੋਂ ਮੈਂ...’’

ਇਸ ਫ਼ਿਲਮ ਦਾ ਪਹਿਲੀ ਵਾਰ ਅਦਾਕਾਰ ਨਿਰਮਾਣ ਕਰਨ ਜਾ ਰਿਹਾ ਹੈ, ਜੋ ਫ਼ਿਲਮ ਨੂੰ ਨਵੀਆਂ ਉਚਾਈਆਂ ’ਤੇ ਲਿਜਾਂਦਾ ਹੈ, ਜਿਸ ’ਚ ਵਿਧੁਤ ਜੰਮਵਾਲ ਆਖਿਰਕਾਰ ਮੁੰਬਈ ’ਚ ਪ੍ਰਸ਼ੰਸਕਾਂ ਤੇ ਮੀਡੀਆ ਵਿਚਾਲੇ ‘ਆਈ. ਬੀ. 71’ ਦੀ ਪਹਿਲੀ ਝਲਕ ਦਾ ਪਰਦਾਫਾਸ਼ ਕੀਤਾ, ਜਿਸ ’ਚ ਲਿਖਿਆ ਸੀ, ‘‘ਇਕ ਟਾਪ ਸੀਕ੍ਰੇਟ ਮਿਸ਼ਨ, ਜਿਸ ਨੇ ਸਾਨੂੰ 1971 ਦੀ ਜੰਗ ਜਿਤਾਈ।’’

ਇਸ ਦੇ ਨਾਲ ਹੀ ਫ਼ਿਲਮ ਬਾਰੇ ਸਾਰੀਆਂ ਅਫਵਾਹਾਂ ਦਾ ਵੀ ਅੰਤ ਹੋ ਗਿਆ। ਵਿਧੁਤ ਕਹਿੰਦੇ ਹਨ, ‘‘ਆਈ. ਬੀ. 71’ ਫ਼ਿਲਮ ਪਹਿਲੀ ਵਾਰ ਇਸ ਬਾਰੇ ਗੱਲ ਕਰਦੀ ਹੈ ਕਿ ਕਿਵੇਂ ਭਾਰਤੀ ਖ਼ੁਫ਼ੀਆ ਬਿਊਰੋ ਨੇ ਇਕ ਗੁਪਤ ਮਿਸ਼ਨ ਨੂੰ ਅੰਜਾਮ ਦਿੱਤਾ। ‘ਆਈ. ਬੀ. 71’ ਨੂੰ ਗੁਲਸ਼ਨ ਕੁਮਾਰ, ਟੀ-ਸੀਰੀਜ਼ ਫ਼ਿਲਮਜ਼ ਤੇ ਰਿਲਾਇੰਸ ਐਂਟਰਟੇਨਮੈਂਟ ਵਲੋਂ ਪੇਸ਼ ਕੀਤਾ ਗਿਆ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News