ਦਿਲਜੀਤ ਦੋਸਾਂਝ ''ਚ ਕੈਨੇਡਾ ''ਚ ਹੋਇਆ ਵਿਰੋਧ, ਸ਼ੋਅ ਤੋਂ ਪਹਿਲਾਂ ਵੱਖਵਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ

Friday, Apr 24, 2026 - 10:55 AM (IST)

ਦਿਲਜੀਤ ਦੋਸਾਂਝ ''ਚ ਕੈਨੇਡਾ ''ਚ ਹੋਇਆ ਵਿਰੋਧ, ਸ਼ੋਅ ਤੋਂ ਪਹਿਲਾਂ ਵੱਖਵਾਦੀ ਸੰਗਠਨਾਂ ਵੱਲੋਂ ਪ੍ਰਦਰਸ਼ਨ

ਐਟਰਟੇਨਮੈਂਟ ਡੈਸਕ : ਪੰਜਾਬੀ ਗਾਇਕ ਦਲਜੀਤ ਦੋਸਾਂਝ ਵਲੋਂ ਕਾਫੀਂ ਦੇਸ਼ਾਂ ਵਿੱਚ ਆਪਣੇ ਸ਼ੋਅ ਲਗਾਏ ਜਾ ਰਹੇ ਹਨ । ਦਿਲਜੀਤ ਦੇ ਕੈਨੇਡਾ ਦੇ ਵੈਨਕੁਵਰ ਸ਼ਹਿਰ ਵਿੱਚ ਸ਼ੋਅ ਨੂੰ ਲੈ ਕੇ ਇਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ । ਬੀਤੀ ਕੱਲ੍ਹ ਦਿਲਜੀਤ ਦਾ ਵੈਨਕੁਵਰ ਵਿੱਚ ਸ਼ੋਅ ਸ਼ੁਰੂ ਹੋਣ ਤੋਂ ਪਹਿਲਾ ਹੀ, ਵੱਖਵਾਦੀ ਸੰਗਠਨ ਦੇ ਕਈ ਲੋਕਾਂ ਵਲੋਂ ਇਸ ਸ਼ੋਅ ਦਾ ਵਿਰੋਧ ਕੀਤਾ ਗਿਆ ਹੈ । ਦਿਲਜੀਤ ਦਾ ਇਹ ਵਿਰੋਧ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ ਨੂੰ ਲੈ ਕੇ ਕੀਤਾ ਗਿਆ ਹੈ। 

ਮੁੜ ਤੋਂ ਧੱਕ ਪਾਉਣ ਦੀ ਤਿਆਰੀ 'ਚ ਟਿੱਬਿਆਂ ਦਾ ਪੁੱਤ, ਕੁਝ ਮਿੰਟ 'ਚ ਰਿਲੀਜ਼ ਹੋ ਰਿਹਾ ਨਵੇਂ ਗੀਤ ਦਾ ਟੀਜ਼ਰ

ਤੁਹਾਨੂੰ ਦੱਸ ਦਈਏ ਕਿ ਕੁਝ ਸਮੇਂ ਪਹਿਲਾ ਦਿਲਜੀਤ ਦੌਸਾਂਝ ਵਲੋਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਗਈ ਸੀ । ਜਿਸ ਦੌਰਾਨ PM ਮੋਦੀ ਵਲੋਂ ਦਿਲਜੀਤ ਦੀ ਰੱਜ ਕੇ ਪ੍ਰਸ਼ੰਸਾ ਕੀਤੀ ਗਈ। ਸੋਸ਼ਲ ਮੀਡੀਆ 'ਤੇ ਵੀ ਦਿਲਜੀਤ ਦੋਸਾਂਝ ਦੀ ਕਾਫੀ ਸ਼ਲਾਘਾ ਹੋਈ ਸੀ, ਪਰ ਕੁਝ ਵੱਖਵਾਦੀਆਂ ਵੱਲੋਂ ਇਸ ਮੁਲਾਕਾਤ ਦਾ ਤਿੱਖਾ ਵਿਰੋਧ ਕਰਦਿਆਂ ਦਿਲਜੀਤ ਨੂੰ ਸਿੱਖ ਵਿਰੋਧੀ ਦੱਸਿਆ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

SATPAL

Content Editor

Related News