18 ਮਹੀਨੇ ਘਰ ’ਚ ਬੰਦ ਰਹੇ ਸਨ ਹਨੀ ਸਿੰਘ, ਸਫ਼ਲਤਾ ਦੇ ਮੁਕਾਮ ’ਤੇ ਪਹੁੰਚ ਸਿਹਤ ਨੇ ਦੇ ਦਿੱਤਾ ਸੀ ਧੋਖਾ

Monday, Mar 15, 2021 - 01:42 PM (IST)

18 ਮਹੀਨੇ ਘਰ ’ਚ ਬੰਦ ਰਹੇ ਸਨ ਹਨੀ ਸਿੰਘ, ਸਫ਼ਲਤਾ ਦੇ ਮੁਕਾਮ ’ਤੇ ਪਹੁੰਚ ਸਿਹਤ ਨੇ ਦੇ ਦਿੱਤਾ ਸੀ ਧੋਖਾ

ਮੁੰਬਈ (ਬਿਊਰੋ)– ਗਾਇਕ, ਰੈਪਰ ਹਨੀ ਸਿੰਘ ਅੱਜ ਆਪਣਾ ਜਨਮਦਿਨ ਮਨਾ ਰਹੇ ਹਨ। ਹਨੀ ਸਿੰਘ ਆਪਣੇ ਗੀਤਾਂ ਦੇ ਨਾਲ-ਨਾਲ ਆਪਣੀ ਨਿੱਜੀ ਜ਼ਿੰਦਗੀ ਕਾਰਨ ਵੀ ਚਰਚਾ ’ਚ ਰਹਿੰਦੇ ਹਨ। ਹਨੀ ਸਿੰਘ ਦਾ ਅਸਲੀ ਨਾਂ ਹਿਰਦੇਸ਼ ਸਿੰਘ ਹੈ।

PunjabKesari

ਹਨੀ ਸਿੰਘ ਐਲਬਮਜ਼ ਲਈ ਸਾਲ 2005-06 ਤੋਂ ਗੀਤ ਗਾ ਰਹੇ ਹਨ। ਹਿੰਦੀ ਫ਼ਿਲਮਾਂ ’ਚ ਉਨ੍ਹਾਂ ਦੇ ਗੀਤਾਂ ਦੀ ਸ਼ੁਰੂਆਤ ਸਾਲ 2012 ਤੋਂ ਹੋਈ ਸੀ। ਸਭ ਤੋਂ ਪਹਿਲਾਂ ਫ਼ਿਲਮ ‘ਕਾਕਟੇਲ’ ’ਚ ਹਨੀ ਸਿੰਘ ਨੇ ‘ਮੈਂ ਸ਼ਰਾਬੀ’ ਗੀਤ ਗਾਇਆ ਸੀ।

PunjabKesari

‘ਕਾਕਟੇਲ’ ਫ਼ਿਲਮ ਦਾ ਇਕ ਹੋਰ ਗੀਤ ‘ਅੰਗਰੇਜ਼ੀ ਬੀਟ’ ਬੇਹੱਦ ਹਿੱਟ ਹੋਇਆ ਸੀ। ਇਸ ਗੀਤ ਨੂੰ ਵੀ ਹਨੀ ਸਿੰਘ ਨੇ ਗਾਇਆ ਸੀ। ਇਸ ਤੋਂ ਬਾਅਦ ‘ਸੰਨ ਆਫ ਸਰਦਾਰ’ ’ਚ ਹਨੀ ਸਿੰਘ ਨੇ ‘ਰਾਣੀ ਤੂੰ ਮੈਂ ਰਾਜਾ’ ਗੀਤ ਗਾਇਆ ਸੀ, ਜੋ ਕਾਫੀ ਪ੍ਰਸਿੱਧ ਹੋਇਆ ਸੀ।

PunjabKesari

ਹਨੀ ਸਿੰਘ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਹਨੀ ਨੇ ਸ਼ਾਲਿਨੀ ਤਲਵਾਰ ਨਾਲ ਵਿਆਹ ਕਰਵਾਇਆ ਹੈ। ਸ਼ਾਲਿਨੀ ਤੇ ਹਨੀ ਇਕੋ ਕਲਾਸ ’ਚ ਪੜ੍ਹਦੇ ਸਨ। ਹਨੀ ਸਿੰਘ ਸ਼ਾਲਿਨੀ ਨੂੰ ਦੇਖਦੇ ਹੀ ਉਸ ਨੂੰ ਪਸੰਦ ਕਰਨ ਲੱਗੇ ਸਨ ਤੇ ਕਈ ਸਾਲ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਸਭ ਤੋਂ ਲੁਕੋ ਕੇ ਰੱਖਿਆ।

PunjabKesari

ਹਨੀ ਸਿੰਘ ਪੜ੍ਹਾਈ ਲਈ ਇੰਗਲੈਂਡ ਚਲੇ ਗਏ। ਇਸ ਦੌਰਾਨ ਵੀ ਦੋਵੇਂ ਰਿਲੇਸ਼ਨਸ਼ਿਪ ’ਚ ਰਹੇ। ਇਸ ਤੋਂ ਬਾਅਦ ਦੋਵਾਂ ਨੇ ਆਪਣੇ ਪਰਿਵਾਰਾਂ ਨੂੰ ਆਪਣੇ ਰਿਸ਼ਤੇ ਬਾਰੇ ਦੱਸਿਆ ਤੇ ਦੋਵੇਂ ਵਿਆਹ ਦੇ ਬੰਧਨ ’ਚ ਬੱਝ ਗਏ।

PunjabKesari

ਹਨੀ ਸਿੰਘ ਇਕ ਸਮਾਂ ਡਿਪ੍ਰੈਸ਼ਨ ’ਚ ਚਲੇ ਗਏ ਸਨ। ਉਨ੍ਹਾਂ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਉਹ ਬਾਏਪੋਲਰ ਡਿਸਆਰਡਰ ਦਾ ਸ਼ਿਕਾਰ ਰਹੇ ਸਨ। ਸ਼ਾਹਰੁਖ ਖ਼ਾਨ ਤੇ ਦੀਪਿਕਾ ਪਾਦੁਕੋਣ ਨੇ ਇਸ ਦੌਰਾਨ ਹਨੀ ਦੀ ਬਹੁਤ ਮਦਦ ਕੀਤੀ ਸੀ।

ਹਨੀ ਸਿੰਘ ਨੇ ਦੱਸਿਆ ਕਿ 18 ਮਹੀਨੇ ਮੇਰੀ ਜ਼ਿੰਦਗੀ ਦੇ ਸਭ ਤੋਂ ਖਰਾਬ ਰਹੇ ਸਨ। ਉਨ੍ਹਾਂ ਕਿਹਾ ਕਿ ਮੇਰੇ ਬਾਰੇ ਖ਼ਬਰਾਂ ਆਈਆਂ ਕਿ ਮੈਂ ਰਿਹੈਬ ’ਚ ਹਾਂ ਪਰ ਉਸ ਦੌਰਾਨ ਮੈਂ ਨੋਇਡਾ ’ਚ ਆਪਣੇ ਘਰ ’ਚ ਸੀ।

ਨੋਟ– ਹਨੀ ਸਿੰਘ ਦੇ ਜਨਮਦਿਨ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ? ਕੁਮੈਂਟ ਕਰਕੇ ਜ਼ਰੂਰ ਦੱਸੋ।


author

Rahul Singh

Content Editor

Related News