ਪੇਸ਼ੇ ਦੇ ਤੌਰ ’ਤੇ ਮੈਂ ਕਲਾਕਾਰ ਹਾਂ ਪਰ ਦਿਲ ਤੋਂ ਮੈਂ ਕਿਸਾਨ ਹਾਂ : ਨਵਾਜ਼ੂਦੀਨ ਸਿੱਦੀਕੀ

09/05/2021 2:48:39 PM

ਮੁੰਬਈ: ਬਾਲੀਵੁੱਡ ਦੇ ਦਿੱਗਜ ਅਦਾਕਾਰ ਨਵਾਜ਼ੂਦੀਨ ਸਿੱਦੀਕੀ ਇਨ੍ਹਾਂ ਦਿਨਾਂ ’ਚ ਆਪਣੇ ਹੋਮ ਟਾਊਨ ਬੁਢਾਨਾ ’ਚ ਹਨ। ਪੂਰੇ ਦੇਸ਼ ’ਚ ਲੱਗੇ ਤਾਲਾਬੰਦੀ ਤੋਂ ਬਾਅਦ ਉਹ ਆਪਣਾ ਜ਼ਿਆਦਾ ਤੋਂ ਜ਼ਿਆਦਾ ਸਮਾਂ ਬੁਢਾਨਾ ’ਚ ਬਤੀਤ ਕਰਦੇ ਹਨ। ਉੱਥੇ ਹੀ ਹੁਣ ਨਵਾਜ਼ੂਦੀਨ ਸਿੱਦੀਕੀ ਨੇ ਕਿਹਾ ਹੈ ਕਿ ਉਨ੍ਹਾਂ ਨੇ ਆਪਣਾ ਸਾਰਾ ਕੰਮ ਘਰ ਤੋਂ ਕਰਨਾ ਹੀ ਸ਼ੁਰੂ ਕਰ ਦਿੱਤਾ ਹੈ। ਦਿੱਗਜ ਅਦਾਕਾਰ ਨੇ ਅੰਗਰੇਜੀ ਵੈੱਬਸਾਈਟ ਸਪਾਟਬੁਆਏ ਨਾਲ ਗੱਲਬਾਤ ਕੀਤੀ।
ਇਸ ਦੌਰਾਨ ਨਵਾਜ਼ੂਦੀਨ ਸਿੱਦੀਕੀ ਨੇ ਆਪਣੇ ਫਿਲਮੀ ਕਰੀਅਰ ਤੋਂ ਇਲਾਵਾ ਬੁਢਾਨਾ ’ਚ ਬੀਤ ਰਹੇ ਸਮੇਂ ਨੂੰ ਲੈ ਕੇ ਵੀ ਲੰਬੀ ਗੱਲ ਕੀਤੀ। ਆਪਣੇ ਹੋਮ ਟਾਊਨ ’ਚ ਜ਼ਿਆਦਾ ਸਮਾਂ ਬਿਤਾਉਣ ਨੂੰ ਲੈ ਕੇ ਨਵਾਜ਼ੂਦੀਨ ਨੇ ਕਿਹਾ, ‘ਤਾਲਾਬੰਦੀ ਤੋਂ ਬਾਅਦ ਮੈਂ ਆਪਣਾ ਸਮਾਂ ਬੁਢਾਨਾ ’ਚ ਬਿਤਾ ਰਿਹਾ ਹਾਂ। ਮੁੰਬਈ ’ਚ ਕੰਮ ਠੱਪ ਹੋ ਗਿਆ ਹੈ ਤਾਂ ਮੈਂ ਘਰ ਆ ਗਿਆ। ਇਸ ਤੋਂ ਬਾਅਦ ਮੈਂ ਆਪਣਾ ਕੁਝ ਸਮਾਂ ਮਾਂ ਦੇ ਨਾਲ ਗੁਜ਼ਾਰਦਾ ਹਾਂ ਅਤੇ ਫਿਰ ਵਾਪਸ ਚੱਲਾ ਜਾਂਦਾ ਹਾਂ।
ਉਨ੍ਹਾਂ ਅੱਗੇ ਕਿਹਾ, ‘ਪਰ ਜਦੋਂ ਮੁੰਬਈ ’ਚ ਕੋਈ ਕੰਮ ਨਹੀਂ ਹੁੰਦਾ ਤਾਂ ਮੈਂ ਇੱਥੇ ਰੁੱਕ ਜਾਂਦਾ ਹਾਂ। ਦੇਖਦੇ ਹੀ ਦੇਖਦੇ ਇਕ ਸਾਲ ਨਿਕਲ ਗਿਆ ਅਤੇ ਮੈਨੂੰ ਅਹਿਸਾਸ ਹੋਇਆ ਕਿ ਮੈਂ ਹੋਮ ਟਾਊਨ ’ਚ ਕਿੰਨਾ ਖ਼ੁਸ਼ ਰਹਿੰਦਾ ਹਾਂ।’ ਅਦਾਕਾਰ ਆਪਣੇ ਹੋਮ ਟਾਊਨ ’ਚ ਰਹਿ ਕੇ ਖੇਤੀ ਵੀ ਕਰਦੇ ਰਹਿੰਦੇ ਹਨ। ਅਜਿਹੇ ’ਚ ਉਨ੍ਹਾਂ ਨੇ ਇਕ ਕਲਾਕਾਰ ਅਤੇ ਕਿਸਾਨ ਦੱਸਣ ਦੇ ਫਰਕ ਨੂੰ ਦੱਸਦੇ ਹੋਏ ਕਿਹਾ, ‘ਪੇਸ਼ੇ ਦੇ ਤੌਰ ’ਤੇ ਮੈਂ ਕਲਾਕਾਰ ਹਾਂ ਪਰ ਦਿਲ ਤੋਂ ਮੈਂ ਕਿਸਾਨ ਹਾਂ।’
ਅਦਾਕਾਰ ਨੇ ਕਿਹਾ, ‘ਮੈਨੂੰ ਜ਼ਮੀਨ ਨਾਲ ਜੁੜੇ ਰਹਿਣਾ ਕਾਫੀ ਪਸੰਦ ਹੈ। ਮੈਨੂੰ ਖੁਸ਼ੀ ਹੁੰਦੀ ਹੈ ਜਦੋਂ ਮੈਂ ਜ਼ਮੀਨ ’ਤੇ ਕੰਮ ਕਰਦਾ ਹਾਂ। ਜਦੋਂ ਮੈਂ ਬੁਢਾਨਾ ’ਚ ਹੁੰਦਾ ਹਾਂ ਤਾਂ ਮੈਂ ਆਪਣੇ ਖੇਤ ’ਚ ਹੀ ਸੌਂਦਾ ਹਾਂ। ਖੇਤੀ ਕਰਨ ’ਚ ਮੈਨੂੰ ਬਹੁਤ ਖੁਸ਼ੀ ਮਿਲਦੀ ਹੈ। ਇਹ ਮੇਰੇ ਲਈ ਵੀ ਕਲਾਕਾਰ ਹੋਣਾ ਉਨਾਂ ਹੀ ਮਹੱਤਵਪੂਰਨ ਹੈ। ਮੈਂ ਹਾਲ ਹੀ ’ਚ ਕੁਝ ਦਿਲਚਸਪ ਪ੍ਰਾਜੈਕਟ ਸਾਈਨ ਕੀਤੇ ਹਨ।’
 


Aarti dhillon

Content Editor

Related News