ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਦਿੱਤਾ ਹੈਲਥ ਅਪਡੇਟ, ਕਿਹਾ ''ਤੁਸੀਂ ਮੇਰੇ ਲਈ ਦੁਆ ਕਰੋ''

Tuesday, Sep 03, 2024 - 04:58 PM (IST)

ਕੈਂਸਰ ਨਾਲ ਜੂਝ ਰਹੀ ਹਿਨਾ ਖ਼ਾਨ ਨੇ ਦਿੱਤਾ ਹੈਲਥ ਅਪਡੇਟ, ਕਿਹਾ ''ਤੁਸੀਂ ਮੇਰੇ ਲਈ ਦੁਆ ਕਰੋ''

ਮੁੰਬਈ (ਬਿਊਰੋ) - ਟੀ. ਵੀ. ਅਦਾਕਾਰਾ ਹਿਨਾ ਖ਼ਾਨ ਇਨ੍ਹੀਂ ਦਿਨੀਂ ਕੈਂਸਰ ਦਾ ਇਲਾਜ ਕਰਵਾ ਰਹੀ ਹੈ। ਇਸੇ ਦੌਰਾਨ ਉਹ ਆਪਣੀ ਸਿਹਤ ਬਾਰੇ ਲਗਾਤਾਰ ਅਪਡੇਟ ਵੀ ਫੈਨਸ ਨਾਲ ਸਾਂਝਾ ਕਰ ਰਹੀ ਹੈ। ਹੁਣ ਉਸ ਨੇ ਮੁੜ ਤੋਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ, ਜਿਸ 'ਚ ਉਹ ਆਪਣੀ ਸਿਹਤ ਬਾਰੇ ਫੈਨਸ ਨੂੰ ਦੱਸ ਰਹੀ ਹੈ। ਹਿਨਾ ਖ਼ਾਨ ਇਸ ਵੀਡੀਓ 'ਚ ਵਿੱਗ ਪਾਏ ਹੋਏ ਦਿਖਾਈ ਦੇ ਰਹੀ ਹੈ ਅਤੇ ਬਹੁਤ ਹੀ ਪਿਆਰੀ ਲੱਗ ਰਹੀ ਹੈ।

ਹਿਨਾ ਖ਼ਾਨ ਦੇ ਇਸ ਵੀਡੀਓ 'ਤੇ ਫੈਨਸ ਦੇ ਵੱਲੋਂ ਵੀ ਰਿਐਕਸ਼ਨ ਆ ਰਹੇ ਹਨ। ਕੋਈ ਉਸ ਦੀ ਚੰਗੀ ਸਿਹਤ ਦੇ ਲਈ ਅਰਦਾਸ ਕਰ ਰਿਹਾ ਹੈ ਤੇ ਕੋਈ ਉਸ ਨੂੰ ਹਾਰਟ ਵਾਲੇ ਇਮੋਜੀ ਪੋਸਟ ਕਰ ਰਿਹਾ ਹੈ। ਹਿਨਾ ਖ਼ਾਨ ਇਸ ਵੀਡੀਓ 'ਚ ਕਹਿ ਰਹੀ ਹੈ ਕਿ ''ਹਾਏ ਦੋਸਤੋ… ਤੁਸੀਂ ਸਭ ਕਿਵੇਂ ਹੋ। ਕੀ ਚੱਲ ਰਿਹਾ ਹੈ। ਮੈਂ ਸੋਚਿਆ ਜਲਦੀ ਨਾਲ ਛੋਟਾ ਜਿਹਾ ਹੈਲਥ ਅਪਡੇਟ ਦੇ ਦਿਆ, ਤੁਹਾਨੂੰ ਸਭ ਨੂੰ ਮੇਰੀ ਚਿੰਤਾ ਰਹਿੰਦੀ ਹੈ ਕਿ ਮੇਰੀ ਜ਼ਿੰਦਗੀ 'ਚ ਕੀ ਚੱਲ ਰਿਹਾ ਹੈ। ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਂ ਠੀਕ ਹਾਂ ਅਤੇ ਮੇਰਾ ਇਲਾਜ ਹਾਲੇ ਚੱਲ ਰਿਹਾ ਹੈ। ਤੁਸੀਂ ਸਭ ਲੋਕ ਮੇਰੇ ਲਈ ਦੁਆ ਕਰੋ, ਇਹ ਸਮਾਂ ਹੈ, ਜੋ ਗੁਜ਼ਰ ਜਾਵੇਗਾ।'' 

ਹਿਨਾ ਖ਼ਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਟੀ. ਵੀ. ਕਲਾਕਾਰ ਕੀਤੀ ਸੀ, ਜਿਸ ਤੋਂ ਬਾਅਦ ਉਸ ਨੇ ਕਈ ਸੀਰੀਅਲਸ 'ਚ ਕੰਮ ਕੀਤਾ। ਹਾਲ ਹੀ 'ਚ ਉਨ੍ਹਾਂ ਨੇ ਗਿੱਪੀ ਗਰੇਵਾਲ ਦੇ ਨਾਲ ਫ਼ਿਲਮ 'ਸ਼ਿੰਦਾ ਸ਼ਿੰਦਾ ਨੋ ਪਾਪਾ' 'ਚ ਵੀ ਕੰਮ ਕੀਤਾ ਸੀ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

sunita

Content Editor

Related News