ਰਿਤਿਕ ਰੋਸ਼ਨ ਨੇ ਸਭ ਦੇ ਸਾਹਮਣੇ ਪਿਤਾ ਨੂੰ ਕਿਹਾ ''ਸਾਲਾ ਖੜੂਸ''
Thursday, Jan 21, 2016 - 11:57 AM (IST)
ਮੁੰਬਈ : ਖ਼ਬਰ ਹੈ ਕਿ ਬਾਲੀਵੁੱਡ ਅਦਾਕਾਰ ਰਿਤਿਕ ਰੋਸ਼ਨ ਨੇ ਆਪਣੇ ਪਿਤਾ ਫਿਲਮਕਾਰ ਰਾਕੇਸ਼ ਰੋਸ਼ਨ ਨੂੰ ''ਸਾਲਾ ਖੜੂਸ'' ਕਿਹਾ ਹੈ। ਜ਼ਿਕਰਯੋਗ ਹੈ ਕਿ ਰਾਕੇਸ਼ ਰੋਸ਼ਨ ਕਾਫੀ ਸਖਤ ਨਿਰਦੇਸ਼ਕ ਹਨ ਅਤੇ ਰਿਤਿਕ ਆਪਣੇ ਪਿਤਾ ਨਾਲ ਚਾਰ ਫਿਲਮਾਂ ''ਚ ਕੰਮ ਕਰ ਚੁੱਕੇ ਹਨ। ਹਾਲਾਂਕਿ ਇਸ ਤੋਂ ਪਹਿਲਾਂ ਬਾਲੀਵੁੱਡ ਨਿਰਮਾਤਾ ਰਾਜ ਕੁਮਾਰ ਹਿਰਾਨੀ ਨੇ ਵਿਧੂ ਵਿਨੋਦ ਚੋਪੜਾ ਨੂੰ ਅਤੇ ਅਦਾਕਾਰ ਆਰ. ਮਾਧਵਨ ਨੇ ਕਮਲ ਹਾਸਨ ਨੂੰ ''ਸਾਲਾ ਖੜੂਸ'' ਦੱਸਿਆ ਸੀ।
ਅਸਲ ''ਚ ਹਿਰਾਨੀ ਦੀ ਆਉਣ ਵਾਲੀ ਫਿਲਮ ਦਾ ਟਾਈਟਲ ਹੈ ''ਸਾਲਾ ਖੜੂਸ''। ਫਿਲਮ ''ਚ ਆਰ. ਮਾਧਵਨ ''ਬਾਕਸਿੰਗ ਕੋਚ'' ਅਤੇ ਰਿਤਿਕਾ ਸਿੰਘ ਇਕ ''ਬਾਕਸਰ'' ਦੇ ਕਿਰਦਾਰ ''ਚ ਨਜ਼ਰ ਆਵੇਗੀ। ਫਿਲਮ ਦੀ ਕਹਾਣੀ ਵੀ ਇਨ੍ਹਾਂ ਦੋਹਾਂ ਦੁਆਲੇ ਘੁੰਮਦੀ ਨਜ਼ਰ ਆਵੇਗੀ। ਇਸ ''ਚ ਇਹ ਦੇਖਣ ਨੂੰ ਮਿਲੇਗਾ ਕਿ ਕਿਵੇਂ ਉਸਤਾਦ ਇਕ ਵਿਅਕਤੀ ''ਚੋਂ ਲੁਕੀ ਹੋਈ ਪ੍ਰਤਿਭਾ ਨੂੰ ਬਾਹਰ ਕੱਢਦਾ ਹੈ।
ਹਿਰਾਨੀ ਨੇ ਦੱਸਿਆ ਕਿ ਉਨ੍ਹਾਂ ਦੀ ਜ਼ਿੰਦਗੀ ''ਚ ''ਸਾਲਾ ਖੜੂਸ'' ਭਾਵ ਉਸਤਾਦ ਦੀ ਭੂਮਿਕਾ ਵਿਧੂ ਵਿਨੋਦ ਚੋਪੜਾ ਨੇ ਨਿਭਾਈ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਕ ਤਸਵੀਰ ਵੀ ਟਵਿਟਰ ''ਤੇ ਸਾਂਝੀ ਕੀਤੀ, ਜਿਸ ''ਚ ਉਹ ਵਿਧੂ ਵਿਨੋਦ ਨਾਲ ਖੜ੍ਹੇ ਹਨ। ਤਸਵੀਰ ਦੀ ਕੈਪਸ਼ਨ ''ਚ ਲਿਖਿਆ, ''ਇਹ ਹੈ ਮੇਰਾ ਸਾਲਾ ਖੜੂਸ''। ਇਸ ਤੋਂ ਬਾਅਦ ਆਰ. ਮਾਧਵਨ ਨੇ ਕਮਲ ਹਾਸਨ ਨੂੰ ਆਪਣਾ ਉਸਤਾਦ ਦੱਸਿਆ।
ਹੁਣ ਰਿਤਿਕ ਰੋਸ਼ਨ ਨੇ ਆਪਣੇ ਪਿਤਾ ਨੂੰ ''ਸਾਲਾ ਖੜੂਸ'' ਕਹਿ ਦਿੱਤਾ ਹੈ, ਜਿਨ੍ਹਾਂ ਨੇ ਰਿਤਿਕ ਦੀ ਪ੍ਰਤਿਭਾ ਨੂੰ ਨਿਖਾਰਿਆ ਅਤੇ ਇਸ ਮੁਕਾਮ ਤੱਕ ਪਹੁੰਚਣ ''ਚ ਸਹਿਯੋਗ ਦਿੱਤਾ। ਜ਼ਿਕਰਯੋਗ ਹੈ ਕਿ ਅਦਾਕਾਰ ਰਿਤਿਕ ਨੂੰ ਬਾਲੀਵੁੱਡ ''ਚ ਫਿਲਮ ''ਕਹੋ ਨਾ ਪਿਆਰ ਹੈ'' ਨਾਲ ਰਾਕੇਸ਼ ਰੋਸ਼ਨ ਨੇ ਹੀ ਲਾਂਚ ਕੀਤਾ ਸੀ, ਜੋ ਸੁਪਰਹਿੱਟ ਸਿੱਧ ਹੋਈ ਅਤੇ ਰਿਤਿਕ ਰਾਤੋ-ਰਾਤ ਸਟਾਰ ਬਣ ਗਏ।
