ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

Saturday, Jul 15, 2023 - 04:44 PM (IST)

ਹਾਲੀਵੁੱਡ ਦੀ ਸਭ ਤੋਂ ਵੱਡੀ ਹੜਤਾਲ, 1.71 ਲੱਖ ਲੇਖਕਾਂ-ਅਦਾਕਾਰਾਂ ਨੇ ਕੀਤਾ ਕੰਮ ਬੰਦ, ਜਾਣੋ ਕੀ ਹੈ ਵਜ੍ਹਾ

ਮੁੰਬਈ (ਬਿਊਰੋ)– ਅਮਰੀਕਾ ’ਚ ਹਾਲੀਵੁੱਡ ਲੇਖਕਾਂ ਦੀ ਦੋ ਮਹੀਨੇ ਤੋਂ ਚੱਲ ਰਹੀ ਹੜਤਾਲ ’ਚ ਸ਼ੁੱਕਰਵਾਰ ਨੂੰ ਅਦਾਕਾਰ ਸ਼ਾਮਲ ਹੋਏ। ਬੀ. ਬੀ. ਸੀ. ਮੁਤਾਬਕ ਪਿਛਲੇ 6 ਦਹਾਕਿਆਂ ’ਚ ਹਾਲੀਵੁੱਡ ’ਚ ਇਹ ਸਭ ਤੋਂ ਵੱਡੀ ਹੜਤਾਲ ਹੈ। ਸ਼ੁੱਕਰਵਾਰ ਨੂੰ ਅਦਾਕਾਰਾਂ ਨੇ ਐਲਾਨ ਕੀਤਾ ਕਿ ਉਹ ਹੜਤਾਲ ਦੌਰਾਨ ਕਿਸੇ ਵੀ ਫ਼ਿਲਮ ਦੀ ਸ਼ੂਟਿੰਗ ਜਾਂ ਪ੍ਰਮੋਸ਼ਨ ’ਚ ਸ਼ਾਮਲ ਨਹੀਂ ਹੋਣਗੇ। ਇਸ ਨਾਲ ‘ਅਵਤਾਰ’ ਤੇ ‘ਗਲੈਡੀਏਟਰ’ ਵਰਗੀਆਂ ਵੱਡੀਆਂ ਫ਼ਿਲਮਾਂ ਦੀਆਂ ਸੀਰੀਜ਼ ਦੇ ਸੀਕੁਅਲਜ਼ ਨੂੰ ਖ਼ਤਰਾ ਹੈ।

ਕ੍ਰਿਸਟੋਫਰ ਨੋਲਨ ਦੀ ‘ਓਪਨਹਾਈਮਰ’ ਫ਼ਿਲਮ ਦੇ ਕਲਾਕਾਰ ਮੇਟ ਡੇਮ, ਐਮਿਲੀ ਬਲੰਟ, ਸਿਲਿਅਨ ਮਰਫੀ ਤੇ ਫਲੋਰੈਂਸ ਪੁਗ ਨੇ ਪ੍ਰੀਮੀਅਰ ਛੱਡ ਦਿੱਤਾ। ਲਾਸ ਏਂਜਲਸ ’ਚ ਨੈੱਟਫਲਿਕਸ ਦੇ ਦਫ਼ਤਰ ਦੇ ਸਾਹਮਣੇ 1.71 ਲੱਖ ਤੋਂ ਵੱਧ ਲੇਖਕ ਤੇ ਅਦਾਕਾਰ ਪ੍ਰਦਰਸ਼ਨ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਧਦੀ ਵਰਤੋਂ ਕਾਰਨ ਉਨ੍ਹਾਂ ਨੂੰ ਕੰਮ ਨਹੀਂ ਮਿਲ ਰਿਹਾ, ਉਨ੍ਹਾਂ ਦੀ ਕਮਾਈ ਘੱਟ ਗਈ ਹੈ।

11 ਹਫ਼ਤਿਆਂ ਤੋਂ ਚੱਲ ਰਹੀ ਲੇਖਕਾਂ ਦੀ ਇਸ ਹੜਤਾਲ ਨੂੰ ਹਾਲੀਵੁੱਡ ਦੀਆਂ ਕਈ ਹਸਤੀਆਂ ਨੇ ਵੀ ਸਮਰਥਨ ਦਿੱਤਾ ਹੈ। ਇਨ੍ਹਾਂ ’ਚ ਬ੍ਰੈਡ ਪਿਟ, ਮੈਰਿਲ ਸਟ੍ਰੀਪ, ਜੈਨੀਫਰ ਲਾਰੈਂਸ, ਚਾਰਲੀਜ਼ ਥੇਰੋਨ, ਜੋਕਿਨ ਫਿਨੋਕਸ, ਜੈਮੀ ਲੀ ਕਰਟਿਸ, ਓਲੀਵੀਆ ਵਾਈਲਡ ਤੇ ਈਵਾਨ ਮੈਕਗ੍ਰੇਗਰ ਸ਼ਾਮਲ ਹਨ। ਪਿਛਲੇ 24 ਘੰਟਿਆਂ ’ਚ ਜੌਰਜ ਕਲੂਨੀ, ਜੋਨ ਕੁਸੈਕ ਤੇ ਮਾਰਕ ਰਫਾਲੋ ਨੇ ਵੀ ਇਸ ਮੁਹਿੰਮ ਨੂੰ ਆਪਣਾ ਸਮਰਥਨ ਦਿੱਤਾ ਹੈ।

ਇਹ ਖ਼ਬਰ ਵੀ ਪੜ੍ਹੋ : ‘ਆਊਟਲਾਅ’ ਦੇ ਟਰੇਲਰ ’ਚ ਦਿਸਿਆ ਗਿੱਪੀ ਗਰੇਵਾਲ ਦਾ ਗੈਂਗਸਟਰ ਸਟਾਈਲ

ਐੱਚ. ਬੀ. ਓ. ਦੀ ‘ਸਕਸੈਸ਼ਨ’ ਸੀਰੀਜ਼ ਦੇ ਮੁੱਖ ਅਦਾਕਾਰ ਬ੍ਰਾਇਨ ਕੌਕਸ ਨੇ ਬੀ. ਬੀ. ਸੀ. ਨੂੰ ਦੱਸਿਆ, ‘‘ਇਹ ਹੜਤਾਲ ਪੂਰੇ ਸਾਲ ਤੱਕ ਚੱਲਣ ਦੀ ਉਮੀਦ ਹੈ। ਫ਼ਿਲਮਾਂ ਤੇ ਸੀਰੀਜ਼ ਦੀ ਸਟ੍ਰੀਮਿੰਗ ’ਚ ਬਹੁਤ ਸਾਰਾ ਪੈਸਾ ਹੈ ਤੇ ਪ੍ਰੋਡਕਸ਼ਨ ਹਾਊਸ ਲੇਖਕਾਂ ਤੇ ਅਦਾਕਾਰਾਂ ਨਾਲ ਮੁਨਾਫ਼ਾ ਸਾਂਝਾ ਨਹੀਂ ਕਰਨਾ ਚਾਹੁੰਦੇ ਹਨ। ਉਹ ਸਾਨੂੰ ਬਾਹਰ ਕੱਢਣਾ ਚਾਹੁੰਦੇ ਹਨ।’’

ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਡਕਸ਼ਨ ਹਾਊਸਾਂ ਦੀ ਮਨਮਾਨੀ ਕਾਰਨ ਉਨ੍ਹਾਂ ਨੂੰ ਇੰਡਸਟਰੀ ’ਚ ਟਿਕਣ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਅਦਾਕਾਰਾ ਫੇਲਿਸੀਆ ਡੇ ਨੇ ਕਿਹਾ, ‘‘ਇਸ ਸਮੇਂ ਹਾਲਾਤ ਅਜਿਹੇ ਹੋ ਗਏ ਹਨ ਕਿ ਤੁਸੀਂ ਬਚ ਵੀ ਨਹੀਂ ਸਕਦੇ। ਪੈਸੇ ਦੀ ਘਾਟ ਕਾਰਨ ਅਸੀਂ ਬੇਘਰੇ ਹੋਣ ਦੇ ਸੰਕਟ ਦਾ ਸਾਹਮਣਾ ਕਰ ਰਹੇ ਹਾਂ।’’

ਇਹ ਖ਼ਬਰ ਵੀ ਪੜ੍ਹੋ : ਵਾਮਿਕਾ ਗੱਬੀ ਨੇ ਮਿਹਨਤ ਕਰ ਕੇ ਖ਼ਰੀਦੀ ਨਵੀਂ ਕਾਰ, ਲਿਖਿਆ- ਇਹ ਫੀਲਿੰਗ ਮੁੜ ਕਦੇ ਮਹਿਸੂਸ ਨਹੀਂ ਹੋਵੇਗੀ

ਰਾਈਟਰਜ਼ ਗਿਲਡ ਆਫ ਅਮਰੀਕਾ (ਡਬਲਯੂ. ਜੀ. ਏ.) ਦੇ 11,500 ਵਰਕਰ ਤੇ ਸਕ੍ਰੀਨ ਐਕਟਰਜ਼ ਗਿਲਡ-ਅਮਰੀਕਨ ਫੈੱਡਰੇਸ਼ਨ ਆਫ ਟੈਲੀਵਿਜ਼ਨ ਐਂਡ ਰੇਡੀਓ ਆਰਟਿਸਟ ਯੂਨੀਅਨ (ਸੇਗ-ਏ. ਐੱਫ. ਟੀ. ਆਰ. ਏ.) ਦੇ 1.60 ਲੱਖ ਵਰਕਰ ਹੜਤਾਲ ’ਤੇ ਹਨ। ਹਾਲੀਵੁੱਡ ਦੇ ਕਈ ਦਿੱਗਜ ਅਦਾਕਾਰਾਂ ਨੇ ਵੀ ਉਸ ਦਾ ਸਮਰਥਨ ਕੀਤਾ ਹੈ। Netflix ਵਰਗੇ ਪਲੇਟਫਾਰਮਜ਼ ਦਾ ਕਹਿਣਾ ਹੈ ਕਿ ਐਮਾਜ਼ੋਨ, ਐੱਪਲ ਦੇ ਨਾਲ ਸਟ੍ਰੀਮਿੰਗ ਵਿਵਾਦ ਨੇ ਸਥਿਤੀ ਨੂੰ ਵਿਗਾੜ ਦਿੱਤਾ ਹੈ।

ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਮਦਦ ਨਾਲ ਹਾਲੀਵੁੱਡ ’ਚ ਨਵੇਂ ਆਈਡੀਆ, ਸਟੋਰੀਲਾਈਨ, ਡਾਇਲਾਗ ਤੇ ਸਕ੍ਰਿਪਟ ਰਾਈਟਿੰਗ ਕੀਤੀ ਜਾ ਰਹੀ ਹੈ। ਇਸ ਕਾਰਨ ਲੇਖਕਾਂ ਨੂੰ ਕੰਮ ਨਹੀਂ ਮਿਲ ਰਿਹਾ। ਰਾਈਟਰਜ਼ ਯੂਨੀਅਨ ਦੇ ਮੁਖੀ ਫ੍ਰੈਨ ਡ੍ਰੈਸਰ ਨੇ ਕਿਹਾ ਕਿ ਕਲਾਕਾਰ ਰੋਜ਼ਾਨਾ ਬਰਖਾਸਤਗੀ ਤੋਂ ਅੱਕ ਚੁੱਕੇ ਹਨ। ਹੁਣ ਕੰਮ ਮਿਲਣਾ ਘੱਟ ਗਿਆ ਹੈ। ਏ. ਆਈ. ਦੇ ਕਾਰਨ ਕੰਪਨੀਆਂ ਨੇ ਲੇਖਕਾਂ ਨੂੰ ਗਿੱਗ ਵਰਕਰ ਬਣਾ ਦਿੱਤਾ ਹੈ।

ਕਈ ਪ੍ਰੋਡਕਸ਼ਨ ਹਾਊਸਾਂ ਦਾ ਪ੍ਰਸਤਾਵ ਹੈ ਕਿ ਪਿਛੋਕੜ ਵਾਲੇ ਕਲਾਕਾਰਾਂ ਨੂੰ ਇਕ ਵਾਰ ਸਕੈਨ ਕੀਤਾ ਜਾਵੇ ਤੇ ਇਕ ਦਿਨ ਦੀ ਤਨਖ਼ਾਹ ਦਿੱਤੀ ਜਾਵੇ। ਇਸ ਤੋਂ ਬਾਅਦ ਕੰਪਨੀਆਂ ਜਦੋਂ ਵੀ ਚਾਹੁਣ, ਕਿਸੇ ਵੀ ਪ੍ਰਾਜੈਕਟ ’ਚ AI ਰਾਹੀਂ ਆਪਣੇ ਸਕੈਨ ਦੀ ਵਰਤੋਂ ਕਰ ਸਕਣਗੀਆਂ। ਇਸ ਦੇ ਲਈ ਨਾ ਤਾਂ ਵਾਰ-ਵਾਰ ਅਦਾਕਾਰਾਂ ਦੀ ਸਹਿਮਤੀ ਦੀ ਲੋੜ ਪਵੇਗੀ ਤੇ ਨਾ ਹੀ ਹਰ ਵਾਰ ਕੋਈ ਮੁਆਵਜ਼ਾ ਦਿੱਤਾ ਜਾਵੇਗਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- 
https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।


author

Rahul Singh

Content Editor

Related News