ਕੀ ‘ਕੇ. ਜੀ. ਐੱਫ. 3’ ’ਚ ਹੋਣਗੇ ਰਿਤਿਕ ਰੌਸ਼ਨ, ਮੇਕਰਜ਼ ਨੇ ਕੀਤਾ ਖ਼ੁਲਾਸਾ

Saturday, May 28, 2022 - 05:25 PM (IST)

ਕੀ ‘ਕੇ. ਜੀ. ਐੱਫ. 3’ ’ਚ ਹੋਣਗੇ ਰਿਤਿਕ ਰੌਸ਼ਨ, ਮੇਕਰਜ਼ ਨੇ ਕੀਤਾ ਖ਼ੁਲਾਸਾ

ਮੁੰਬਈ (ਬਿਊਰੋ)– ਯਸ਼ ਸਟਾਰਰ ‘ਕੇ. ਜੀ. ਐੱਫ. 2’ ਅੰਤਰਰਾਸ਼ਟਰੀ ਪੱਧਰ ’ਤੇ ਕਾਫੀ ਸਫਲ ਰਹੀ ਹੈ। ਬਾਕਸ ਆਫਿਸ ਦੇ ਸਾਰੇ ਰਿਕਾਰਡ ਇਸ ਫ਼ਿਲਮ ਨੇ ਤੋੜ ਦਿੱਤੇ ਹਨ। ਫ਼ਿਲਮ ਨੇ 46 ਦਿਨਾਂ ’ਚ 1230 ਕਰੋੜ ਰੁਪਏ ਕਮਾਏ ਹਨ।

ਯਸ਼ ਉਰਫ ਰੌਕੀ ਭਾਈ ਦੀ ਅਲਟੀਮੇਟ ਫੈਨ ਫਾਲੋਇੰਗ ਹੈ। ਸਿਨੇਮਾਘਰਾਂ ’ਚ ਅੱਜ ਵੀ ਇਹ ਫ਼ਿਲਮ ਸਫਲਤਾ ਨਾਲ ਚੱਲ ਰਹੀ ਹੈ। ਪ੍ਰਸ਼ੰਸਕ ਹੁਣ ਤੋਂ ਹੀ ਇਸ ਦੇ ਤੀਜੇ ਭਾਗ ਦੀ ਆਸ ਲਗਾ ਕੇ ਬੈਠ ਚੁੱਕੇ ਹਨ। ‘ਕੇ. ਜੀ. ਐੱਫ.’ ਦੇ ਮੇਕਰਜ਼ ਨੇ ਵੀ ਕੁਝ ਦਿਨ ਪਹਿਲਾਂ ਐਲਾਨ ਕਰ ਦਿੱਤਾ ਸੀ ਕਿ ਇਸ ਦਾ ਤੀਜਾ ਭਾਗ ਆਵੇਗਾ।

ਅਫਵਾਹਾਂ ਦੀ ਮੰਨੀਏ ਤਾਂ ਰਿਤਿਕ ਰੌਸ਼ਨ ਇਸ ਫ਼ਿਲਮ ਦਾ ਵੱਡਾ ਚਿਹਰਾ ਹੋ ਸਕਦੇ ਹਨ। ਉਨ੍ਹਾਂ ਨੂੰ ਫ਼ਿਲਮ ਲਈ ਅਪ੍ਰੋਚ ਕੀਤਾ ਗਿਆ ਹੈ। ਹੁਣ ‘ਕੇ. ਜੀ. ਐੱਫ.’ ਦੇ ਮੇਕਰਜ਼ ਨੇ ਇਸ ’ਤੇ ਚੁੱਪੀ ਤੋੜਦਿਆਂ ਅਪਡੇਟ ਦਿੱਤੀ ਹੈ।

ਇਹ ਖ਼ਬਰ ਵੀ ਪੜ੍ਹੋ : ਇਹ ਕੀ! ਕੰਗਨਾ ਰਣੌਤ ਦੀ ਫ਼ਿਲਮ ‘ਧਾਕੜ’ ਦੀਆਂ ਦੇਸ਼ ਭਰ ’ਚ ਵਿਕੀਆਂ ਸਿਰਫ 20 ਟਿਕਟਾਂ, ਕਮਾਏ 4420 ਰੁਪਏ

ਹੋਮਬੇਲ ਫ਼ਿਲਮ ਦੇ ਕੋ-ਫਾਊਂਡਰ ਵਿਜੇ ਨੇ ਰਿਤਿਕ ਰੌਸ਼ਨ ਤੇ ਫ਼ਿਲਮ ਦੇ ਅਗਲੇ ਭਾਗ ਬਾਰੇ ਗੱਲਬਾਤ ਦੌਰਾਨ ਕਿਹਾ, ‘‘ਕੇ. ਜੀ. ਐੱਫ. 3’ ਇਸ ਸਾਲ ਤਾਂ ਨਹੀਂ ਆ ਰਹੀ ਹੈ। ਸਾਡੇ ਕੋਲ ਕੁਝ ਪਲਾਨਜ਼ ਹਨ। ਪ੍ਰਸ਼ਾਂਥ ਨੀਲ ਇਸ ਸਮੇਂ ‘ਸਲਾਰ’ ’ਚ ਰੁੱਝੇ ਹਨ। ਉਥੇ ਯਸ਼ ਵੀ ਆਪਣੀ ਅਗਲੀ ਫ਼ਿਲਮ ਦਾ ਐਲਾਨ ਕਰਨ ਵਾਲਾ ਹੈ। ਅਸੀਂ ਇੰਤਜ਼ਾਰ ਕਰ ਰਹੇ ਹਾਂ, ਸਾਰਿਆਂ ਦੇ ਇਕੱਠੇ ਆਉਣ ਦਾ ਤੇ ‘ਕੇ. ਜੀ. ਐੱਫ. 3’ ’ਤੇ ਕੰਮ ਕਰਨ ਦਾ ਵੀ। ਹੁਣ ਲਈ ਤਾਂ ਸਾਡੇ ਕੋਲ ਫਿਕਸ ਡੇਟਸ ਨਹੀਂ ਹਨ। ਜਦੋਂ ਤੀਜੇ ਭਾਗ ਦਾ ਕੁਝ ਕੰਮ ਸ਼ੁਰੂ ਹੋਵੇਗਾ ਤਾਂ ਦੱਸਿਆ ਜਾਵੇਗਾ।’’

ਵਿਜੇ ਨੇ ਕਿਹਾ, ‘‘ਜਦੋਂ ਅਸੀਂ ਡੇਟਸ ਫਾਈਨਲ ਕਰ ਲਵਾਂਗੇ, ਉਦੋਂ ਜਾ ਕੇ ਅਸੀਂ ਸਟਾਰਕਾਸਟ ਬਾਰੇ ਵੀ ਸੋਚਾਂਗੇ। ਬਾਕੀ ਦੀ ਕਾਸਟ ਵੀ ਉਦੋਂ ਅਸੀਂ ਫਾਈਨਲ ਕਰਾਂਗੇ। ਇਸ ਦੇ ਨਾਲ ਹੀ ਇਹ ਵੀ ਦੇਖਿਆ ਜਾਵੇ ਕਿ ਫ਼ਿਲਮ ਲਈ ਕਿਸ ਦੇ ਕੋਲ ਕਦੋਂ ਸਮੇਂ ਹੈ। ਸਭ ਕੁਝ ਕੰਮ ਸ਼ੁਰੂ ਕਰਨ ’ਤੇ ਨਿਰਭਰ ਕਰਦਾ ਹੈ।’’

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News