ਹੁਮਾ ਕੁਰੈਸ਼ੀ ਨੇ ਗੀਤ ‘ਸ਼ਿਕਾਇਤ’ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ (ਵੀਡੀਓ)

Thursday, Mar 03, 2022 - 11:10 AM (IST)

ਹੁਮਾ ਕੁਰੈਸ਼ੀ ਨੇ ਗੀਤ ‘ਸ਼ਿਕਾਇਤ’ ਨਾਲ ਦਰਸ਼ਕਾਂ ਨੂੰ ਕੀਤਾ ਹੈਰਾਨ (ਵੀਡੀਓ)

ਮੁੰਬਈ (ਬਿਊਰੋ)– ਹੁਮਾ ਕੁਰੈਸ਼ੀ ਨੇ ਫ਼ਿਲਮ ‘ਗੰਗੂਬਾਈ ਕਾਠੀਆਵਾੜੀ’ ਦੇ ਗਾਣੇ ‘ਸ਼ਿਕਾਇਤ’ ਨਾਲ ਦਰਸ਼ਕਾਂ ਨੂੰ ਸਰਪ੍ਰਾਈਜ਼ ਕਰ ਦਿੱਤਾ ਹੈ। ‘ਗੰਗੂਬਾਈ ਕਾਠੀਆਵਾੜੀ’ ਬਾਕਸ ਆਫਿਸ ’ਤੇ ਧਮਾਕਾ ਕਰਦੀ ਨਜ਼ਰ ਆ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ : ਡਰੱਗਜ਼ ਕੇਸ ’ਚ ਸ਼ਾਹਰੁਖ ਖ਼ਾਨ ਦੇ ਪੁੱਤਰ ਆਰੀਅਨ ਖ਼ਾਨ ਨੂੰ ਮਿਲੀ ਕਲੀਨ ਚਿੱਟ

ਉਥੇ ਹੀ ਨਿਰਮਾਤਾਵਾਂ ਨੇ ਅੱਜ ਇਕ ਨਵਾਂ ਗੀਤ ਜਾਰੀ ਕੀਤਾ ਹੈ, ਜਿਸ ’ਚ ਪ੍ਰਤਿਭਾਸ਼ਾਲੀ ਹੁਮਾ ਕੁਰੈਸ਼ੀ ਆਪਣੀਆਂ ਅਦਾਵਾਂ ਨਾਲ ਦਰਸ਼ਕਾਂ ਨੂੰ ਜਖ਼ਮੀ ਕਰਦੀ ਨਜ਼ਰ ਆ ਰਹੀ ਹੈ। ਸੰਜੇ ਲੀਲਾ ਭੰਸਾਲੀ ਵਲੋਂ ਨਿਰਦੇਸ਼ਿਤ ਇਸ ਫ਼ਿਲਮ ’ਚ ਹੁਮਾ ਦਾ ਇਹ ਇਕ ਵਿਸ਼ੇਸ਼ ਗੀਤ ਹੈ।

ਜਿਨ੍ਹਾਂ ਲੋਕਾਂ ਨੇ ਫ਼ਿਲਮ ਨੂੰ ਵੱਡੇ ਪਰਦੇ ’ਤੇ ਦੇਖਿਆ ਹੈ, ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ’ਤੇ ਹੁਮਾ ਦੇ ਖ਼ੂਬਸੂਰਤ ਪ੍ਰਦਰਸ਼ਨ ਲਈ ਉਨ੍ਹਾਂ ਦੀ ਤਾਰੀਫ਼ ਕਰਦਿਆਂ ਉਸ ਨੂੰ ਇਕ ‘ਸਰਪ੍ਰਾਈਜ਼ ਪੈਕੇਜ’ ਦੱਸਿਆ ਹੈ। ਇਹ ਸੁੰਦਰ ਕੱਵਾਲੀ ਗੀਤ ‘ਸ਼ਿਕਾਇਤ’ ਗੰਗੂਬਾਈ ਦੇ ਜੀਵਨ ਦੇ ਇਕ ਮਹੱਤਵਪੂਰਨ ਹਿੱਸੇ ਨੂੰ ਦਰਸਾਉਂਦਾ ਹੈ।

ਇਸ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਵੀ ਸੰਜੇ ਲੀਲਾ ਭੰਸਾਲੀ ਦੀ ‘ਰਾਮ ਲੀਲਾ’ ’ਚ ਇਕ ਵਿਸ਼ੇਸ਼ ਗੀਤ ਨੂੰ ਅਭਿਨੀਤ ਕੀਤਾ  ਸੀ। ਹੁਮਾ ਨੇ ਕਿਹਾ ਕਿ ਇਹ ਮੇਰੇ ਲਈ ਖ਼ਾਸ ਗਾਣਾ ਹੈ, ਸੰਜੇ ਲੀਲਾ ਭੰਸਾਲੀ ਦੇ ਨਾਲ ਕੰਮ ਕਰਨਾ ਹਮੇਸ਼ਾ ਤੋਂ ਇਕ ਸੁਫ਼ਨਾ ਰਿਹਾ ਹੈ।

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News