ਮੈਂ ‘ਆਲੋਚਕਾਂ’ ਦੀ ਪਰਵਾਹ ਨਹੀਂ ਕਰਦੀ- ਸੋਹਾ ਅਲੀ ਖਾਨ
Thursday, May 01, 2025 - 05:14 PM (IST)

ਮੁੰਬਈ- ਫਿਲਮ ‘ਛੋਰੀ-2’ ’ਚ ਭੂਤਨੀ ਬਣੀ ਸੋਹਾ ਅਲੀ ਖਾਨ ਸੋਸ਼ਲ ਮੀਡੀਆ ’ਤੇ ਬੇਮਤਲਬ ਦੀ ਆਲੋਚਨਾ ਕਰਨ ਵਾਲੇ ਯਾਨੀ ਟ੍ਰੋਲਰਸ ਦੀ ਪਰਵਾਹ ਨਹੀਂ ਕਰਦੀ, ਜਿਸਦਾ ਖੁਲਾਸਾ ਉਸਨੇ ਆਪਣੇ ਇਕ ਹਾਲੀਆ ਇੰਟਰਵਿਊ ’ਚ ਕੀਤਾ।ਕੁਣਾਲ ਖੇਮੂ ਨਾਲ ਅੰਤਰਧਾਰਮਿਕ ਵਿਆਹ ਕਰਨ ਵਾਲੀ ਸੋਹਾ ਨੇ ਇੰਟਰਵਿਊ ’ਚ ਟ੍ਰੋਲਰਸ ਨੂੰ ਸੁਣਾਉਂਦੇ ਹੋਏ ਕਿਹਾ, ‘‘ਹੁਣ ਮੈਂ ਥੋੜੀ ਮੋਟੀ ਚਮੜੀ ਦੀ ਹੋ ਗਈ ਹਾਂ। ਇਸ ਨਾਲ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੁੰਦੀ, ਪਰ ਇਕ ਗੱਲ ਜੋ ਮੈਨੂੰ ਹੈਰਾਨ ਕਰਦੀ ਹੈ ਕਿ ਉਹ ਇਹ ਹੈ ਕਿ ਜਦੋਂ ਵੀ ਮੈਂ ਕੁਝ ਪੋਸਟ ਕਰਦੀ ਹਾਂ, ਤਾਂ ਲੋਕ ਮੇਰੇ ਧਰਮ ’ਤੇ ਟਿਪਣੀ ਕਰਨਾ ਸ਼ੁਰੂ ਕਰ ਦਿੰਦੇ ਹਨ ਕਿਉਂਕਿ ਮੈਂ ਇਕ ਹਿੰਦੂ ਪਰਿਵਾਰ ’ਚ ਵਿਆਹ ਕੀਤਾ, ਮੇਰੀ ਮਾਂ ਦਾ ਹਿੰਦੂ ਸਰਨੇਮ ਹੈ ਅਤੇ ਉਨ੍ਹਾਂ ਨੇ ਇਕ ਮੁਸਲਿਮ ਵਿਅਕਤੀ ਨਾਲ ਵਿਆਹ ਕੀਤਾ।’’ ਸੋਹਾ ਨੇ ਅੱਗੇ ਕਿਹਾ, ‘‘ਆਮਤੌਰ ’ਤੇ ਜੇਕਰ ਮੈਂ ਅਤੇ ਕੁਣਾਲ ਦੀਵਾਲੀ ’ਤੇ ਕੁਝ ਪੋਸਟ ਕਰਦੇ ਹਾਂ ਤਾਂ ਉਹ ਕਹਿੰਦੇ ਹਨ ਕਿ ਤੁਸੀਂ ਕਿੰਨੇ ਰੋਜ਼ੇ ਰੱਖੇ ਹਨ? ਜੇਕਰ ਮੈਂ ਹੋਲੀ ’ਤੇ ਪੋਸਟ ਕਰਦੀ ਹਾਂ ਤਾਂ ਕੁਮੈਂਟਸ ਆਉਂਦੇ ਹਨ ਕਿ ਤੁਸੀਂ ਕਿਸ ਤਰ੍ਹਾਂ ਦੇ ਮੁਸਲਮਾਨ ਹੋ?’’
ਇਸ ਗੱਲ ’ਤੇ ਹੁੰਦਾ ਹੈ ਦੁੱਖ
ਸੋਹਾ ਨੇ ਇਸ ਗੱਲ ’ਤੇ ਦੁੱਖ ਜਤਾਇਆ ਕਿ ਅੱਜ ਵੀ ਪੜ੍ਹੇ-ਲਿਖੇ ਪਰਿਵਾਰਾਂ ’ਚ ਪੁਰਾਣੇ ਜ਼ਮਾਨੇ ਦੇ ਵਿਚਾਰ ਕਾਇਮ ਹਨ। ਅੱਜ ਵੀ ਅਜਿਹੇ ਕਈ ਪਰਿਵਾਰ ਹਨ, ਜਿਥੇ ਬੇਟਾ ਪੈਦਾ ਹੋਣ ’ਤੇ ਹੀ ਫੈਮਿਲੀ ਨੂੰ ਕੰਪਲੀਟ ਮੰਨਿਆ ਜਾਂਦਾ ਹੈ। ਸੋਹਾ ਬੋਲੀ, ਅੱਜ ਵੀ ਖੁਸ਼ਹਾਲ ਪਰਿਵਾਰਾਂ ’ਚ ਸੁਰੱਖਿਅਤ ਪਰਿਵਾਰਾਂ ’ਚ ਇਹ ਆਸ ਬਣੀ ਰਹਿੰਦੀ ਹੈ ਕਿ ਜੇ ਬੇਟਾ ਨਾ ਹੋਵੇ ਤਾਂ ਅਜਿਹਾ ਲੱਗਦਾ ਹੈ ਕਿ ਤੁਸੀਂ ਅਧੂਰੇ ਹੋ। ਮੇਰੀ ਧੀ ਹੈ, ਮੈਂ ਬਹੁਤ ਖੁਸ਼ ਹਾਂ, ਮੈਂ ਆਲੇ-ਦੁਆਲੇ ਦੇ ਜ਼ਿਆਦਾਤਰ ਲੋਕ ਬਹੁਤ ਖੁਸ਼ ਹਨ। ਪਰ ਕਿਤੇ ਨਾ ਕਿਤੇ ਇਹ ਭਾਵਨਾ ਬਣੀ ਰਹਿੰਦੀ ਹੈ ਕਿ ਮੈਂ ਕਿਸੇ ਨੂੰ ਨਿਰਾਸ਼ ਕੀਤਾ ਹੈ।’’