ਰਿਤਿਕ ਨੂੰ ਏਅਰਪੋਰਟ ’ਤੇ ਪ੍ਰੇਮਿਕਾ ਸਬਾ ਨਾਲ ਕੀਤਾ ਗਿਆ ਸਪਾਟ, ਇਕ-ਦੂਸਰੇ ਦਾ ਹੱਥ ਫੜ੍ਹ ਕੇ ਨਜ਼ਰ ਆਈ ਜੋੜੀ
Sunday, Jul 24, 2022 - 12:17 PM (IST)
ਮੁੰਬਈ: ਰਿਤਿਕ ਰੋਸ਼ਨ ਅਤੇ ਸਬਾ ਆਜ਼ਾਦ ਦੀ ਜੋੜੀ ਕਾਫ਼ੀ ਖ਼ੂਬਸੂਰਤ ਹੈ ਅਤੇ ਦੋਵੇਂ ਇਨ੍ਹੀਂ ਦਿਨੀਂ ਸੁਰਖੀਆਂ ’ਚ ਹਨ। ਇਹ ਜੋੜਾ ਲੰਬੇ ਸਮੇਂ ਤੋਂ ਇਕ-ਦੂਜੇ ਨੂੰ ਡੇਟ ਕਰ ਰਿਹਾ ਹੈ। ਜੋੜੇ ਨੂੰ ਅਕਸਰ ਇਕ-ਦੂਸਰੇ ਨਾਲ ਸਮਾਂ ਬਿਤਾਉਂਦੇ ਦੇਖਿਆ ਜਾਂਦਾ ਹੈ। ਹਾਲ ਹੀ ’ਚ ਦੋਵੇਂ ਇਕੱਠੇ ਛੁੱਟੀਆਂ ਮਨਾਉਣ ਗਏ ਸਨ। ਹਾਲਾਂਕਿ ਇਹ ਜੋੜਾ ਬੀਤੀ ਰਾਤ ਮੁੰਬਈ ਪਰਤਿਆ। ਦੋਵੇਂ ਏਅਰਪੋਰਟ ਇਕ-ਦੂਸਰੇ ਦਾ ਹੱਥ ਫੜ੍ਹ ਕੇ ਨਜ਼ਰ ਆ ਰਹੇ ਹਨ। ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।
ਇਹ ਵੀ ਪੜ੍ਹੋ : ਰਾਮ ਚਰਨ ਦੀ ਪਤਨੀ ਦੇ ਜਨਮਦਿਨ ਦੀਆਂ ਤਸਵੀਰਾਂ ਆਈਆਂ ਸਾਹਮਣੇ, ਉਪਾਸਨਾ ਨੇ ਪਤੀ ਨਾਲ ਕੱਟਿਆ ਕੇਕ
ਲੁੱਕ ਦੀ ਗੱਲ ਕਰੀਏ ਤਾਂ ਸਬਾ ਵਾਈਟ ਕ੍ਰੋਪ ਟੌਪ ਨਾਲ ਟਰਾਊਜ਼ਰ ’ਚ ਨਜ਼ਰ ਆ ਰਹੀ ਹੈ। ਜਦਕਿ ਰਿਤਿਕ ਬਲੈਕ ਟੀ-ਸ਼ਰਟ ਅਤੇ ਬਰਾਊਨ ਪੈਂਟ ਨਾਲ ਗ੍ਰੇ ਹੁੱਡੀ ’ਚ ਨਜ਼ਰ ਆ ਰਹੇ ਹਨ। ਦੋਵੇਂ ਇਸ ਦੌਰਾਨ ਬੇਹੱਦ ਸ਼ਾਨਦਾਰ ਲੱਗ ਰਹੇ ਹਨ। ਇਨ੍ਹਾਂ ਦੀ ਜੋੜੀ ਬੇਹੱਦ ਪਿਆਰੀ ਲੱਗ ਰਹੀ ਹੈ।
ਰਿਤਿਕ ਦੇ ਫ਼ਿਲਮੀ ਕਰੀਅਰ ਦੀ ਗੱਲ ਕਰੀਏ ਤਾਂ ਰਿਤਿਕ ਕੋਲ ਕਈ ਦਿਲਚਸਪ ਫ਼ਿਲਮਾਂ ਹਨ। ਅਦਾਕਾਰ ਵਿਕਰਮ ਵੇਧਾ ’ਚ ਪਹਿਲੀ ਵਾਰ ਸੈਫ਼ ਅਲੀ ਖ਼ਾਨ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਇਹ ਫ਼ਿਲਮ ਤਾਮਿਲ ਥ੍ਰਿਲਰ ਵਿਕਰਮ ਵੇਧਾ ਦੀ ਬਾਲੀਵੁੱਡ ਰੀਮੇਕ ਹੈ ਜਿਸ ’ਚ ਆਰ ਮਾਧਵਨ ਅਤੇ ਵਿਜੇ ਸੇਤੂਪਤੀ ਵੀ ਹਨ। ਇਹ ਫ਼ਿਲਮ ਇਸ ਸਾਲ 30 ਸਤੰਬਰ ਨੂੰ ਰਿਲੀਜ਼ ਹੋਵੇਗੀ।
ਇਹ ਵੀ ਪੜ੍ਹੋ : ਅਜੇ ਦੇਵਗਨ ਨੂੰ ਬੈਸਟ ਅਦਾਕਾਰ ਦਾ ਐਵਾਰਡ ਮਿਲਣ ’ਤੇ ਕਾਜੋਲ ਨੇ ਕੀਤੀ ਪੋਸਟ ਸਾਂਝੀ ,ਕਿਹਾ- ‘ਇਹ ਮਾਣ ਵਾਲਾ...’
ਇਸ ਤੋਂ ਇਲਾਵਾ ਉਹ ਅਗਲੇ ਸਾਲ 28 ਸਤੰਬਰ ਨੂੰ ਸਿਧਾਰਥ ਆਨੰਦ ਦੀ ਫ਼ਿਲਮ ਫ਼ਾਈਟਰ ’ਚ ਦੀਪਿਕਾ ਪਾਦੁਕੋਣ ਅਤੇ ਅਨਿਲ ਕਪੂਰ ਨਾਲ ਸਕ੍ਰੀਨ ਸਾਂਝੀ ਕਰਦੇ ਨਜ਼ਰ ਆਉਣਗੇ। ਜੋ ਅਗਲੇ ਸਾਲ 28 ਸਤੰਬਰ ਨੂੰ ਸਕ੍ਰੀਨ ’ਤੇ ਆਵੇਗੀ। ਇਸ ਦੇ ਨਾਲ ਸਬਾ ਆਜ਼ਾਦ ਮਿਨੀਮਮ ’ਚ ਨਜ਼ਰ ਆਵੇਗੀ।