ਮਹਾਰਾਜ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹਾਂ : ਜੁਨੈਦ ਖ਼ਾਨ

Saturday, Jul 27, 2024 - 01:33 PM (IST)

ਮਹਾਰਾਜ ਦੀ ਸਫ਼ਲਤਾ ਤੋਂ ਬਹੁਤ ਖੁਸ਼ ਹਾਂ : ਜੁਨੈਦ ਖ਼ਾਨ

ਮੁੰਬਈ (ਬਿਊਰੋ) - ਅਦਾਕਾਰ ਜੁਨੈਦ ਖ਼ਾਨ ਆਪਣੀ ਪਹਿਲੀ ਫਿਲਮ ਦੀ ਸਫ਼ਲਤਾ ਦਾ ਆਨੰਦ ਮਾਣ ਰਹੇ ਹਨ, ਜੋ ਨੈੱਟਫਲਿਕਸ ’ਤੇ 5ਵੇਂ ਹਫਤੇ ਵਿਚ ਵੀ ਦੁਨੀਆ ਭਰ ਦੇ ਦਰਸ਼ਕਾਂ ਨੂੰ ਆਕਰਸ਼ਿਤ ਕਰ ਰਹੀ ਹੈ। ਫ਼ਿਲਮ ਦੀ ਲਗਾਤਾਰ ਵੱਧਦੀ ਪ੍ਰਸਿੱਧੀ ਦਾ ਜਸ਼ਨ ਮਨਾਉਂਦਿਆਂ ਸਿਧਾਰਥ ਪੀ. ਮਲਹੋਤਰਾ ਨੇ ਇੰਸਟਾਗ੍ਰਾਮ ’ਤੇ ਇਕ ਵੀਡੀਓ ਸ਼ੇਅਰ ਕੀਤੀ। ਵੀਡੀਓ ’ਚ ਬਾਰੀਕੀ ਨਾਲ ਸ਼ਿਲਪਕਾਰੀ ਅਤੇ ਸਮਰਪਣ ਦਾ ਪ੍ਰਦਰਸ਼ਨ ਕੀਤਾ ਗਿਆ ਹੈ, ਜਿਸ ਨੇ ‘ਮਹਾਰਾਜ’ ਨੂੰ ਇਕ ਪਿਆਰਾ ਸਿਨੇਮਾ ਅਨੁਭਵ ਬਣਾਇਆ ਹੈ। 

ਇਹ ਖ਼ਬਰ ਵੀ ਪੜ੍ਹੋ - ਪ੍ਰਸਿੱਧ ਖ਼ੂਬਸੂਰਤ ਬਾਲਾ ਨੂੰ ਮੌਤ ਨੇ ਇੰਝ ਪਾਇਆ ਘੇਰਾ, ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ

ਜੁਨੈਦ ਨੇ ਹਾਲ ਹੀ ’ਚ ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦੇ ਹੋਏ ਕਿਹਾ, “ਮੈਂ ਮਹਾਰਾਜ ਦੀ ਬੇਮਿਸਾਲ ਸਫਲਤਾ ਅਤੇ ਗਲੋਬਲ ਚਾਰਟ ’ਤੇ ਇਸ ਦੀ ਯਾਤਰਾ ਤੋਂ ਰੋਮਾਂਚਿਤ ਹਾਂ। ਮੈਂ ਭਵਿੱਖ ਲਈ ਉਤਸ਼ਾਹਿਤ ਹਾਂ ਅਤੇ ਦੁਨੀਆ ਭਰ ਦੇ ਸਾਰੇ ਪ੍ਰਸ਼ੰਸਕਾਂ ਦਾ ਬਹੁਤ ਸ਼ੁਕਰਗੁਜ਼ਾਰ ਕਰਦਾ ਹਾਂ, ਜਿਨ੍ਹਾਂ ਨੇ ਫ਼ਿਲਮ ਨੂੰ ਪਿਆਰ ਕੀਤਾ ਹੈ।’’ ਡਾਇਰੈਕਟਰ ਸਿਧਾਰਥ ਪੀ. ਮਲਹੋਤਰਾ ਨੇ ਵੀ ਇੰਡੀਆ ਅਤੇ ਇੰਟਰਨੈਸ਼ਨਲ ਦਰਸ਼ਕਾਂ ਵੱਲੋਂ ‘ਮਹਾਰਾਜ’ ਨੂੰ ਦਿੱਤੇ ਜਾ ਰਹੇ ਅਥਾਹ ਪਿਆਰ ਲਈ ਉਨ੍ਹਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

 


author

sunita

Content Editor

Related News