ਪ੍ਰਾਈਮ ਟਾਈਮ ਨਾਲ ਦਰਸ਼ਕਾਂ ਦੇ ਫਿਰ ਤੋਂ ਜੁੜਨ ਦੀ ਉਮੀਦ : ਏਕਤਾ ਕਪੂਰ
Thursday, Mar 03, 2016 - 09:27 AM (IST)

ਮੁੰਬਈ : ਟੀ. ਵੀ. ਦੀ ਮਸ਼ਹੂਰ ਨਿਰਮਾਤਾ ਏਕਤਾ ਕਪੂਰ ਦੇ ਸੀਰੀਅਲਾਂ ਨੇ ਇਕ ਸਮੇਂ ਵਿਚ ਭਾਰਤੀ ਟੈਲੀਵਿਜ਼ਨ ''ਤੇ ਰਾਜ ਕੀਤਾ ਹੈ ਅਤੇ ਇਸ ਸੰਬੰਧ ਵਿਚ ਉਸਦਾ ਕਹਿਣਾ ਹੈ ਕਿ ਉਹ ਚਾਹੁੰਦੀ ਹੈ ਕਿ ਰਾਤ ਨੂੰ ਦਸ ਵਜੇ ਦੌਰਾਨ ਦਰਸ਼ਕ ਫਿਰ ਤੋਂ ਸਾਡੇ ਸੀਰੀਅਲਾਂ ਨਾਲ ਜੁੜਨ। ਰਾਤ ਨੂੰ 10 ਤੋਂ ਲੈ ਕੇ 11 ਵਜੇ ਦਰਮਿਆਨ ਆਉਣ ਵਾਲੇ ''ਕਿਉਂਕਿ ਸਾਸ ਵੀ ਕਭੀ ਬਹੂ ਥੀ'' ਅਤੇ ''ਕਹਾਨੀ ਘਰ ਘਰ ਕੀ'' ਵਰਗੀ ਸੀਰੀਅਲਾਂ ਤੋਂ ਨਾਂ ਖੱਟਣ ਵਾਲੀ ਏਕਤਾ ਨੇ ਕਿਹਾ ਕਿ ਰਾਤ 10 ਵਜੇ ਦੇ ਸਮੇਂ ਨੂੰ ਨਨ ਪ੍ਰਾਈਮ ਟਾਈਮ ਮੰਨਿਆ ਜਾਂਦਾ ਹੈ ਅਤੇ ਇਸੇ ਕਾਰਨ ਛੋਟੇ ਸ਼ਹਿਰਾਂ ਵਿਚ ਸਾਡੇ ਦਰਸ਼ਕਾਂ ਦੀ ਗਿਣਤੀ ਵੱਧ ਰਹੀ ਹੈ ਜਿਥੇ ਰਾਤ 10 ਵਜੇ ਟੀ. ਵੀ. ਬੰਦ ਕਰ ਦਿੱਤਾ ਜਾਂਦਾ ਸੀ।
ਜਾਣਕਾਰੀ ਅਨੁਸਾਰ ਨਿਰਮਾਤਾ ਏਕਤਾ ਕਪੂਰ ਦੇ ਸੀਰੀਅਲਜ਼ ''ਨਾਗਿਨ'', ''ਯੇ ਹੈਂ ਮੁਹੱਬਤੇ'', ''ਕਲਸ਼'', ''ਮੇਰੀ ਆਸ਼ਿਕੀ ਤੁਮ ਸੇ ਹੀ'', ''ਯੇ ਕਹਾਂ ਆ ਗਏ ਹਮ'', ''ਜੋਧਾ-ਅਕਬਰ'' ਨੇ ਲੋਕਾਂ ਦੇ ਦਿਲਾਂ ਨੂੰ ਜਿੱਤਿਆ ਹੈ। ਇਨ੍ਹਾਂ ਸੀਰੀਅਲਜ਼ ਨੇ ਲੋਕਾਂ ਦਾ ਖੂਬ ਮਨੋਰੰਜਨ ਕੀਤਾ ਹੈ ਅਤੇ ਹੁਣੇ ਵੀ ਕਰ ਰਿਹਾ ਹੈ।