ਹੰਗਾਮਾ OTT ਦੀ ‘ਲੈਟਸ ਪਲੇਅ ਬਲਾਈਂਡ’ ਹੈ ਇਕ ਜਾਨਲੇਵਾ ਖੇਡ
Thursday, Aug 14, 2025 - 02:46 PM (IST)

ਐਂਟਰਟੇਨਮੈਂਟ ਡੈਸਕ- ਹੰਗਾਮਾ ਓ.ਟੀ.ਟੀ. ਨੇ ਨਵਾਂ ਓਰਿਜਨਲ ਸੀਰੀਜ਼ ‘ਲੈਟਸ ਪਲੇਅ ਬਲਾਈਂਡ’ ਲਾਂਚ ਕੀਤਾ। ਇਹ ਪਰਤਦਾਰ ਸਾਈਕੋਲਾਜਿਕਲ ਥ੍ਰਿਲਰ ਇੱਛਾਵਾਂ, ਧੋਖੇ ਅਤੇ ਸਰਵਾਈਵਲ ਦੀ ਕਹਾਣੀ ਕਹਿੰਦੀ ਹੈ, ਜਿਸ ਨੂੰ ਯੁਕਤੀ ਕਪੂਰ, ਅਕਸ਼ਿਤ ਸੁਖੀਜਾ, ਡੌਲੀ ਚਾਵਲਾ, ਕੰਗਨਾ ਸ਼ਰਮਾ, ਐਮੀ ਐਲਾ ਅਤੇ ਰਿਭੁ ਮਹਿਰਾ ਜਿਹੇ ਪ੍ਰਤਿਭਾਸ਼ਾਲੀ ਕਲਾਕਾਰਾਂ ਨੇ ਸਜੀਵ ਕੀਤਾ ਹੈ।
ਹੰਗਾਮਾ ਡਿਜੀਟਲ ਮੀਡੀਆ ਦੇ ਸੀ.ਈ.ਓ. ਸਿਧਾਰਥ ਰਾਏ ਨੇ ਕਿਹਾ ਕਿ ਦਰਸ਼ਕ ਅਜਿਹੀਆਂ ਕਹਾਣੀਆਂ ਚਾਹੁੰਦੇ ਹਨ ਜੋ ਉਨ੍ਹਾਂ ਨੂੰ ਹੈਰਾਨ ਕਰਨ, ਮਨੋਰੰਜਨ ਦੇਣ ਅਤੇ ਉਨ੍ਹਾਂ ਨਾਲ ਜੁੜਣ। ‘ਲੈਟਸ ਪਲੇਅ ਬਲਾਈਂਡ’ ਅਜਿਹੀ ਹੀ ਹੈ।