ਪਠਾਨਕੋਟ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਨਾਕੇ ਦੌਰਾਨ 3 ਬਦਮਾਸ਼ ਗ੍ਰਿਫ਼ਤਾਰ

Thursday, Jun 19, 2025 - 06:31 PM (IST)

ਪਠਾਨਕੋਟ ਪੁਲਸ ਨੂੰ ਮਿਲੀ ਵੱਡੀ ਸਫ਼ਲਤਾ, ਨਾਕੇ ਦੌਰਾਨ 3 ਬਦਮਾਸ਼ ਗ੍ਰਿਫ਼ਤਾਰ

ਪਠਾਨਕੋਟ (ਕੰਵਲ)- ਸੂਬੇ 'ਚੋਂ ਨਸ਼ੇ  ਨੂੰ ਖ਼ਤਮ ਕਰਨ ਲਈ ਸੂਬਾ ਸਰਕਾਰ ਅਤੇ ਪੰਜਾਬ ਪੁਲਸ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਪੰਜਾਬ 'ਚ ਵੱਗ ਰਹੇ ਨਸ਼ੇ ਦੇ ਛੇਵੇਂ ਦਰਿਆ ਨੂੰ ਠੱਲ੍ਹ ਪਾਈ ਜਾ ਸਕੇ। ਇਸੇ ਦੇ ਚਲਦੇ ਥਾਣਾ ਨੰਗਲਪੁਰ ਪੁਲਸ ਦੇ ਹੱਥ ਵੱਡੀ ਕਾਮਯਾਬੀ ਲੱਗੀ ਜਿੱਥੇ ਪੁਲਸ ਵੱਲੋਂ ਤਿੰਨ ਬਦਮਾਸ਼ਾਂ ਨੂੰ ਇੱਕ ਗੱਡੀ, ਇੱਕ ਪਿਸਤੌਲ, ਇੱਕ ਜਿੰਦਾ ਕਾਰਤੂਸ, 51.17 ਗ੍ਰਾਮ ਹੈਰੋਇਨ ਅਤੇ 65 ਹਜ਼ਾਰ ਰੁਪਏ ਦੇ ਕਰੀਬ ਦੀ ਡਰੱਗ ਮਨੀ ਨਾਲ ਕਾਬੂ ਕੀਤਾ ਗਿਆ ਹੈ।

ਇਹ ਵੀ ਪੜ੍ਹੋ-ਵਿਆਹ ਦਾ ਝਾਂਸਾ ਦੇ ਕੁੜੀ ਨੂੰ ਕੀਤਾ ਅਗਵਾ, ਫਿਰ ਚੂੜਾ ਪਹਿਨਾ ਕੇ ਕੀਤਾ...

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਪਠਾਨਕੋਟ ਦਾ ਨਾਮੀ ਬਦਮਾਸ਼ ਜਿਸਦੇ ਪਿੱਛੇ ਪੁਲਸ ਲੰਮੇ ਸਮੇਂ ਤੋਂ ਲੱਗੀ ਹੋਈ ਸੀ, ਉਸ ਨੂੰ ਫੜਨ ਲਈ ਪੁਲਸ ਵੱਲੋਂ ਪਲੈਨ ਤਿਆਰ ਕੀਤਾ ਗਿਆ ਹੈ ਅਤੇ ਉਸ ਨੂੰ ਕਾਮਯਾਬ ਬਣਾਉਂਦੇ ਲਈ ਸੀਆਈਏ ਸਟਾਫ ਅਤੇ ਨੰਗਲਪੁਰ ਥਾਣੇ ਦੀ ਪੁਲਸ ਦੇ ਐੱਸਐੱਚਓ ਦਵਿੰਦਰ ਕਾਸ਼ਨੀ ਵੱਲੋਂ ਸਾਂਝੇ ਤੌਰ 'ਤੇ ਕੰਮ ਕਰ ਇਨ੍ਹਾਂ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ-ਪੰਜਾਬ: ਗੁਰਦਾਸਪੁਰ ਦੇ ਮੁੰਡੇ ਦੀ ਹੁਸ਼ਿਆਰਪੁਰ ਤੋਂ ਅਜਿਹੀ ਹਾਲਤ 'ਚ ਮਿਲੀ ਲਾਸ਼, ਖ਼ਬਰ ਜਾਣ ਖੜ੍ਹੇ ਹੋ ਜਾਣਗੇ ਰੌਂਗਟੇ

ਉਨ੍ਹਾਂ ਦੱਸਿਆ ਕਿ ਮੀਰਥਲ ਵਿਖੇ ਪੁਲਸ ਵੱਲੋਂ ਨਾਕਾ ਲਗਾਇਆ ਗਿਆ ਸੀ ਅਤੇ ਇਸ ਦੌਰਾਨ ਜਦ ਇੱਕ ਗੱਡੀ ਨੂੰ ਚੈੱਕ ਕੀਤਾ ਗਿਆ ਤਾਂ ਇਹ ਨਾਮੀ ਬਦਮਾਸ਼ ਉਸ ਵਿੱਚ ਬੈਠਾ ਹੋਇਆ ਸੀ ਅਤੇ ਇਸ ਦੀ ਨਿਸ਼ਾਨਦੇਹੀ 'ਤੇ ਪੁਲਸ ਵੱਲੋਂ ਦੋ ਹੋਰ ਨਾਮੀ ਬਦਮਾਸ਼ਾਂ ਨੂੰ ਗ੍ਰਿਫਤਾਰ ਕਰਨ 'ਚ ਕਾਮਯਾਬੀ ਹਾਸਲ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਇਨ੍ਹਾਂ ਬਦਮਾਸ਼ਾਂ ਤੋਂ ਕਾਫੀ ਰਿਕਵਰੀ ਵੀ ਹੋਈ ਹੈ ਅਤੇ ਪੁਲਸ ਵੱਲੋਂ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ ।

ਇਹ ਵੀ ਪੜ੍ਹੋ-ਪੰਜਾਬੀਓ ਪਹਿਲਾਂ ਹੀ ਕਰ ਲਓ ਤਿਆਰੀ, 2 ਦਿਨ ਬਿਜਲੀ ਸਪਲਾਈ ਰਹੇਗੀ ਬੰਦ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News