ਹਿਨਾ ਖ਼ਾਨ ਨੇ ਛੁੱਟੀਆਂ ਦਾ ਆਨੰਦ ਲੈਂਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Wednesday, Oct 23, 2024 - 11:00 AM (IST)

ਹਿਨਾ ਖ਼ਾਨ ਨੇ ਛੁੱਟੀਆਂ ਦਾ ਆਨੰਦ ਲੈਂਦੇ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਮੁੰਬਈ- ਹਿਨਾ ਖ਼ਾਨ ਕੈਂਸਰ ਨਾਲ ਜੂਝ ਰਹੀ ਹੈ, ਇਸ ਦੇ ਬਾਵਜੂਦ ਇਹ ਅਦਾਕਾਰਾ ਦੂਜਿਆਂ ਲਈ ਪ੍ਰੇਰਨਾ ਬਣ ਗਈ ਹੈ। ਬੀਮਾਰੀ ਨਾਲ ਲੜਾਈ ਲੜਨ ਦੇ ਬਾਵਜੂਦ ਅਦਾਕਾਰਾ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈ ਰਹੀ ਹੈ। ਫਿਲਹਾਲ ਅਦਾਕਾਰਾ ਮਾਲਦੀਵ 'ਚ ਛੁੱਟੀਆਂ ਮਨਾ ਰਹੀ ਹੈ।

PunjabKesari

ਹਿਨਾ ਖ਼ਾਨ ਸਟੇਜ 3 ਬ੍ਰੈਸਟ ਕੈਂਸਰ ਨਾਲ ਲੜ ਰਹੀ ਹੈ ਅਤੇ ਇਸ ਬੀਮਾਰੀ ਨੂੰ ਹਰਾਉਣ ਲਈ ਕੀਮੋਥੈਰੇਪੀ ਵੀ ਲੈ ਰਹੀ ਹੈ। ਇਸ ਸਭ ਦੇ ਵਿਚਕਾਰ ਅਦਾਕਾਰਾ ਇਸ ਸਮੇਂ ਮਾਲਦੀਵ 'ਚ ਆਪਣੇ ਆਰਾਮ ਦੇ ਪਲ ਬਿਤਾ ਰਹੀ ਹੈ।

PunjabKesari

ਇਸ ਤਸਵੀਰ 'ਚ ਹਿਨਾ ਖ਼ਾਨ ਚਿੱਟੇ ਰੰਗ ਦੀ ਡਰੈੱਸ, ਟੋਪੀ ਅਤੇ ਕਾਲੇ ਸਨਗਲਾਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਅਦਾਕਾਰਾ ਆਪਣੇ ਹੱਥ 'ਤੇ ਬੈਠੇ ਤੋਤੇ ਨਾਲ ਗੱਲਬਾਤ ਕਰਦੀ ਨਜ਼ਰ ਆ ਰਹੀ ਹੈ। ਹਿਨਾ ਦੀ ਮੁਸਕਰਾਹਟ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ।

PunjabKesari

ਇਸ ਤਸਵੀਰ 'ਚ ਹਿਨਾ ਖਾਨ ਸਮੁੰਦਰ ਕੰਢੇ ਪੂਲ 'ਚ ਤੈਰਦੇ ਨਾਸ਼ਤੇ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।ਇਸ ਤਸਵੀਰ 'ਚ ਹਿਨਾ ਸਨਸੈੱਟ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

PunjabKesari

ਅਦਾਕਾਰਾ ਦੀ ਇਹ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ।ਇਸ ਤਸਵੀਰ 'ਚ ਹਿਨਾ ਸਮੁੰਦਰ ਦੇ ਕੰਢੇ 'ਤੇ ਘੋੜ ਸਵਾਰੀ ਦਾ ਆਨੰਦ ਲੈਂਦੀ ਨਜ਼ਰ ਆ ਰਹੀ ਹੈ।

PunjabKesari

ਹਰੇ ਰੰਗ ਦੀ ਡਰੈੱਸ ਪਹਿਨੀ ਹਿਨਾ ਖਾਨ ਇਸ ਤਸਵੀਰ 'ਚ ਹੈਂਡ ਬੈਗ ਚੁੱਕੀ ਨਜ਼ਰ ਆ ਰਹੀ ਹੈ। ਇਸ ਤਸਵੀਰ 'ਚ ਹਿਨਾ ਘੋੜੇ 'ਤੇ ਬੈਠ ਕੇ ਸਮੁੰਦਰ ਕੰਢੇ ਸਨਸੈੱਟ ਦਾ ਆਨੰਦ ਲੈ ਰਹੀ ਹੈ।

PunjabKesari

PunjabKesari


author

Priyanka

Content Editor

Related News