ਲੰਡਨ ’ਚ ਵਧਦੇ ਅਪਰਾਧਾਂ ਤੋਂ ਡਰੇ ਹਾਲੀਵੁੱਡ ਸਟਾਰ ਟੌਮ ਕਰੂਜ਼, ਛੱਡਿਆ 47 ਮਿਲੀਅਨ ਡਾਲਰ ਦਾ ਆਲੀਸ਼ਾਨ ਅਪਾਰਟਮੈਂਟ

Tuesday, Feb 03, 2026 - 10:01 AM (IST)

ਲੰਡਨ ’ਚ ਵਧਦੇ ਅਪਰਾਧਾਂ ਤੋਂ ਡਰੇ ਹਾਲੀਵੁੱਡ ਸਟਾਰ ਟੌਮ ਕਰੂਜ਼, ਛੱਡਿਆ 47 ਮਿਲੀਅਨ ਡਾਲਰ ਦਾ ਆਲੀਸ਼ਾਨ ਅਪਾਰਟਮੈਂਟ

ਮਨੋਰੰਜਨ ਡੈਸਕ - 'ਟੌਪ ਗਨ' ਫੇਮ ਮਸ਼ਹੂਰ ਹਾਲੀਵੁੱਡ ਅਦਾਕਾਰ ਟੌਮ ਕਰੂਜ਼ ਵੱਲੋਂ ਲੰਡਨ 'ਚ ਆਪਣਾ ਕਰੋੜਾਂ ਦੀ ਕੀਮਤ ਦਾ ਆਲੀਸ਼ਾਨ ਅਪਾਰਟਮੈਂਟ ਹਮੇਸ਼ਾ ਲਈ ਛੱਡਣ ਦੀ ਖ਼ਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਅਦਾਕਾਰ ਨੇ ਇਹ ਫੈਸਲਾ ਸ਼ਹਿਰ 'ਚ ਵਧ ਰਹੇ ਅਪਰਾਧ ਅਤੇ ਅਸੁਰੱਖਿਆ ਦੇ ਡਰ ਕਾਰਨ ਲਿਆ ਹੈ।

ਰੋਲੇਕਸ ਸਟੋਰ ’ਚ ਲੁੱਟ ਤੋਂ ਬਾਅਦ ਲਿਆ ਫੈਸਲਾ
ਸੂਤਰਾਂ ਅਨੁਸਾਰ, ਟੌਮ ਕਰੂਜ਼ ਲੰਡਨ ਦੇ ਨਾਈਟਸਬ੍ਰਿਜ (Knightsbridge) ਇਲਾਕੇ 'ਚ ਸਥਿਤ ਇਕ ਬੇਹੱਦ ਮਹਿੰਗੇ ਅਪਾਰਟਮੈਂਟ 'ਚ ਰਹਿ ਰਹੇ ਸਨ, ਜਿਸ ਦੀ ਕੀਮਤ 47 ਮਿਲੀਅਨ ਡਾਲਰ ਦੱਸੀ ਜਾ ਰਹੀ ਹੈ। ਹਾਲ ਹੀ 'ਚ ਉਨ੍ਹਾਂ ਦੇ ਘਰ ਦੇ ਨੇੜੇ ਸਥਿਤ ਇਕ ਰੋਲੇਕਸ ਸਟੋਰ 'ਚ ਇਕ ਹਥਿਆਰਬੰਦ ਗਿਰੋਹ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਘਟਨਾ ਤੋਂ ਬਾਅਦ ਅਦਾਕਾਰ ਇੰਨੇ ਸਹਿਮ ਗਏ ਕਿ ਉਨ੍ਹਾਂ ਨੇ ਇਸ ਇਲਾਕੇ ਨੂੰ ਅਸੁਰੱਖਿਅਤ ਮੰਨਦਿਆਂ ਅਪਾਰਟਮੈਂਟ ਛੱਡਣ ਦਾ ਮਨ ਬਣਾ ਲਿਆ।

ਮੇਅਰ ਸਾਦਿਕ ਖਾਨ ਦੇ ਕਾਰਜਕਾਲ ’ਤੇ ਉੱਠੇ ਸਵਾਲ
ਰਿਪੋਰਟਾਂ 'ਚ ਇਹ ਵੀ ਕਿਹਾ ਗਿਆ ਹੈ ਕਿ ਲੰਡਨ ਦੇ ਮੇਅਰ ਸਾਦਿਕ ਖਾਨ ਦੇ ਕਾਰਜਕਾਲ ਦੌਰਾਨ ਸ਼ਹਿਰ 'ਚ ਅਪਰਾਧ ਦੀ ਇਕ ਲਹਿਰ ਦੇਖਣ ਨੂੰ ਮਿਲੀ ਹੈ। ਸੁਰੱਖਿਆ ਦੇ ਮਾੜੇ ਪ੍ਰਬੰਧਾਂ ਅਤੇ ਲਗਾਤਾਰ ਹੋ ਰਹੀਆਂ ਅਪਰਾਧਿਕ ਘਟਨਾਵਾਂ ਕਾਰਨ ਹੁਣ ਸਿਰਫ਼ ਆਮ ਲੋਕ ਹੀ ਨਹੀਂ, ਸਗੋਂ ਵੱਡੀਆਂ ਹਸਤੀਆਂ ਵੀ ਲੰਡਨ 'ਚ ਰਹਿਣ ਤੋਂ ਕਤਰਾ ਰਹੀਆਂ ਹਨ। ਟੌਮ ਕਰੂਜ਼ ਦੇ ਇਸ ਫੈਸਲੇ ਨੇ ਸ਼ਹਿਰ ਦੀ ਸੁਰੱਖਿਆ ਵਿਵਸਥਾ ’ਤੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਫਿਲਹਾਲ ਇਹ ਸਪੱਸ਼ਟ ਨਹੀਂ ਹੋਇਆ ਹੈ ਕਿ ਅਦਾਕਾਰ ਹੁਣ ਆਪਣਾ ਨਵਾਂ ਟਿਕਾਣਾ ਕਿੱਥੇ ਬਣਾਉਣਗੇ।


author

Sunaina

Content Editor

Related News