ਐਲਨ ਮਸਕ ਦੇ CEO ਬਣਨ ’ਤੇ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਨੇ ਡਿਲੀਟ ਕੀਤਾ ਟਵਿੱਟਰ ਅਕਾਊਂਟ, ਜਾਣੋ ਵਜ੍ਹਾ

Friday, Nov 04, 2022 - 04:59 PM (IST)

ਐਲਨ ਮਸਕ ਦੇ CEO ਬਣਨ ’ਤੇ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਨੇ ਡਿਲੀਟ ਕੀਤਾ ਟਵਿੱਟਰ ਅਕਾਊਂਟ, ਜਾਣੋ ਵਜ੍ਹਾ

ਬਾਲੀਵੁੱਡ ਡੈਸਕ- ਜਿਵੇਂ ਕੀ ਸਭ ਨੂੰ ਪਤਾ ਹੈ ਕਿ ਐਲਨ ਮਸਕ ਟਵਿੱਟਰ ਦੇ ਨਵੇਂ ਮਾਲਕ ਬਣ ਗਏ ਹਨ। ਇਸ ਖ਼ਬਰ ਨੂੰ ਲੈ ਕੇ ਮਸਕ ਚਰਚਾ ’ਚ ਬਣੇ ਹੋਏ ਹਨ। ਐਲਨ ਨੇ ਟਵਿੱਟਰ ਨੂੰ 44 ਬਿਲੀਅਨ ਅਮਰੀਕੀ ਡਾਲਰ ’ਚ ਖ਼ਰੀਦਿਆ ਹੈ। ਹਰ ਕੋਈ ਐਲਨ ਨੂੰ ਟਵਿਟਰ ਦਾ ਨਵਾਂ ਮਾਲਕ ਬਣਨ 'ਤੇ ਵਧਾਈਆਂ ਦੇ ਰਿਹਾ ਹੈ, ਉੱਥੇ ਹੀ ਹਾਲੀਵੁੱਡ ਅਦਾਕਾਰਾ ਐਂਬਰ ਹਰਡ ਜੋ ਕਿ ਐਲਨ ਮਸਕ ਦੀ ਐਕਸ ਗਰਲਫ੍ਰੈਂਡ ਹੈ, ਇਸ ਖ਼ਬਰ ਤੋਂ ਖੁਸ਼ ਨਹੀਂ ਲੱਗ ਰਹੀ ਹੈ। ਜਿਸ ਕਾਰਨ ਉਸ ਨੇ ਟਵਿੱਟਰ ਤੋਂ ਆਪਣਾ ਸੋਸ਼ਲ ਮੀਡੀਆ ਅਕਾਊਂਟ ਡਿਲੀਟ ਕਰ ਦਿੱਤਾ ਹੈ। 

PunjabKesari

ਇਹ ਵੀ ਪੜ੍ਹੋ- ਕਪਿਲ ਸ਼ਰਮਾ ਨੇ ਜਾਹਨਵੀ ਦੀ ਫ਼ਿਲਮ ‘ਮਿਲੀ’ ਲਈ ਦਿੱਤੀ ਵਧਾਈ, ਕਿਹਾ- ਸ਼ਾਨਦਾਰ ਰਿਵਿਊ ਮਿਲ ਰਹੇ ਹਨ

ਦੱਸ ਦਈਏ ਕਿ ਪਿਛਲੇ ਦਿਨੀਂ ਜੌਨੀ ਡੈੱਪ ਨਾਲ ਕੋਰਟ ਦੇ ਚਲਦੇ ਐਂਬਰ ਹਰਡ ਨੇ ਖੂਬ ਸੁਰਖੀਆਂ ਬਟੋਰੀਆਂ ਸੀ। ਯਟਿਊਬਰ ਮੈਥਿਊ ਲੁਈਸ ਨੇ ਸਭ ਤੋਂ ਪਹਿਲਾਂ ਐਂਬਰ ਹਰਡ ਵੱਲੋਂ ਟਵਿੱਟਰ ਅਕਾਊਂਟ ਡਿਲੀਟ ਕੀਤੇ ਜਾਣ ਦਾ ਖ਼ੁਲਾਸਾ ਕੀਤਾ। ਲੋਕ ਮੈਥਿਊ ਨੂੰ ‘ਦੈਟ ਅੰਬਰੇਲਾ ਕਾਊ’ ਦੇ ਨਾਂ ਨਾਲ ਵੀ ਜਾਣਦੇ ਹਨ। 

PunjabKesari

'ਦੈਟ ਅੰਬਰੇਲਾ ਕਾਊ' ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਐਂਬਰ ਦੇ ਟਵਿੱਟਰ ਦਾ ਸਕਰੀਨਸ਼ਾਟ ਸਾਂਝਾ ਕੀਤਾ ਹੈ, ਜਿਸ 'ਤੇ ਲਿਖਿਆ ਹੈ ਕਿ ਇਹ ਅਕਾਊਂਟ ਮੌਜੂਦ ਨਹੀਂ ਹੈ। ਇਸ ਸਕ੍ਰੀਨਸ਼ੌਟ ਦੇ ਨਾਲ ਕੈਪਸ਼ਨ ਵੀ ਦਿੱਤੀ ਹੈ ਜਿਸ ’ਚ ਲਿਖਿਆ ਹੈ ਕਿ ਐਂਬਰ ਹਰਡ ਨੇ ਆਪਣਾ ਟਵਿੱਟਰ ਡਿਲੀਟ ਕਰ ਦਿੱਤਾ ਹੈ।’

PunjabKesari

ਇਹ ਵੀ ਪੜ੍ਹੋ- ਜਾਹਨਵੀ ਕਪੂਰ ਨੇ ਮੁੰਬਈ ’ਚ ਖਰੀਦਿਆ ਨਵਾਂ ਘਰ, 65 ਕਰੋੜ ਰੁਪਏ ਹੈ ਡੁਪਲੈਕਸ ਦੀ ਕੀਮਤ

ਦੱਸ ਦੇਈਏ ਕਿ ਐਂਬਰ ਹਰਡ ਦੇ ਟਵਿੱਟਰ ਅਕਾਊਂਟ ’ਤੇ ਲੱਖਾਂ ਫ਼ਾਲੋਅਰਸ ਸਨ ਪਰ ਹੁਣ ਉਨ੍ਹਾਂ ਦਾ ਅਕਾਊਂਟ ਡਿਲੀਟ ਕਰ ਦਿੱਤਾ ਗਿਆ ਹੈ। ਦਰਅਸਲ ’ਚ ਐਂਬਰ ਹਰਡ ਮਸਕ ਨਾਲ ਰਿਲੇਸ਼ਨਸ਼ਿਪ ’ਚ ਰਹੀ ਹੈ। ਰਿਸ਼ਤਾ ਟੁੱਟਣ ਦੇ ਕਈ ਸਾਲ ਬਾਅਦ ਹਾਲੇ ਵੀ ਦੋਵਾਂ ਵਿਚਾਲੇ ਸਭ ਕੁੱਝ ਠੀਕ ਨਹੀਂ ਹੋਇਆ ਹੈ।


author

Shivani Bassan

Content Editor

Related News