ਹਿਨਾ ਖ਼ਾਨ ਨੇ ਹੌਟ ਲੁੱਕ ਨਾਲ ਵਧਾਈ ਮਾਲਦੀਵ ਦੀ ਗਰਮੀ, ਸਾਂਝੀਆਂ ਕੀਤੀਆਂ ਤਸਵੀਰਾਂ

Friday, Dec 04, 2020 - 10:39 AM (IST)

ਹਿਨਾ ਖ਼ਾਨ ਨੇ ਹੌਟ ਲੁੱਕ ਨਾਲ ਵਧਾਈ ਮਾਲਦੀਵ ਦੀ ਗਰਮੀ, ਸਾਂਝੀਆਂ ਕੀਤੀਆਂ ਤਸਵੀਰਾਂ

ਮੁੰਬਈ: ਛੋਟੇ ਪਰਦੇ ਦੀ ਇਕ ਸਧਾਰਣ ਨੂੰਹ ਤੋਂ ਨਾਗਿਨ ਬਣੀ ਹਿਨਾ ਖ਼ਾਨ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਲੱਖਾਂ ਲੋਕਾਂ ਦੇ ਦਿਲਾਂ 'ਤੇ ਰਾਜ ਕੀਤਾ ਹੈ।

PunjabKesari

ਰਿਐਲਿਟੀ ਸ਼ੋਅ ਬਿੱਗ ਬੌਸ ਦਾ ਹਿੱਸਾ ਬਣਨ ਤੋਂ ਬਾਅਦ ਉਨ੍ਹਾਂ ਨੇ ਕਈ ਫ਼ਿਲਮਾਂ ਵੀ ਕੀਤੀਆਂ। ਹਿਨਾ ਖ਼ਾਨ ਦੇ ਮਾਲਦੀਵ ਨਾਲ ਜੁੜੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋ ਰਹੀਆਂ ਹਨ।

PunjabKesari
ਹਿਨਾ ਖਾਨ ਨੇ ਸੋਸ਼ਲ ਮੀਡੀਆ 'ਤੇ ਜ਼ਬਰਦਸਤ ਸੁਰਖੀਆਂ ਬਟੋਰੀਆਂ ਹਨ। ਮਾਲਦੀਵ ਤੋਂ ਅਭਿਨੇਤਰੀ ਨੇ ਹਾਲ ਹੀ 'ਚ ਰੈੱਡ ਬਿਕਨੀ 'ਚ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਇਸ ਤਸਵੀਰ 'ਚ ਹਿਨਾ ਦੇ ਅੰਦਾਜ਼ ਨੇ ਪ੍ਰਸ਼ੰਸਕਾਂ ਦਾ ਦਿਲ ਲੁੱਟ ਲਿਆ ਹੈ।

PunjabKesari
ਹਿਨਾ ਖ਼ਾਨ ਸਮੁੰਦਰੀ ਕੰਢੇ 'ਤੇ ਲਗਾਤਾਰ ਬਹੁਤ ਬੋਲਡ ਪੋਜ਼ ਸ਼ੇਅਰ ਕਰ ਰਹੀ ਹੈ। ਇਨ੍ਹਾਂ ਤਸਵੀਰਾਂ 'ਚ ਹਿਨਾ ਦਾ ਅੰਦਾਜ਼ ਦੇਖਣ ਲਾਈਕ ਹੈ।

PunjabKesari
ਪ੍ਰਸ਼ੰਸਕ ਇਨ੍ਹਾਂ ਤਸਵੀਰਾਂ ਲਈ ਹਿਨਾ ਖ਼ਾਨ ਦੀ ਤਾਰੀਫ ਕਰ ਰਹੇ ਹਨ। ਹਿਨਾ ਸੋਸ਼ਲ ਮੀਡੀਆ 'ਤੇ ਮਲਟੀਕਲਰ ਆਊਟਫਿੱਟ 'ਚ ਨਜ਼ਰ ਆਈ ਸੀ। ਬੀਚ 'ਤੇ ਅਭਿਨੇਤਰੀ ਦੀ ਤਾਰੀਫ ਸੱਚਮੁੱਚ ਕਰਨੀ ਬਣਦੀ ਹੈ। 

PunjabKesari
ਹਿਨਾ ਖ਼ਾਨ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀਆਂ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਕਾਲਾ ਚਸ਼ਮਾ ਪਾ ਕੇ ਕਾਤਲ ਅੰਦਾਜ਼ ਦਿਖਾ ਰਹੀ ਹੈ।

PunjabKesari
ਹਿਨਾ ਖ਼ਾਨ ਨੇ ਆਪਣੀ ਛੁੱਟੀਆਂ ਦੀ ਤਸਵੀਰ ਹੈਸ਼ਟੈਗ #HKOnVacay #BossBabe ਨਾਲ ਸਾਂਝੀ ਕੀਤੀ ਹੈ।

PunjabKesari
ਹਿਨਾ ਖ਼ਾਨ ਦੇ ਵਰਕਫ੍ਰੰਟ ਦੀ ਗੱਲ ਕਰੀਏ ਤਾਂ ਉਹ ਹਾਲ ਹੀ 'ਚ ਸਿਧਾਰਥ ਸ਼ੁਕਲਾ ਅਤੇ ਗੌਹਰ ਖ਼ਾਨ ਦੇ ਨਾਲ ਬਿੱਗ ਬੌਸ 14 'ਚ ਇਕ ਤੂਫਾਨੀ ਸੀਨੀਅਰ ਦੇ ਰੂਪ 'ਚ ਨਜ਼ਰ ਆਈ। ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਖੇਡ ਨੂੰ ਵੀ ਕਾਫ਼ੀ ਪਸੰਦ ਕੀਤਾ।

PunjabKesari


author

Aarti dhillon

Content Editor

Related News