ਮੈਂ 4-5 ਸਾਲ ਦੀ ਉਮਰ ’ਚ ਹੀ ਸੋਚ ਲਿਆ ਸੀ ਕਿ ਅਦਾਕਾਰ ਬਣਨਾ ਹੈ: ਵੀਰ ਪਹਾੜੀਆ
Saturday, Feb 01, 2025 - 03:16 PM (IST)
ਭਾਰਤੀ ਹਵਾਈ ਫ਼ੌਜ ਦੇ ਬਹਾਦਰ ਪਾਇਲਟਾਂ ਦੇ ਸੰਘਰਸ਼ ਅਤੇ ਕੁਰਬਾਨੀ ਨੂੰ ਸ਼ਰਧਾਂਜਲੀ ਦੇਣ ਵਾਲੀ ਇਕ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਫਿਲਮ ‘ਸਕਾਈ ਫੋਰਸ’ ਸਿਨੇਮਾਘਰਾਂ ’ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ। ਇਸ ਦੇ ਨਾਲ ਹੀ ਫਿਲਮ ਬਾਕਸ ਆਫਿਸ 'ਤੇ ਵੀ ਚੰਗੀ ਕਮਾਈ ਕਰ ਰਹੀ ਹੈ। ਇਹ ਫਿਲਮ 1965 ਦੇ ਭਾਰਤ-ਪਾਕਿ ਯੁੱਧ ਦੌਰਾਨ ਭਾਰਤ ਦੇ ਪਹਿਲੇ ਜਵਾਬੀ ਹਵਾਈ ਹਮਲੇ ਦੀ ਇਤਿਹਾਸਕ ਘਟਨਾ 'ਤੇ ਆਧਾਰਤ ਹੈ। ਵੀਰ ਪਹਾੜੀਆ ਨੇ ਇਸ ਫਿਲਮ ਨਾਲ ਬਾਲੀਵੁੱਡ ’ਚ ਡੈਬਿਊ ਕੀਤਾ ਹੈ। ਉਨ੍ਹਾਂ ਨੇ ਫਿਲਮ ਤੇ ਆਪਣੇ ਕਿਰਦਾਰ ਬਾਰੇ ਪੰਜਾਬ ਕੇਸਰੀ/ਨਵੋਦਿਆ ਟਾਈਮਜ਼/ਜਗਬਾਣੀ/ਹਿੰਦ ਸਮਾਚਾਰ ਨਾਲ ਖ਼ਾਸ ਗੱਲਬਾਤ ਕੀਤੀ ਤੇ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ...
'ਸਕਾਈ ਫੋਰਸ' ਦੀ ਸਫਲਤਾ ਤੋਂ ਬਾਅਦ ਤੁਹਾਨੂੰ ਕਿਵੇਂ ਲੱਗ ਰਿਹਾ ਹੈ। ਤੁਹਾਡੀ ਪਹਿਲੀ ਫਿਲਮ ਨੂੰ ਇੰਨਾ ਪਿਆਰ ਮਿਲ ਰਿਹਾ ਹੈ, ਇਸ ਬਾਰੇ ਕੀ ਕਹੋਗੇ?
ਮੈਂ ਇਸ ਫਿਲਮ ਦਾ ਇਕ ਛੋਟਾ ਜਿਹਾ ਹਿੱਸਾ ਹਾਂ। ਇਹ ਫਿਲਮ ਇਕ ਸੱਚੀ ਘਟਨਾ 'ਤੇ ਆਧਾਰਤ ਹੈ, ਜਿਸ ਵਿਚ ਅਸੀਂ ਦੋ ਜਵਾਨਾਂ ਦਾ ਕਿਰਦਾਰ ਨਿਭਾ ਰਹੇ ਹਾਂ। ਫਿਲਮ ਦੀ ਕਹਾਣੀ ਅਜਿਹੀ ਹੈ ਕਿ ਹਰ ਭਾਰਤੀ ਨੂੰ ਪ੍ਰਭਾਵਿਤ ਅਤੇ ਪ੍ਰੇਰਿਤ ਕਰਦੀ ਹੈ। ਸਾਡੇ ਅੰਦਰ ਜੋ ਇਸ ਪ੍ਰਤੀ ਭਾਵਨਾ ਅਤੇ ਇਨਸਾਨੀਅਤ ਹੈ, ਉਹੀ ਬਾਹਰ ਆ ਰਹੀ ਹੈ ਜੋ ਸਾਡੀਆਂ ਆਵਾਜ਼ਾਂ ਹਨ, ਉਹ ਕਮਾਲ ਹਨ। ਸਫਲਤਾ ਦੀ ਗੱਲ ਕਰੀਏ, ਤਾਂ ਕਮਾਈ, ਨੰਬਰ ਇਹ ਸਭ ਬਹੁਤ ਵੱਡੀ ਚੀਜ਼ ਹਨ। ਮੈਨੂੰ ਨਹੀਂ ਲੱਗਦਾ ਕਿ ਮੇਰੀ ਸੋਚ ਉੱਥੇ ਤੱਕ ਹੈ। ਮੇਰਾ ਹਮੇਸ਼ਾ ਇਹੀ ਰਿਹਾ ਹੈ ਕਿ ਮੈਂ ਅਦਾਕਾਰ ਬਣਨਾ ਹੈ। ਕੁਝ ਨਵਾਂ ਲਿਆਉਣਾ ਹੈ। ਇਸ ਫਿਲਮ ’ਚ ਮੈਨੂੰ ਜਦੋਂ ਇਹ ਕਿਰਦਾਰ ਮਿਲਿਆ ਤਾਂ ਮੈਂ ਬਹੁਤ ਉਤਸ਼ਾਹਿਤ ਹੋਇਆ ਕਿ ਇਕ ਨਵੀਂ ਕਿਸਮ ਦਾ ਕਿਰਦਾਰ ਕਰਨ ਦਾ ਮੌਕਾ ਮਿਲ ਰਿਹਾ ਹੈ।
ਸਭ ਤੋਂ ਜ਼ਿਆਦਾ ਖ਼ੁਸ਼ੀ ਉਦੋਂ ਹੁੰਦੀ ਹੈ ਜਦੋਂ ਤੁਸੀਂ ਆਪਣੇ ਕਿਰਦਾਰ ਲਈ ਜਾਣੇ ਜਾਵੋ। ਉਸ ਤੋਂ ਇਲਾਵਾ ਇਹ ਵੀ ਸੀ ਕਿ ਇਕ ਪਿਤਾ ਦਾ ਰੋਲ ਕਰਨ ਦਾ ਮੌਕਾ ਮਿਲੇਗਾ, ਆਰਮੀ ਅਫ਼ਸਰ ਵਾਲੀ ਲੁੱਕ ਰੱਖਣ ਦਾ ਮੌਕਾ ਮਿਲੇਗਾ। ਤਾਂ ਇਹ ਕਹਿ ਸਕਦੇ ਹਾਂ ਕਿ ਇਹ ਫਿਲਮ ਮੇਰੇ ਲਈ ਹਰ ਤਰੀਕੇ ਤੋਂ ਖ਼ਾਸ ਰਹੀ ਹੈ।
ਲੰਡਨ ਤੋਂ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਤੁਸੀਂ ਇਹ ਕਦੋਂ ਤੈਅ ਕੀਤਾ ਕਿ ਅਦਾਕਾਰ ਬਣਨਾ ਹੈ?
ਇਹ ਮੇਰੀ ਪਹਿਲੀ ਫਿਲਮ ਹੈ ਅਤੇ ਇਸ ਫਿਲਮ ਦਾ ਜੋ ਆਊਟਡੋਰ ਸ਼ੂਟ ਸੀ, ਉਹ ਵੀ ਲੰਡਨ ’ਚ ਹੀ ਹੋਇਆ ਸੀ ਅਤੇ ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਫਿਰ ਤੋਂ ਲੰਡਨ ਆਵਾਗਾਂ ਤੇ ਆਪਣੇ ਕੰਮ ਤੇ ਸ਼ੂਟਿੰਗ ਲਈ ਆਵਾਂਗਾ ਕਿਉਂਕਿ ਮੈਂ ਲੰਡਨ ਵਿਚ ਪੜ੍ਹਾਈ ਦੀ ਡਿਗਰੀ ਲਈ ਅਤੇ ਮੇਰੇ ਮਾਤਾ-ਪਿਤਾ ਚਾਹੁੰਦੇ ਸਨ ਕਿ ਮੈਂ ਮੇਰੀ ਪੜ੍ਹਾਈ ਪੂਰੀ ਕਰਾਂ। ਅਦਾਕਾਰੀ ਦਾ ਕਰੀਅਰ ਅਜਿਹਾ ਹੈ ਕਿ ਪਤਾ ਨਹੀਂ ਤੁਸੀਂ ਉਸ ਵਿਚ ਟਿਕ ਸਕੋ ਜਾਂ ਨਹੀਂ। ਇਸ ਲਈ ਮੇਰੇ ਮਾਂ-ਬਾਪ ਇਕ ਸੇਫਟੀ ਦੇ ਤੌਰ ’ਤੇ ਚਾਹੁੰਦੇ ਸੀ ਕਿ ਮੈਂ ਆਪਣੀ ਡਿਗਰੀ ਪੂਰੀ ਕਰਾਂ ਪਰ ਐਕਟਿੰਗ ਕਰਨਾ ਮੇਰੇ ਲਈ ਸਿਰਫ਼ ਇਕ ਸ਼ੌਕ ਨਹੀਂ ਸੀ, ਮੈਂ ਇਸ ਕੰਮ ਲਈ ਮਰਨ-ਜਿਉਣ ਤੱਕ ਲਈ ਤਿਆਰ ਹਾਂ। ਮੈਂ ਚਾਰ-ਪੰਜ ਸਾਲ ਦੀ ਉਮਰ ’ਚ ਹੀ ਸੋਚ ਲਿਆ ਸੀ ਕਿ ਮੈਂ ਇਹੀ ਕਰਨਾ ਹੈ ਤੇ ਹਮੇਸ਼ਾ ਤੋਂ ਇਸ ਪ੍ਰਤੀ ਜਨੂੰਨ ਸੀ ਅਤੇ ਇਸ ਵਿਚ ਹੀ ਆਪਣੀ ਪਛਾਣ ਬਣਾਉਣੀ ਹੈ। ਉੱਥੋਂ ਮੈਂ ਜੋ ਵੀ ਕੋਸ਼ਿਸ਼ ਕੀਤੀ ਹੈ, ਉਹ ਆਪਣੇ ਇਸੇ ਸੁਪਨੇ ਨੂੰ ਪੂਰਾ ਕਰਨ ਲਈ ਕੀਤੀ ਹੈ। ਹੁਣ ਲੱਗਣ ਲੱਗਿਆ ਹੈ ਕਿ ਇਸ ਸੁਪਨੇ ਨੂੰ ਪੂਰਾ ਕਰਨ ਦੀ ਸ਼ੁਰੂਆਤ ਹੋ ਚੁੱਕੀ ਹੈ।
ਕੀ ਤੁਸੀਂ ਅਦਾਕਾਰ ਬਣਨ ਲਈ ਕਿਸੇ ਤੋਂ ਪ੍ਰੇਰਨਾ ਲਈ ਸੀ?
ਮੈਂ ਬਹੁਤ ਹੀ ਸ਼ਰਮੀਲਾ ਅਤੇ ਅੰਤਰਮੁਖੀ ਬੱਚਾ ਰਿਹਾ ਹਾਂ। ਮੈਂ ਆਪਣੀ ਨਿੱਜੀ ਜ਼ਿੰਦਗੀ ’ਚ ਕਈ ਚੀਜ਼ਾਂ ਦੇਖੀਆਂ ਹਨ। ਮੈਨੂੰ ਲੱਗਦਾ ਹੈ ਕਿ ਮੇਰੇ ਪਰਿਵਾਰ ਨੇ ਮੈਨੂੰ ਬਹੁਤ ਜਲਦੀ ਮੈਚਿਓਰ ਕਰ ਦਿੱਤਾ ਸੀ। ਮੰਮੀ ਨੇ ਮੈਨੂੰ ਬਹੁਤ ਘੱਟ ਉਮਰ ’ਚ ਡਾਂਸ ਕਲਾਸ ਭੇਜਣਾ ਸ਼ੁਰੂ ਕਰ ਦਿੱਤਾ ਸੀ, ਜਿਸ ਨਾਲ ਮੇਰੇ ਅੰਦਰ ਹੋਰ ਆਤਮਵਿਸ਼ਵਾਸ ਆ ਗਿਆ ਅਤੇ ਮੇਰਾ ਸਟੇਜ ਦਾ ਡਰ ਖ਼ਤਮ ਹੋ ਗਿਆ। ਇਕ ਉਮਰ ਵਿਚ ਮੇਰੇ ’ਤੇ ਹਿੰਦੀ ਗਾਣਿਆਂ ਦਾ ਕਾਫ਼ੀ ਪ੍ਰਭਾਵ ਰਿਹਾ। ਫਿਰ ਮੈਂ ਹੌਲੀ-ਹੌਲੀ ਸ਼ਾਹਰੁਖ ਸਰ, ਰਿਤਿਕ ਰੋਸ਼ਨ ਸਰ ਦੀਆਂ ਫ਼ਿਲਮਾਂ ਦੇਖਣੀਆਂ ਸ਼ੁਰੂ ਕੀਤੀਆਂ ਅਤੇ ਹੌਲੀ-ਹੌਲੀ ਮੇਰੇ ਅੰਦਰ ਇਕ ਪਾਗ਼ਲਪਣ ਛਾਉਣ ਲੱਗਿਆ। ਬਸ ਫਿਰ ਮੈਂ ਇਸ ਨੂੰ ਆਪਣਾ ਇਕ ਟੀਚਾ ਬਣਾ ਲਿਆ।
ਕਹਾਣੀ ਅਜਿਹੀ ਹੈ ਕਿ ਮੈਂ ਕਾਫ਼ੀ ਭਾਵੁਕ ਵੀ ਹੋਇਆ
ਇਸ ਫਿਲਮ ਦੀ ਕਹਾਣੀ ਸੁਣਨ ਤੋਂ ਬਾਅਦ ਅਜਿਹਾ ਕੀ ਸੀ ਜਿਸ ਨਾਲ ਤੁਹਾਨੂੰ ਲੱਗਿਆ ਕਿ ਇਹ ਉਹੀ ਹੈ, ਜੋ ਤੁਸੀਂ ਕਰਨਾ ਹੈ?
ਮੈਨੂੰ ਲੱਗਦਾ ਹੈ ਕਿ ਤੁਸੀਂ ਆਪਣੀ ਪਹਿਲੀ ਫਿਲਮ ਨਹੀਂ ਚੁਣਦੇ, ਤੁਹਾਡੀ ਪਹਿਲੀ ਫਿਲਮ ਤੁਹਾਨੂੰ ਚੁਣਦੀ ਹੈ। ਫਿਰ ਤੁਹਾਡੀ ਕਿਸਮਤ ਹੈ, ਜੋ ਤੁਹਾਨੂੰ ਅੱਗੇ ਲੈ ਜਾਂਦੀ ਹੈ। ਮੈਂ ਮਹਾਕਾਲ ਦਾ ਬਹੁਤ ਵੱਡਾ ਭਗਤ ਹਾਂ। ਮੈਨੂੰ ਦੂਜੀ ਫਿਲਮ ਮਿਲੀ ਸੀ ਪਰ ਫਿਰ ਉਨ੍ਹਾਂ ਨੇ ਉਹ ਖੋਹ ਲਈ ਤੇ ਮੈਨੂੰ ਇਹ ਉਸ ਤੋਂ ਵੀ ਵੱਡੀ ਦਿਵਾ ਦਿੱਤੀ। ਜਦੋਂ ਮੈਂ ਇਸ ਫਿਲਮ ਦੀ ਕਹਾਣੀ ਸੁਣੀ ਤਾਂ ਪਹਿਲਾਂ ਤਾਂ ਮੈਨੂੰ ਵਿਸ਼ਵਾਸ ਹੀ ਨਹੀਂ ਹੋਇਆ ਕਿ ਇਹ ਸੱਚ ਹੈ। ਫਿਰ ਮੈਂ ਸਰਚ ਕੀਤਾ ਇਸ ਬਾਰੇ ਤੇ ਜਾਣਕਾਰੀ ਲਈ। ਇਸ ਦੌਰਾਨ ਮੈਂ ਕਾਫ਼ੀ ਭਾਵੁਕ ਵੀ ਹੋਇਆ ਕਿਉਂਕਿ ਇਹ ਕਹਾਣੀ ਹੀ ਅਜਿਹੀ ਹੈ। ਇਹ ਮੇਰਾ ਅਨੁਭਵ ਰਿਹਾ ਤੇ ਮੈਨੂੰ ਤਾਂ ਇਹ ਵੀ ਸੀ ਜੇ ਇਹ ਮੇਰੀ ਆਖ਼ਰੀ ਫਿਲਮ ਵੀ ਹੋਵੇ ਤਾਂ ਮੇਰੇ ਪਰਿਵਾਰ ਵਾਲੇ ਤੇ ਬਾਕੀ ਸਭ ਨੂੰ ਇਹ ਖ਼ੁਸ਼ੀ ਹੋਵੇਗੀ ਕਿ ਮੈਂ ਇਸ ਫਿਲਮ ਦਾ ਹਿੱਸਾ ਹਾਂ।