ਬਹੁਤ ਖੁਸ਼ ਹਾਂ ਆਪਣੀ ਜ਼ਿੰਦਗੀ ਤੋਂ- ਜਾਨ੍ਹਵੀ ਕਪੂਰ
Sunday, Jul 28, 2024 - 10:46 AM (IST)
ਜਲੰਧਰ- ਸ਼੍ਰੀ ਦੇਵੀ ਅਤੇ ਬੋਨੀ ਕਪੂਰ ਦੀ ਵੱਡੀ ਬੇਟੀ ਜਾਨ੍ਹਵੀ ਕਪੂਰ ਆਪਣੇ ਅਭਿਨੇ ਦੇ ਨਾਲ-ਨਾਲ ਆਪਣੇ ਗਲੈਮਰਸ ਅਵਤਾਰ ਨੂੰ ਲੈ ਕੇ ਵੀ ਅਕਸਰ ਹੀ ਸੁਰਖੀਆਂ 'ਚ ਰਹਿੰਦੀ ਹੈ। ਠੀਕ-ਠਾਕ ਅਭਿਨੈ ਅਤੇ ਸੁੰਦਰਤਾ ਦੇ ਦਮ 'ਤੇ ਉਸ ਨੇ ਖੁਦ ਨੂੰ ਬਾਲੀਵੁੱਡ ਦੀ ਨਵੀਂ ਪੀੜ੍ਹੀ ਦੀ ਸਭ ਤੋਂ ਵੱਧ ਡਿਮਾਂਡ 'ਚ ਰਹਿਣ ਵਾਲੀਆਂ ਅਭਿਨੇਤਰੀਆਂ 'ਚ ਸ਼ਾਮਲ ਕਰ ਲਿਆ ਹੈ।ਉਸ ਦੀ ਪਿਛਲੀ ਫਿਲਮ 'ਮਿਸਟਰ ਐਂਡ ਮਿਸੇਜ਼ ਮਾਹੀ ਨੂੰ ਚੰਗਾ ਹੁੰਗਾਰਾ ਮਿਲਿਆ ਸੀ । ਹੁਣ ਉਹ ਫਿਲਮ 'ਉਲਝ' ਨੂੰ ਲੈ ਕੇ ਚਰਚਾ 'ਚ ਹੈ, ਜਿਸ ਵਿਚ ਉਹ ਇਕ ਇੰਡੀਅਨ ਫਾਰੇਨ ਸਰਵਿਸ (ਆਈ.ਐੱਫ.ਐੱਸ.) ਅਧਿਕਾਰੀ ਦਾ ਕਿਰਦਾਰ ਨਿਭਾਏਗੀ। ਫਿਲਮ ਦੀ ਕਹਾਣੀ ਦੇਸ਼ ਭਗਤੀ 'ਤੇ ਆਧਾਰਿਤ ਦੱਸੀ ਜਾ ਰਹੀ ਹੈ।ਉਥੇ ਹੀ ਉਹ ਆਪਣੀ ਪਰਸਨਲ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹਿੰਦੀ ਹੈ। ਸ਼ਿਖਰ ਪਹਾੜੀਆ ਨਾਲ ਉਸ ਦਾ ਨਾਂ ਜੁੜਦਾ ਰਿਹਾ ਹੈ। ਗਲੇ 'ਚ ਸ਼ਿਖਰ ਦੇ ਨਾਂ ਦਾ ਪੈਂਡੇਂਟ ਪਹਿਨਣ ਤੋਂ ਲੈ ਕੇ ਇਕੱਠੇ ਅੰਬਾਨੀ ਵੈਡਿੰਗ ਅਟੈਂਡ ਕਰਨ ਤੱਕ ਦੋਵੇਂ ਇਕ-ਦੂਜੇ ਦੇ ਪ੍ਰਤੀ ਆਪਣਾ ਪਿਆਰ ਦਿਖਾਉਣ ਤੋਂ ਕਦੇ ਪਿੱਛੇ ਨਹੀਂ ਹਟੇ।ਹਾਲ ਹੀ 'ਚ ਜਾਨ੍ਹਵੀ ਤੋਂ ਪੁੱਛਿਆ ਗਿਆ ਕਿ ਉਹ ਵਿਆਹ ਦੇ ਬੰਧਨ 'ਚ ਕਦੋਂ ਬੱਝ ਰਹੀ ਹੈ ਤਾਂ ਉਸ ਨੇ ਕਿਹਾ, "ਮੈਂ ਇਸ ਸਮੇਂ ਆਪਣੀ ਜ਼ਿੰਦਗੀ 'ਚ ਬਹੁਤ ਖੁਸ਼ ਹਾਂ। ਇਸ ਸਮੇਂ ਨਾ ਤਾਂ ਮੇਰੇ ਕੋਲ ਅਤੇ ਨਾ ਹੀ ਸ਼ਿਖਰ ਕੋਲ 'ਮਲਟੀਪਲੀਕੇਸ਼ਨ' ਦਾ ਕੋਈ ਟਾਈਮ ਹੈ।"
ਹਰ ਮਹੀਨੇ ਕਰ ਲੈਂਦੀ ਸੀ ਬ੍ਰੇਕਅਪ
ਜਾਨ੍ਹਵੀ ਨੇ ਦੱਸਿਆ ਕਿ ਉਹ ਹਰ ਮਹੀਨੇ ਆਪਣੇ ਬੁਆਏਫ੍ਰੈਂਡ ਨਾਲ ਬ੍ਰੇਕਅਪ ਕਰ ਲੈਂਦੀ ਸੀ।ਉਸ ਨੇ ਦੱਸਿਆ, “ਮੇਰੇ ਪੀਰੀਅਡਸ ਦੇ ਕੁਝ ਸਾਲਾਂ 'ਚ ਹਰ ਮਹੀਨੇ ਮੈਂ ਇਕ ਲੜਕੇ ਨਾਲ ਬੇਕਅਪ ਕਰ ਲੈਂਦੀ ਸੀ। ਪਹਿਲਾਂ ਦੋ ਜਾਂ ਤਿੰਨ ਮਹੀਨੇ ਤਾਂ ਉਹ ਸਦਮੇ 'ਚ ਰਹਿੰਦਾ, ਪਰ ਫਿਰ ਉਸ ਨੂੰ ਵੀ ਸਮਝ ਆ ਗਿਆ । ਬਾਅਦ 'ਚ ਉਹ ਕਹਿੰਦਾ ਸੀ- ਹਾਂ, ਠੀਕ ਹੈ।“ਦੋ ਦਿਨ ਬਾਅਦ ਮੈਂ ਰੋਂਦੇ ਹੋਏ ਅਤੇ ਸੌਰੀ ਕਹਿੰਦੇ ਹੋਏ ਉਸ ਕੋਲ ਵਾਪਸ ਜਾਂਦੀ ਸੀ। ਮੈਨੂੰ ਸਮਝ ਨਹੀਂ ਆਉਂਦਾ ਸੀ ਕਿ ਮੇਰਾ ਦਿਮਾਗ ਇਸ ਤਰ੍ਹਾਂ ਕਿਉਂ ਕੰਮ ਕਰ ਰਿਹਾ ਹੈ।”
ਸੋਸ਼ਲ ਮੀਡੀਆ 'ਤੇ ਤਾਰੀਫ ਕਰਾਉਣ ਲਈ ਪੈਸੇ ਦੇਣ 'ਤੇ ਜਾਨਵੀ ਨੇ ਕਿਹਾ- ਇਨਾ ਬਜਟ ਨਹੀਂ ਹੈ
ਜਾਨ੍ਹਵੀ ਨੇ ਹਾਲ ਹੀ 'ਚ ਮਜ਼ਾਕ ਵਿਚ ਕਿਹਾ ਕਿ ਜਦੋਂ ਵੀ ਸ਼ੋਸ਼ਲ ਮੀਡੀਆ 'ਤੇ ਉਸ ਦੀ ਤਾਰੀਫ ਕੀਤੀ ਜਾਂਦੀ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਉਸ ਦਾ ਪੀ.ਆਰ. ਕੰਮ ਕਰ ਰਿਹਾ ਹੈ। ਹਾਲਾਂਕਿ, ਉਸ ਨੇ ਇਨ੍ਹਾਂ ਸਾਰੇ ਦਾਅਵਿਆਂ ਦਾ ਖੰਡਨ ਕੀਤਾ ਹੈ।ਇਕ ਇੰਟਰਵਿਊ 'ਚ ਜਦੋਂ ਉਸ ਨੂੰ ਪੁੱਛਿਆ ਗਿਆ ਕਿ ਇਕ ਅਭਿਨੇਤਰੀ ਦੇ ਤੌਰ 'ਤੇ ਉਹ ਕਿਵੇਂ ਅੱਗੇ ਵਧੀ ਹੈ ਤਾਂ ਜਾਨਵੀ ਨੇ ਕਿਹਾ ਕਿ ਉਹ ਆਪਣੇ ਅਭਿਨੈ 'ਤੇ ਕਮੈਂਟ ਨਹੀਂ ਕਰ ਸਕਦੀ ਅਤੇ ਇਹ ਲੋਕਾਂ 'ਤੇ ਨਿਰਭਰ ਕਰਦਾ ਹੈ ਕਿ ਉਹਕੀ ਜੱਜ ਕਰਨ। ਉਸ ਨੇ ਕਿਹਾ, "ਮੈਂ ਖੁਦ ਬਾਰੇ ਕਿਵੇਂ ਕੁਝ ਕਹਿ ਸਕਦੀ ਹਾਂ। ਮੈਂ ਬਹੁਤ ਕਾਨਫੀਡੈਂਟ ਹੋ ਗਈ ਹਾਂ, ਬਹੁਤ ਚੰਗੀ ਪਰਫਾਰਮੈਂਸ ਦੇ ਰਹੀ ਹਾਂ ? ਮੈਂ ਖੁਦ ਅਜਿਹਾ ਨਹੀਂ ਕਹਿ ਸਕਦੀ ਨਾ।"ਆਪਣੇ ਪੀ.ਆਰ. ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਅਟਕਲਾਂ ਬਾਰੇ ਗੱਲ ਕਰਦੇ ਹੋਏ, ਜਾਨ੍ਹਵੀ ਨੇ ਕਿਹਾ, “ਸੋਸ਼ਲ ਮੀਡੀਆ 'ਤੇ ਗਲਤੀ ਨਾਲ ਕੋਈ ਵੀ 'ਤਾਰੀਫ ਕਰ ਦਿੰਦਾ ਹੈ 'ਤਾਂ ਕੁਝ ਲੋਕ ਬੋਲਦੇ ਹਨ ਕਿ ਇਹ ਤਾਂ ਇਸ ਦਾ ਪੀ.ਆਰ. ਹੋਵੇਗਾ। ਮੈਂ ਬੋਲਦੀ ਹਾਂ- ਨਹੀਂ ਇੰਨਾ ਬਜਟ ਨਹੀਂ ਹੈ ਕਿ ਮੈਂ ਲੋਕਾਂ ਤੋਂ ਤਾਰੀਫ ਕਰਾਵਾਂ।
ਸ਼ਿਕਾਰ ਹੋਈ ਸੀ ਫੂਡ ਪੁਆਇਜ਼ਨਿੰਗ ਦੀ
ਜਾਨਵੀ ਬੀਤੇ ਦਿਨੀਂ ਹਸਪਤਾਲ 'ਚ ਭਰਤੀ ਰਹੀ। ਦਰਅਸਲ ਉਸ ਨੂੰ ਫੂਡ ਪੁਆਇਜ਼ਨਿੰਗ ਹੋ ਗਈ ਸੀ ਅਤੇ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਸੀ ਕਿ ਉਸ ਨੂੰ ਕਾਹਲੀ 'ਚ ਹਸਪਤਾਲ ਲਿਜਾਣਾ ਪਿਆ ਸੀ। ਜਾਨ੍ਹਵੀ ਆਪਣੀ ਸਿਹਤ ਨੂੰ ਲੈ ਕੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਖੂਬ ਕਸਰਤ ਵੀ ਕਰਦੀ ਹੈ। ਸਿਹਤ ਖਰਾਬ 'ਤੇ ਉਸ ਨੇ ਕਿਹਾ, "ਮੈਂ ਅੱਧੇ ਦਿਨ ਲਈ ਚੇਨਈ ਗਈ ਸੀ । ਮੈਨੂੰ ਲੱਗਦਾ ਹੈ ਕਿ ਮੈਂ ਏਅਰਪੋਰਟ 'ਤੇ ਕੁਝ ਗਲਤ ਖਾ ਲਿਆ ਜਾਂ ਕੀ ਹੋਇਆ, ਮੈਨੂੰ ਨਹੀਂ ਪਤਾ।"ਪਹਿਲਾਂ ਉਸ ਨੂੰ ਲੱਗਾ ਕਿ ਸ਼ਾਇਦ ਉਸ ਦੇ ਪੇਟ 'ਚ ਇਨਫੈਕਸ਼ਨ ਹੋ ਗਿਆ ਹੈ, ਪਰ ਅਜਿਹਾ ਨਹੀਂ ਸੀ।
ਫੂਡ ਪੁਆਇਜ਼ਨਿੰਗ ਨਾਲ ਜੂਝਣ ਦੇ ਦਰਦਨਾਕ ਪਲਾਂ ਨੂੰ ਯਾਦ ਕਰਦੇ ਹੋਏ ਜਾਨ੍ਹਵੀ ਕਹਿੰਦੀ ਹੈ ਕਿ ਜਦੋਂ ਉਸ ਨੇ ਸ ਨੇ ਬਲੱਡ ਟੈਸਟ ਟਕਰਵਾਇਆ ਤਾਂ ਪਤਾ ਲੱਗਾ ਕਿ ਉਸ ਦੇ ਪੇਟ 'ਚ ਇਨਫੈਕਸ਼ਨ ਨਹੀਂ, ਸਗੋਂ ਗੱਲ ਕੁਝ ਹੋਰ ਹੀ ਹੈ। ਉਸ ਦੇ ਬਲੱਡ ਟੈਸਟ 'ਚ ਸਭ ਗੜਬੜ ਸੀ। ਉਸ ਨੇ ਕਿਹਾ, "ਜਦੋਂ ਮੇਰਾ ਪੇਟ ਦਰਦ ਠੀਕ ਹੋਇਆ, ਤਾਂ ਬਾਡੀ 'ਚ ਦਰ ਅਤੇ ਫਿਰ ਕਮਜ਼ੋਰੀ ਲੱਗਣ ਲੱਗੀ। ਬੀਮਾਰੀ ਨਾਲ ਜੂਝਦੇ ਹੋਏ ਅਜਿ ਲੱਗ ਰਿਹਾ ਸੀ ਕਿ ਸਰੀਰ ਪੈਰਾਲਾਈਜ਼ ਹੋ ਗਿਆ ਹੈ। ਮੈਂ ਆਪ ਆਪ ਬਾਥਰੂਮ ਵੀ ਨਹੀਂ ਜਾ ਪਾ ਰਹੀ ਸੀ ।"